ਮੈਂ ਸੁਰੱਖਿਅਤ ਰਸਤਾ ਨਹੀਂ ਚੁਣਦਾ, ਹਰ ਕਿਰਦਾਰ ’ਚ ਜਿਊਂਦਾ ਹਾਂ ਨਵੀਂ ਜ਼ਿੰਦਗੀ : ਸਿਧਾਂਤ ਚਤੁਰਵੇਦੀ
Friday, Feb 20, 2026 - 11:51 AM (IST)
ਮੁੰਬਈ - ਮ੍ਰਿਣਾਲ ਠਾਕੁਰ ਅਤੇ ਸਿਧਾਂਤ ਚਤੁਰਵੇਦੀ ਦੀ ਰੋਮਾਂਟਿਕ ਡਰਾਮਾ ਫਿਲਮ ‘ਦੋ ਦੀਵਾਨੇ ਸ਼ਹਿਰ ਮੇਂ’ ਅੱਜ ਸਿਨੇਮਾਘਰਾਂ ਵਿਚ ਰਿਲੀਜ਼ ਹੋ ਗਈ ਹੈ। ਇਸ ਦਾ ਨਿਰਦੇਸ਼ਨ ਰਵੀ ਉਦੈਵਾਰ ਕਰ ਰਹੇ ਹਨ। ਫਿਲਮ ਵਿਚ ਇਕ ਖ਼ਾਸ ਤੇ ਹਟ ਕੇ ਪ੍ਰੇਮ ਕਹਾਣੀ ਦਿਖਾਈ ਗਈ ਹੈ। ਫਿਲਮ ਦੇ ਗੀਤਾਂ ਅਤੇ ਟ੍ਰੇਲਰ ਨੂੰ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲ ਰਿਹਾ ਹੈ। ਫਿਲਮ ਬਾਰੇ ਮ੍ਰਿਣਾਲ ਠਾਕੁਰ, ਸਿਧਾਂਤ ਚਤੁਰਵੇਦੀ ਤੇ ਨਿਰਦੇਸ਼ਕ ਰਵੀ ਉਦੈਵਾਰ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
ਕਲਾ ਨੂੰ ਵੇਚਣ ਲਈ ਨਹੀਂ, ਜਿਊਣ ਲਈ ਕਰਦਾ ਹਾਂ : ਸਿਧਾਂਤ ਚਤੁਰਵੇਦੀ
ਪ੍ਰ. ਤੁਸੀਂ ਹਮੇਸ਼ਾ ਕਿਹਾ ਕਿ ਤੁਸੀਂ ਕੰਮ ਵਿਚ ਕੁਝ ਬਦਲਾਅ ਲਿਆਉਣਾ ਚਾਹੁੰਦੇ ਹੋ। ‘ਦੋ ਦੀਵਾਨੇ ਸ਼ਹਿਰ ਮੇਂ’ ਤੋਂ ਤੁਸੀਂ ਖ਼ੁਦ ਨੂੰ ਕਿਵੇਂ ਅਲੱਗ ਰੱਖਦੇ ਹੋ?
