ਹਵਾਈ ਫ਼ੌਜ ਨੇ ਮਿਗ-21 ਹਾਦਸੇ ''ਚ ਜਾਨ ਗੁਆਉਣ ਵਾਲੇ ਪਾਇਲਟਾਂ ਦੇ ਨਾਮ ਕੀਤੇ ਜਾਰੀ

07/29/2022 3:10:06 PM

ਨਵੀਂ ਦਿੱਲੀ (ਭਾਸ਼ਾ)- ਭਾਰਤੀ ਹਵਾਈ ਫ਼ੌਜ ਦਾ ਇਕ ਮਿਗ-21 ਲੜਾਕੂ ਜਹਾਜ਼ ਵੀਰਵਾਰ ਰਾਤ ਰਾਜਸਥਾਨ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਨਾਲ 2 ਪਾਇਲਟਾਂ- ਵਿੰਗ ਕਮਾਂਡਰ ਐੱਮ. ਰਾਣਾ ਅਤੇ ਫਲਾਈਟ ਲੈਫਟੀਨੈਂਟ ਅਦਵਿਤੀਯ ਬਲ ਦੀ ਜਾਨ ਚਲੀ ਗਈ। ਹਵਾਈ ਫ਼ੌਜ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਮੀਡੀਆ ਨੂੰ ਦੋਵੇਂ ਪਾਇਲਟਾਂ ਦੇ ਨਾਮ ਜਾਰੀ ਕੀਤੇ ਅਤੇ ਦੱਸਿਆ ਵਿੰਗ ਕਮਾਂਡਰ ਰਾਣਾ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਸਨ, ਜਦੋਂ ਕਿ ਫਲਾਈਟ ਲੈਫਟੀਨੈਂਟ ਬਲ ਜੰਮੂ ਦੇ ਵਾਸੀ ਸਨ।

ਇਹ ਵੀ ਪੜ੍ਹੋ : ਪਤੀ ਨਾਲ ਘੁੰਮਣ ਗਈ ਪਤਨੀ ਅਚਾਨਕ ਹੋਈ ਗ਼ਾਇਬ, ਲੱਭਣ 'ਚ ਲੱਗੇ ਇਕ ਕਰੋੜ, ਫਿਰ ਪ੍ਰੇਮੀ ਨਾਲ ਮਿਲੀ

ਹਵਾਈ ਫ਼ੌਜ ਅਨੁਸਾਰ 2 ਸੀਟਾਂ ਵਾਲਾ ਮਿਗ-21 ਜਹਾਜ਼ ਸਿਖਲਾਈ ਉਡਾਣ 'ਤੇ ਸੀ ਅਤੇ ਰਾਤ ਕਰੀਬ 9.10 ਵਜੇ ਬਾੜਮੇਰ ਕੋਲ ਹਾਦਸੇ ਦਾ ਸ਼ਿਕਾਰ ਹੋ ਗਿਆ। ਹਵਾਈ ਫ਼ੌਜ ਹੈੱਡ ਕੁਆਰਟਰ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪਹਿਲੇ ਹੀ 'ਕੋਰਟ ਆਫ਼ ਇਨਕੁਆਰੀ' ਦੇ ਹੁਕਮ ਦਿੱਤੇ ਹਨ। ਮਿਗ-21 ਜਹਾਜ਼ ਲੰਬੇ ਸਮੇਂ ਤੱਕ ਭਾਰਤੀ ਹਵਾਈ ਫ਼ੌਜ ਦਾ ਮੁੱਖ ਆਧਾਰ ਰਹੇ ਹਨ। ਹਾਲਾਂਕਿ ਹਾਲ 'ਚ ਜਹਾਜ਼ ਦਾ ਸੁਰੱਖਿਆ ਰਿਕਾਰਡ ਬਹੁਤ ਖ਼ਰਾਬ ਰਿਹਾ ਹੈ। ਰੱਖਿਆ ਰਾਜ ਮੰਤਰੀ ਅਜੇ ਭਟ ਨੇ ਮਾਰਚ 'ਚ ਰਾਜ ਸਭਾ 'ਚ ਕਿਹਾ ਸੀ ਕਿ ਪਿਛਲੇ 5 ਸਾਲਾਂ 'ਚ ਤਿੰਨ ਸੇਵਾਵਾਂ ਦੇ ਜਹਾਜ਼ ਅਤੇ ਹੈਲੀਕਾਪਟਰ ਹਾਦਸਿਆਂ 'ਚ 42 ਰੱਖਿਆ ਕਰਮੀਆਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ : ਬਾਪੂ ਅਤੇ ਪਟੇਲ ਦੀ ਧਰਤੀ ਗੁਜਰਾਤ 'ਚ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਚਿੰਤਾ ਦਾ ਵਿਸ਼ਾ : ਰਾਹੁਲ ਗਾਂਧੀ


DIsha

Content Editor

Related News