ਪਾਕਿ ਨੇ ਸਰਹੱਦ ''ਤੇ ਤਾਇਨਾਤ ਕੀਤੇ ਐੱਫ-16 ਲੜਾਕੂ ਹਵਾਈ ਜਹਾਜ਼

03/20/2019 7:53:22 PM

ਨਵੀਂ ਦਿੱਲੀ– ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਉਸ ਨੇ ਭਾਰਤ ਵਿਰੁੱਧ ਇਕ ਨਵੀਂ ਚਾਲ ਚੱਲੀ ਹੈ। ਭਾਰਤ ਨਾਲ ਲੱਗਦੀ ਆਪਣੀ ਸਰਹੱਦ 'ਤੇ ਪਾਕਿਸਤਾਨ ਨੇ ਐੱਫ-16 ਲੜਾਕੂ ਹਵਾਈ ਜਹਾਜ਼ ਤਾਇਨਾਤ ਕਰ ਦਿੱਤੇ ਹਨ।

ਪਤਾ ਲੱਗਾ ਹੈ ਕਿ ਪਾਕਿਸਤਾਨ ਨੇ ਐੱਫ-16 ਲੜਾਕੂ ਹਵਾਈ ਜਹਾਜ਼ਾਂ ਦੀ ਨਵੀਂ ਸਕੁਵੈਡਰਨ ਬਣਾਈ ਹੈ। ਇਸ ਦਾ ਨਾਂ 'ਅਗ੍ਰੈਸਰ' ਰੱਖਿਆ ਗਿਆ ਹੈ। ਪਾਕਿਸਤਾਨ ਦੀ ਇਸ ਨਵੀਂ ਸਕੁਵੈਡਰਨ ਦਾ ਨੰਬਰ 29 ਹੈ ਅਤੇ ਇਸ ਨੂੰ ਇਸੇ ਨਾਂ ਨਾਲ ਜਾਣਿਆ ਜਾਏਗਾ। ਸਕੁਵੈਡਰਨ 29 ਵਿਚ 8 ਐੱਫ-16 ਹਵਾਈ ਜਹਾਜ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਕਿਸੇ ਵੀ 'ਹੰਗਾਮੀ ਹਾਲਤ' ਵਿਚ ਭਾਰਤ ਵਿਰੁੱਧ ਕਾਰਵਾਈ ਕਰ ਸਕਣਗੇ।

ਭਾਰਤੀ ਹਵਾਈ ਫੌਜ ਦੇ ਸੂਤਰਾਂ ਮੁਤਾਬਕ ਪਾਕਿਸਤਾਨੀ ਹਵਾਈ ਫੌਜ ਕੋਲ ਕੁਲ 9 ਸਕੁਵੈਡਰਨ ਹਨ, ਜੋ ਐੱਫ-16 ਲੜਾਕੂ ਹਵਾਈ ਜਹਾਜ਼ਾਂ ਨਾਲ ਲੈਸ ਹਨ। ਇਸੇ ਬੇਸ ਵਿਚ ਇਕ ਨਵੀਂ ਐੱਫ-16 ਸਕੁਵੈਡਰਨ ਬਣਾ ਕੇ ਪਾਕਿਸਤਾਨੀ ਹਵਾਈ ਫੌਜ ਭਾਰਤ ਵਿਰੁੱਧ ਆਪਣੀਆਂ ਤਿਆਰੀਆਂ ਨੂੰ ਹੋਰ ਹਮਲਾਵਰ ਬਣਾ ਰਹੀ ਹੈ। ਭਾਰਤ ਕੋਲ 34 ਸਕੁਵੈਡਰਨ ਹਨ। ਭਾਰਤੀ ਹਵਾਈ ਫੌਜ ਨੇ ਮੋਦੀ ਸਰਕਾਰ ਨੂੰ ਕਿਹਾ ਹੈ ਕਿ ਗੋਲੀ-ਸਿੱਕਾ ਜਲਦੀ ਹੀ ਖਰੀਦਿਆ ਜਾਏ ਤਾਂ ਜੋ ਭਵਿੱਖ ਵਿਚ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਏ।

ਫੌਜ ਨੂੰ ਮਿਲਣਗੇ 10 ਲੱਖ ਹੈਂਡ ਗ੍ਰਨੇਡ
ਭਾਰਤੀ ਫੌਜ ਦੀ ਮਜ਼ਬੂਤੀ ਪ੍ਰਦਾਨ ਕਰਨ ਦੇ ਇਰਾਦੇ ਨਾਲ 10 ਲੱਖ ਮਲਟੀ ਮੋਡ ਹੈਂਡ ਗ੍ਰਨੇਡ ਜਵਾਨਾਂ ਨੂੰ ਦਿੱਤੇ ਜਾਣਗੇ। ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਹੇਠ ਹੋਈ ਇਕ ਬੈਠਕ ਵਿਚ ਇਸ ਪ੍ਰਾਜੈਕਟ 'ਤੇ ਵਿਚਾਰ ਕੀਤਾ ਗਿਆ। ਪ੍ਰਾਜੈਕਟ ਦੇ ਸਿਰੇ ਚੜ੍ਹਨ ਨਾਲ ਜਿਥੇ ਜਵਾਨਾਂ ਨੂੰ ਆਧੁਨਿਕ ਹੈਂਡ ਗ੍ਰਨੇਡ ਮਿਲਣਗੇ, ਉਥੇ ਨਾਲ ਹੀ ਦੇਸ਼ ਵਿਚ ਬਣੇ ਹਥਿਆਰਾਂ ਦੀ ਵਰਤੋਂ ਵਧੇਗੀ। 500 ਕਰੋੜ ਰੁਪਏ ਤੋਂ ਵੱਧ ਦੇ ਉਕਤ ਪ੍ਰਾਜੈਕਟ ਤੋਂ ਪਹਿਲਾਂ ਭਾਰਤ ਅਮਰੀਕਾ ਕੋਲੋਂ 72,400 ਅਸਾਲਟ ਰਾਈਫਲਾਂ ਖਰੀਦਣ ਲਈ ਇਕ ਸਮਝੌਤੇ 'ਤੇ ਹਸਤਾਖਰ ਕਰ ਚੁੱਕਾ ਹੈ। ਇਨ੍ਹਾਂ ਦੀ ਕੀਮਤ 700 ਕਰੋੜ ਰੁਪਏ ਦੇ ਲਗਭਗ ਹੈ। ਭਾਰਤ ਵਿਚ ਘਰੇਲੂ ਪੱਧਰ 'ਤੇ ਹਥਿਆਰਾਂ ਦੇ ਉਤਪਾਦਨ ਨੂੰ ਹੱਲਾਸ਼ੇਰੀ ਦਿੱਤੀ ਗਈ ਹੈ।


Inder Prajapati

Content Editor

Related News