ਮੈਂ ਮੂਰਖ ਨਹੀਂ ਹਾਂ ਕਿ ਵਿਰੋਧੀਆਂ ਦੇ ਹੋਟਲ ’ਚ ਪੈਸੇ ਵੰਡਾਂਗਾ : ਤਾਵੜੇ

Wednesday, Nov 20, 2024 - 06:23 PM (IST)

ਮੈਂ ਮੂਰਖ ਨਹੀਂ ਹਾਂ ਕਿ ਵਿਰੋਧੀਆਂ ਦੇ ਹੋਟਲ ’ਚ ਪੈਸੇ ਵੰਡਾਂਗਾ : ਤਾਵੜੇ

ਮੁੰਬਈ : ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਨੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਪੈਸੇ ਵੰਡਣ ਦੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਬੁੱਧਵਾਰ ਕਿਹਾ ਕਿ ਮੈਂ ਨਿਯਮਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ। ਮੈਂ ਮੂਰਖ ਨਹੀਂ ਹਾਂ ਕਿ ਸਿਆਸੀ ਵਿਰੋਧੀਆਂ ਦੇ ਹੋਟਲ ’ਚ ਇਸ ਦੀਆਂ ਸਰਗਰਮੀਆਂ ਵਿਚ ’ਚ ਸ਼ਾਮਲ ਹੋਵਾਂਗਾ। ਵਿਧਾਨ ਸਭਾ ਚੋਣਾਂ ਤੋਂ ਕੁਝ ਘੰਟੇ ਪਹਿਲਾਂ ਬਹੁਜਨ ਵਿਕਾਸ ਆਘਾੜੀ (ਬੀ. ਵੀ. ਏ.) ਦੇ ਨੇਤਾ ਹਿਤੇਂਦਰ ਠਾਕੁਰ ਨੇ ਤਾਵੜੇ ’ਤੇ ਵੋਟਰਾਂ ਨੂੰ ਲੁਭਾਉਣ ਲਈ ਮੁੰਬਈ ਤੋਂ 60 ਕਿਲੋਮੀਟਰ ਦੂਰ ਵਿਰਾਰ ਦੇ ਇਕ ਹੋਟਲ ’ਚ 5 ਕਰੋੜ ਰੁਪਏ ਵੰਡਣ ਦਾ ਦੋਸ਼ ਲਾਇਆ ਸੀ।

ਇਹ ਵੀ ਪੜ੍ਹੋ - ਵੱਡੀ ਖ਼ਬਰ : ਇਨ੍ਹਾਂ 7 ਜ਼ਿਲ੍ਹਿਆਂ 'ਚ 3 ਦਿਨ ਬੰਦ ਰਹਿਣਗੀਆਂ ਇੰਟਰਨੈਟ ਸੇਵਾਵਾਂ

ਬੀ. ਵੀ. ਏ. ਦੇ ਨੇਤਾ ਵੱਲੋਂ 5 ਕਰੋੜ ਰੁਪਏ ਦੀ ਨਕਦੀ ਵੰਡਣ ਦੇ ਦਾਅਵਿਆਂ ਦਰਮਿਆਨ ਇਕ ਚੋਣ ਅਧਿਕਾਰੀ ਨੇ ਮੰਗਲਵਾਰ ਕਿਹਾ ਸੀ ਕਿ ਹੋਟਲ ਦੇ ਕਮਰਿਆਂ ਤੋਂ 9.93 ਲੱਖ ਰੁਪਏ ਨਕਦ ਬਰਾਮਦ ਕੀਤੇ ਗਏ ਹਨ। ਭਾਜਪਾ ਨੇਤਾ ਨੇ ਇਹਨਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਸਿਰਫ਼ ਚੋਣ ਪ੍ਰਕਿਰਿਆਵਾਂ ਬਾਰੇ ਪਾਰਟੀ ਵਰਕਰਾਂ ਦਾ ਮਾਰਗਦਰਸ਼ਨ ਕਰ ਰਹੇ ਸਨ। ਤਾਵੜੇ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, ''ਵਿਵੰਤਾ ਹੋਟਲ (ਪਾਲਘਰ ਦੇ ਵਿਰਾਰ ਵਿੱਚ) ਠਾਕੁਰਾਂ ਦਾ ਹੈ। ਮੈਂ ਕੋਈ ਮੂਰਖ ਨਹੀਂ ਕਿ ਉਹਨਾਂ ਦੇ ਹੋਟਲ ਵਿੱਚ ਜਾ ਕੇ ਉੱਥੇ ਪੈਸੇ ਵੰਡਾਂ।''

