ਭਾਰਤੀ ਹਵਾਈ ਸੈਨਾ ਮੰਗਵਾਏਗੀ 100 ਹੋਰ ਤੇਜਸ ਮਾਰਕ-1ਏ ਜਹਾਜ਼

Monday, Sep 18, 2023 - 03:38 PM (IST)

ਭਾਰਤੀ ਹਵਾਈ ਸੈਨਾ ਮੰਗਵਾਏਗੀ 100 ਹੋਰ ਤੇਜਸ ਮਾਰਕ-1ਏ ਜਹਾਜ਼

ਨਵੀਂ ਦਿੱਲੀ : ਭਾਰਤੀ ਹਵਾਈ ਸੈਨਾ (IAF) ਨੇ ਇਹ ਸਪਸ਼ਟ ਕੀਤਾ ਹੈ ਕਿ ਉਹ 100 ਹੋਰ ਹਲਕੇ ਲੜਾਕੂ ਜਹਾਜ਼ 'ਤੇਜਸ ਮਾਰਕ-1ਏ' ਮੰਗਵਾਏਗੀ। ਇਹ ਮੰਗ ਰੱਖਿਆ ਮੰਤਰਾਲੇ ਵਲੋਂ ਫਰਵਰੀ 2021 'ਚ ਹਿੰਦੁਸਤਾਨ ਐਰੋਨਾਟਿਕਸ ਲਿਮਿਟਡ (HAL) ਨੂੰ 48,000 ਕਰੋੜ ਰੁਪਏ ਦੇ 83 ਲੜਾਕੂ ਜਹਾਜ਼ ਮੰਗਵਾਉਣ ਦੀ ਮੰਗ ਤੋਂ ਵੱਖ ਹੈ। 'ਮਾਰਕ 1ਏ' ਦਾ ਪ੍ਰੋਟੋਟਾਈਪ ਵਰਜ਼ਨ ਪਹਿਲਾਂ ਹੀ ਉਡਾਣਾਂ ਭਰ ਰਿਹਾ ਹੈ। ਕੁਝ ਜ਼ਰੂਰੀ ਟੈਸਟ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਦੀ ਡਿਲੀਵਰੀ ਅਗਲੇ ਸਾਲ ਫਰਵਰੀ ਤੱਕ ਸ਼ੁਰੂ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ- ਸੱਪ ਦੇ ਡੰਗਣ ਦਾ ਝਾੜ-ਫੂਕ ਕਰ ਕੇ ਇਲਾਜ ਕਰਨ ਵਾਲੇ ਤਾਂਤਰਿਕ ਦੀ ਹੋਈ ਛਿੱਤਰ-ਪਰੇਡ

ਵਾਧੂ ਲੜਾਕੂ ਜਹਾਜ਼ ਖਰੀਦਣ ਦਾ ਐਲਾਨ ਭਾਰਤੀ ਹਵਾਈ ਫੌਜ ਦੇ ਚੀਫ਼ ਮਾਰਸ਼ਲ ਵੀ. ਆਰ.ਚੌਧਰੀ ਵਲੋਂ ਸਪੇਨ 'ਚ ਪਹਿਲਾ c-295 ਟ੍ਰਾਂਸਪੋਰਟ ਏਅਰਕ੍ਰਾਫਟ ਪ੍ਰਾਪਤ ਕਰਨ ਤੋਂ ਬਾਅਦ ਕੀਤਾ ਗਿਆ ਸੀ। ਵੀ. ਆਰ. ਚੌਧਰੀ ਨੇ ਕਿਹਾ, '83 ਹਲਕੇ ਲੜਾਕੂ ਹਵਾਈ ਜਹਾਜ਼ ਮਾਰਕ-1ਏ ਦੇ ਇਲਾਵਾ ਅਸੀਂ 100 ਹੋਰ ਜਹਾਜ਼ਾਂ ਦਾ ਆਰਡਰ ਦੇ ਦਿੱਤਾ ਹੈ।' ਹਲਕੇ ਲੜਾਕੂ ਜਹਾਜ਼ਾਂ ਨੂੰ ਭਾਰੇ ਜਹਾਜ਼ ਜਿਵੇਂ MIG-21, MIG-23 ਅਤੇ MIG-27 ਦੇ ਬਦਲ ਦੇ ਤੌਰ 'ਤੇ ਤਿਆਰ ਕੀਤਾ ਗਿਆ ਸੀ। ਇਨ੍ਹਾਂ ਜਹਾਜ਼ਾਂ ਦੇ ਆਉਣ ਨਾਲ ਭਾਰਤੀ ਹਵਾਈ ਸੈਨਾ ਦੇ ਭੰਡਾਰ 'ਚ ਵੱਡੀ ਗਿਣਤੀ 'ਚ ਹਲਕੇ ਜਹਾਜ਼ ਹੋਣਗੇ। 

