ਲੋਕ ਚੋਣਾਂ ਤੋਂ ਪਹਿਲਾਂ ਯੂ. ਪੀ. ''ਚ 64 IAS ਅਫਸਰਾਂ ਦੇ ਤਬਾਦਲੇ
Saturday, Feb 16, 2019 - 02:04 PM (IST)

ਲਖਨਊ-ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋ ਪਹਿਲਾਂ ਉੱਤਰ ਪ੍ਰਦੇਸ਼ 'ਚ ਸ਼ੁੱਕਰਵਾਰ ਦੇਰ ਰਾਤ ਕਈ ਵੱਡੇ ਤਬਾਦਲੇ ਕੀਤੇ ਗਏ। ਚੋਣਾਂ ਤੋਂ ਪਹਿਲਾਂ ਇਹ ਤਬਾਦਲੇ ਬੇਹੱਦ ਅਹਿਮ ਮੰਨੇ ਜਾਂਦੇ ਹਨ, ਜਿਸ 'ਚ ਸੂਬੇ ਭਰ ਦੇ 64 ਆਈ. ਏ. ਐੱਸ, 11 ਆਈ. ਪੀ. ਐੱਸ. ਅਤੇ 50 ਤੋਂ ਜ਼ਿਆਦਾ ਪੀ. ਪੀ. ਐੱਸ. ਦੇ ਤਬਾਦਲੇ ਕੀਤੇ ਗਏ ਹਨ। ਸੂਬੇ ਭਰ 'ਚ ਸਰਕਾਰ ਦੇ ਵੱਡੇ ਪੱਧਰ ਦੇ ਇਸ ਤਬਾਦਲੇ ਕਰਦੇ ਹੋਏ ਰਾਤ ਲਗਭਗ 2 ਵਜੇ 22 ਜ਼ਿਲਿਆਂ ਦੇ ਡੀ. ਐੱਮ. ਸਮੇਤ ਕੁੱਲ 66 ਆਈ. ਏ. ਐੱਸ. ਅਫਸਰਾਂ ਨੂੰ ਬਦਲਿਆ ਗਿਆ।