ਇਹ ਵੀ ਪੜ੍ਹੋ - ਸਰਕਾਰ ਦਾ ਵੱਡਾ ਫ਼ੈਸਲਾ: ਸਕੂਲ ਬੰਦ ਕਰਨ ਦੇ ਹੁਕਮ

ਭਾਜਪਾ ਨੇਤਾ ਨੇ ਕਿਹਾ ਕਿ ਉਹ 40 ਸਾਲਾਂ ਤੋਂ ਰਾਜਨੀਤੀ ਵਿਚ ਹਨ ਅਤੇ ਨਿਯਮਾਂ-ਕਾਇਦਿਆਂ, ਖ਼ਾਸ ਤੌਰ 'ਤੇ ਚੋਣਾਂ ਤੋਂ ਪਹਿਲਾਂ 'ਚੁੱਪ ਮਿਆਧ' ਤੋਂ ਜਾਣੂ ਹਨ। ਮੈਂ ਪਾਰਟੀ ਵਰਕਰਾਂ ਨਾਲ ਗੈਰ ਰਸਮੀ ਗੱਲ ਕਰ ਰਿਹਾ ਸੀ। ਮੈਂ ਪ੍ਰਚਾਰ ਨਹੀਂ ਕਰ ਰਿਹਾ ਸੀ। ਭਾਜਪਾ ਨੇਤਾ ਨੇ ਕਿਹਾ ਕਿ ਉਹ ਸਿਰਫ਼ ਪਾਰਟੀ ਵਰਕਰਾਂ ਨਾਲ ਵੋਟਿੰਗ ਪ੍ਰਕਿਰਿਆ 'ਤੇ ਚਰਚਾ ਕਰ ਰਹੇ ਹਨ। ਵਿਰੋਧੀ ਗਠਜੋੜ ਮਹਾਂ ਵਿਕਾਸ ਅਗਾੜੀ (ਐੱਮਵੀਏ) ਦੇ ਨੇਤਾਵਾਂ ਨੇ ਚੋਣ ਕਮਿਸ਼ਨ ਤੋਂ ਮਾਮਲੇ ਦੀ ਵਿਆਪਕ ਜਾਂਚ ਦੀ ਮੰਗ ਕੀਤੀ ਹੈ। ਤਾਵੜੇ ਨੇ ਹੈਰਾਨੀ ਪ੍ਰਗਟਾਈ ਕਿ ਰਾਸ਼ਟਰੀ ਨੇਤਾ ਇਸ ਮੁੱਦੇ 'ਤੇ ਸ਼ਾਮਲ ਹੋ ਗਏ ਹਨ। ਉਨ੍ਹਾਂ ਕਿਹਾ, ''ਭਾਜਪਾ ਵਾਲੇ ਇੰਨੇ ਮੂਰਖ ਨਹੀਂ ਹਨ ਕਿ ਵਿਰੋਧੀ ਪਾਰਟੀਆਂ ਦੇ ਹੋਟਲਾਂ 'ਚ ਪੈਸੇ ਵੰਡਣ। ਉਨ੍ਹਾਂ ਨੂੰ ਇਹ ਸਮਝਣਾ ਚਾਹੀਦਾ ਹੈ।''

