ਭਾਰਤੀ ਹਵਾਈ ਫੌਜ ਨੇ ਸੂਡਾਨ ਤੋਂ 121 ਲੋਕਾਂ ਨੂੰ ਕੱਢਿਆ, 392 ਭਾਰਤੀਆਂ ਦਾ ਇਕ ਹੋਰ ਜਥਾ ਦੇਸ਼ ਪਰਤਿਆ

Saturday, Apr 29, 2023 - 08:15 PM (IST)

ਭਾਰਤੀ ਹਵਾਈ ਫੌਜ ਨੇ ਸੂਡਾਨ ਤੋਂ 121 ਲੋਕਾਂ ਨੂੰ ਕੱਢਿਆ, 392 ਭਾਰਤੀਆਂ ਦਾ ਇਕ ਹੋਰ ਜਥਾ ਦੇਸ਼ ਪਰਤਿਆ

ਇੰਟਰਨੈਸ਼ਨਲ ਡੈਸਕ : ਭਾਰਤੀ ਹਵਾਈ ਫੌਜ ਦੇ 'ਸੀ-130ਜੇ' ਜਹਾਜ਼ ਨੇ ਇਕ ਸਾਹਸੀ ਅਭਿਆਨ ਵਿੱਚ ਹਿੰਸਾ ਪ੍ਰਭਾਵਿਤ ਸੂਡਾਨ ਦੀ ਰਾਜਧਾਨੀ ਖਾਰਟੂਮ ਤੋਂ ਲਗਭਗ 40 ਕਿਲੋਮੀਟਰ ਉੱਤਰ 'ਚ ਸੂਡਾਨ ਦੇ ਵਾਦੀ ਸਯਿਦਨਾ ਵਿੱਚ ਇਕ ਛੋਟੀ ਹਵਾਈ ਪੱਟੀ ਤੋਂ 121 ਲੋਕਾਂ ਨੂੰ ਬਚਾਇਆ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਚਾਅ ਮੁਹਿੰਮ 27 ਤੇ 28 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਚਲਾਈ ਗਈ ਸੀ। ਹਵਾਈ ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਚਾਏ ਗਏ ਲੋਕਾਂ ਵਿੱਚ ਇਕ ਗਰਭਵਤੀ ਔਰਤ ਵੀ ਸ਼ਾਮਲ ਹੈ। ਹਿੰਸਾਗ੍ਰਸਤ ਸੂਡਾਨ 'ਚੋਂ ਭਾਰਤੀਆਂ ਨੂੰ ਕੱਢਣ ਦੇ ਅਭਿਆਨ ਨੂੰ 'ਆਪ੍ਰੇਸ਼ਨ ਕਾਵੇਰੀ' ਦਾ ਨਾਂ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਆਸਟ੍ਰੇਲੀਆ ’ਚ ਵਿਕਟੋਰੀਆ ਸੂਬੇ ਤੋਂ ਬਾਅਦ ਹੁਣ ਕੇਂਦਰੀ ਸੰਸਦ ਕੈਨਬਰਾ 'ਚ ਸੁਸ਼ੋਭਿਤ ਹੋਈ 'ਗੀਤਾ'

392 ਨਾਗਰਿਕਾਂ ਦਾ ਇਕ ਹੋਰ ਜਥਾ ਸ਼ੁੱਕਰਵਾਰ ਨੂੰ 'ਆਪ੍ਰੇਸ਼ਨ ਕਾਵੇਰੀ' ਤਹਿਤ ਹਵਾਈ ਫੌਜ ਦੇ ਸੀ-17 ਜਹਾਜ਼ ਰਾਹੀਂ ਦੇਸ਼ ਪਰਤਿਆ। ਇਸ ਆਪ੍ਰੇਸ਼ਨ ਤਹਿਤ ਕੱਢੇ ਗਏ ਭਾਰਤੀ ਨਾਗਰਿਕਾਂ ਨੂੰ ਸੂਡਾਨ ਤੋਂ ਸਾਊਦੀ ਅਰਬ ਦੇ ਸ਼ਹਿਰ ਜੇਦਾਹ ਅਤੇ ਫਿਰ ਉਥੋਂ ਭਾਰਤ ਲਿਆਂਦਾ ਜਾ ਰਿਹਾ ਹੈ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਟਵੀਟ ਕੀਤਾ, “ਇਕ ਹੋਰ ਸੀ-17 ਜਹਾਜ਼ 392 ਯਾਤਰੀਆਂ ਨੂੰ ਨਵੀਂ ਦਿੱਲੀ ਲੈ ਕੇ ਆਇਆ।” ਆਪ੍ਰੇਸ਼ਨ ਕਾਵੇਰੀ ਦੇ ਹਿੱਸੇ ਵਜੋਂ 360 ਨਾਗਰਿਕਾਂ ਨੂੰ ਵਪਾਰਕ ਉਡਾਣ ਰਾਹੀਂ ਬੁੱਧਵਾਰ ਨੂੰ ਨਵੀਂ ਦਿੱਲੀ ਲਿਆਂਦਾ ਗਿਆ, ਜਦੋਂ ਕਿ ਦੂਜੇ ਬੈਚ ਵਿੱਚ ਸੀ-17 ਗਲੋਬਮਾਸਟਰ ਵਿੱਚ ਅਗਲੇ ਹੀ ਦਿਨ 246 ਨਾਗਰਿਕਾਂ ਨੂੰ ਮੁੰਬਈ ਲਿਆਂਦਾ ਗਿਆ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News