ਇਹ ਵੀ ਪੜ੍ਹੋ- ਇਸੇ ਐਤਵਾਰ ਸ਼ੁਰੂ ਹੋ ਜਾਵੇਗਾ ਬਾਬਾ ਸੋਢਲ ਜੀ ਦਾ ਮੇਲਾ, ਨਿਗਮ ਦਾ ਸਫਾਈ ਵੱਲ ਨਹੀਂ ਕੋਈ ਧਿਆਨ

ਭਾਰਤੀ ਹਵਾਈ ਸੈਨਾ ਕੋਲ ਇਸ ਸਮੇਂ 32 ਜਹਾਜ਼ ਹਨ, ਜੋ ਕਿ ਚੀਨ ਅਤੇ ਪਾਕਿਸਤਾਨ ਦੇ ਇਰਾਦਿਆਂ ਤੋਂ ਨਜਿੱਠਣ ਲਈ ਲੋੜੀਂਦੇ 42 ਜਹਾਜ਼ਾਂ ਤੋਂ ਘੱਟ ਹੈ। ਇਹ ਗਿਣਤੀ 2024-25 ਦੌਰਾਨ MIG-21 ਜਹਾਜ਼ਾਂ ਨੂੰ ਰੱਦ ਕਰਨ ਨਾਲ 28 ਤੱਕ ਡਿੱਘਣ ਦੀ ਉਮੀਦ ਹੈ। ਇਸ ਸਮੇਂ ਭਾਰਤੀ ਹਵਾਈ ਸੈਨਾ ਕੋਲ 40 ਤੇਜਸ ਜਹਾਜ਼ ਹਨ। ਮਾਰਕ 1ਏ ਇਨ੍ਹਾਂ ਦਾ ਸੋਧਿਆ ਹੋਇਆ ਰੂਪ ਹੈ। ਇਸ 'ਚ ਬਿਹਤਰ ਉਡਾਣ ਸਮਰੱਥਾ, ਰਡਾਰ ਅਤੇ ਜ਼ਿਆਦਾ ਹਥਿਆਰ ਲੈ ਜਾਣ ਦੀ ਸਮਰੱਥਾ ਹੈ। 

ਇਹ ਵੀ ਪੜ੍ਹੋ-  ਮਹਿੰਗੇ ਇਲਾਜ ਤੋਂ ਵਾਂਝੇ ਰਹਿਣ ਵਾਲੇ ਲੋਕਾਂ ਲਈ ਵੱਡੀ ਰਾਹਤ, ਪੰਜਾਬ ਸਰਕਾਰ ਸ਼ੁਰੂ ਕਰਨ ਜਾ ਰਹੀ ਹੈ ਇਹ ਖ਼ਾਸ ਸਕੀਮ

ਪਿਛਲੇ ਮਹੀਨੇ ਭਾਰਤੀ ਹਵਾਈ ਸੈਨਾ ਮੁਖੀ ਨੇ ਇਕ ਬੈਠਕ ਬੁਲਾਈ ਜਿਸ 'ਚ ਇਸ ਸਵਦੇਸ਼ੀ ਜਹਾਜ਼ ਬਣਾਉਣ 'ਚ ਮੌਜੂਦ ਸਾਰੀਆਂ ਸ਼ਖਸੀਅਤਾਂ ਨੂੰ ਬੁਲਾਇਆ ਗਿਆ ਸੀ। ਯੋਜਨਾ ਮੁਤਾਬਕ ਅਗਲੇ ਸਾਲ ਫਰਵਰੀ ਤੋਂ ਅਗਲੇ 14-15 ਸਾਲ ਤੱਕ ਭਾਰਤ ਨੂੰ 300 ਤੋਂ ਵੱਧ ਤੇਜਸ ਜਹਾਜ਼ ਬਣਾਉਣੇ ਹੋਣਗੇ। 83 ਤੇਜਸ ਮਾਰਕ-1ਏ ਦਾ ਉਤਪਾਦਨ ਪੂਰਾ ਹੋਣ ਤੋਂ ਬਾਅਦ 100 ਹੋਰ ਅਜਿਹੇ ਜਹਾਜ਼ਾਂ ਦੀ ਭਾਰਤੀ ਹਵਾਈ ਸੈਨਾ ਉਡੀਕ ਕਰੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711


author

Anuradha

Content Editor

Related News