ਇਹ ਵੀ ਪੜ੍ਹੋ - ਅੱਜ ਜਾਂ ਭਲਕੇ ਪੈ ਸਕਦੈ ਭਾਰੀ ਮੀਂਹ, ਇਸ ਸੂਬੇ ਦੇ 18 ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ

ਤਾਵੜੇ ਨੇ ਦੁਹਰਾਇਆ ਕਿ ਉਸ ਕੋਲੋ ਕੋਈ ਪੈਸਾ ਨਹੀਂ ਮਿਲਿਆ। ਉਹਨਾਂ ਨੇ ਚੁਟਕੀ ਲੈਂਦੇ ਹੋਏ ਕਿਹਾ, "ਰਾਹੁਲ ਗਾਂਧੀ ਅਤੇ ਸੁਪ੍ਰੀਆ ਸੁਲੇ ਨੇ ਜੋ ਪੰਜ ਕਰੋੜ ਰੁਪਏ ਦੇਕੇ ਹਨ, ਕਿਰਪਾ ਕਰਕੇ ਮੈਨੂੰ ਉਹ ਭੇਜ ਦਿਓ। ਉਹ ਇਹਨਾਂ ਨੂੰ ਮੇਰੇ ਬੈਂਕ ਖਾਤੇ ਵਿੱਚ ਜਮ੍ਹਾ ਕਰਵਾ ਸਕਦੇ ਹਨ।'' ਪੁਲਸ ਨੇ ਮੰਗਲਵਾਰ ਨੂੰ ਤਾਵੜੇ, ਭਾਜਪਾ ਉਮੀਦਵਾਰ ਰਾਜਨ ਨਾਇਕ ਅਤੇ ਹੋਰਾਂ ਖ਼ਿਲਾਫ਼ ਪਾਲਘਰ ਦੇ ਇਕ ਹੋਟਲ 'ਚ ਵੋਟਰਾਂ ਨੂੰ ਕਥਿਤ ਤੌਰ 'ਤੇ ਨਕਦੀ ਵੰਡਣ ਦੇ ਦੋਸ਼ 'ਚ ਦੋ ਐੱਫ.ਆਈ.ਆਰ. ਦਰਜ ਕੀਤੀ ਹੈ। ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਨ ਦੀ ਕਥਿਤ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਭਾਜਪਾ ਅਤੇ ਬਹੁਜਨ ਵਿਕਾਸ ਅਗਾੜੀ ਦੇ ਅਧਿਕਾਰੀਆਂ ਖ਼ਿਲਾਫ਼ ਇੱਕ ਵੱਖਰੀ ਐਫਆਈਆਰ ਦਰਜ ਕੀਤੀ। ਵਿਧਾਨ ਸਭਾ ਚੋਣਾਂ ਲਈ ਲਾਗੂ ਚੋਣ ਜ਼ਾਬਤੇ ਦੀ ਕਥਿਤ ਉਲੰਘਣਾ ਦੇ ਦੋਸ਼ 'ਚ ਪਾਲਘਰ ਜ਼ਿਲ੍ਹੇ ਦੇ ਤੁਲਿੰਜ ਪੁਲਸ ਸਟੇਸ਼ਨ 'ਚ ਤਿੰਨ ਮਾਮਲੇ ਦਰਜ ਕੀਤੇ ਗਏ ਹਨ।

ਇਹ ਵੀ ਪੜ੍ਹੋ - JCB 'ਤੇ ਚੜ੍ਹ ਕੇ ਕਾਗਜ਼ ਵਾਂਗ ਉਡਾਏ ਲੱਖਾਂ ਰੁਪਏ, ਇਸ ਪਿੰਡ ਦੇ ਗ੍ਰੈਂਡ ਵਿਆਹ ਦੀ ਵੀਡੀਓ ਵਾਇਰਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News