ਮੈਂ ਹਮੇਸ਼ਾ ਸੁਰੱਖਿਅਤ ਰਸਤਾ ਚੁਣਨ ਤੋਂ ਬਚਦਾ ਹਾਂ। ਜੇ ਮੈਂ ਉਹੀ ਕਰਨਾ ਹੁੰਦਾ ਜੋ ਸਭ ਕਰਦੇ ਹਨ ਤਾਂ ਮੈਂ ਕੋਈ ਆਮ ਨੌਕਰੀ ਕਰ ਲੈਂਦਾ। ਮੈਂ ਹਰ ਕਿਰਦਾਰ ਰਾਹੀਂ ਵੱਖਰੀ ਜ਼ਿੰਦਗੀ ਜਿਉੂਣੀ ਚਾਹੁੰਦਾ ਹਾਂ। ਕਦੇ ਮਿਊਜ਼ੀਸ਼ੀਅਨ, ਕਦੇ ਅਮੀਰ ਇਨਸਾਨ ਤਾਂ ਕਦੇ ਆਮ ਆਦਮੀ। ਮੈਂ ਖ਼ੁਦ ਨੂੰ ਕਿਸੇ ਇਕ ਦਾਇਰੇ ਵਿਚ ਬੰਨ੍ਹਣਾ ਨਹੀਂ ਚਾਹੁੰਦਾ। ਹੁਣ ਅਸਫ਼ਲਤਾ ਮੈਨੂੰ ਜ਼ਿਆਦਾ ਨਹੀਂ ਡਰਾਉਂਦੀ, ਕਿਉਂਕਿ ਸਫ਼ਲਤਾ ਵੀ ਹਰ ਵਾਰ ਮਿਹਨਤ ਨਾਲ ਦੁਬਾਰਾ ਕਮਾਉਣੀ ਪੈਂਦੀ ਹੈ। ਮੇਰਾ ਉਦੇਸ਼ ਸਿਰਫ਼ ਅਜਿਹੀਆਂ ਕਹਾਣੀਆਂ ਸੁਣਨਾ ਹੈ, ਜੋ ਲੰਬੇ ਸਮੇਂ ਤੱਕ ਲੋਕਾਂ ਦੇ ਦਿਲ ਵਿਚ ਰਹਿਣ। ਮੈਂ ਕਲਾ ਨੂੰ ਸਿਰਫ਼ ਵੇਚਣ ਲਈ ਨਹੀਂ, ਸਗੋਂ ਉਸ ਨੂੰ ਜਿਉੂਣ ਲਈ ਕੰਮ ਕਰਦਾ ਹਾਂ।
ਪ੍ਰ. ਫਿਲਮ ਵਿਚ ਤੁਹਾਡੇ ਫੇਸ਼ੀਅਲ ਐਕਸਪ੍ਰੈਸ਼ਨ ਕਾਫ਼ੀ ਚਰਚਾ ’ਚ ਹਨ। ਕੀ ਤੁਸੀਂ ਮਾਨੀਟਰ ਦੇਖ ਕੇ ਇੰਪਰੂਵਾਈਜ਼ ਕੀਤਾ?
ਨਹੀਂ , ਮੈਂ ਮਾਨੀਟਰ ਘੱਟ ਦੇਖਦਾ ਹਾਂ। ਮੈਂ ਡਾਇਰੈਕਟਰ ਦੀ ਬ੍ਰੀਫਿੰਗ ਸੁਣਦਾ ਹਾਂ ਅਤੇ ਉਸ ਵਿਚ ਡੁੱਬ ਜਾਂਦਾ ਹਾਂ। ਅਸੀਂ ਲੰਬੇ ਟੇਕ ਕਰਦੇ ਸੀ, ਜਿਸ ਨਾਲ ਕਿਰਦਾਰ ਵਿਚ ਰਹਿਣਾ ਆਸਾਨ ਹੁੰਦਾ ਸੀ। ਅਸੀਂ ਇਕ ਐਕਸਪ੍ਰੈਸ਼ਨ ਦਾ ਨਾਮ ਰੱਖਿਆ ਸੀ- ‘ਟੈਟੂ’। ਬਹੁਤ ਸਰਲ ਪਰ ਅਸਰਦਾਰ। ਅਸਲੀ ਜਾਦੂ ਉਦੋਂ ਹੁੰਦਾ ਹੈ, ਜਦੋਂ ਤੁਸੀਂ ਡਾਇਲਾਗ ਤੋਂ ਪਰ੍ਹੇ ਜਾ ਕੇ ਕਿਰਦਾਰ ਨੂੰ ਜਿਊਂਦੇ ਹੋ।
ਪ੍ਰ. ਅਲਮੋਡਾ ਵਿਚ ਸ਼ੂਟਿੰਗ ਦਾ ਅਨੁਭਵ ਕਿਵੇਂ ਦਾ ਰਿਹਾ?
ਅਜਿਹਾ ਲੱਗਿਆ ਹੀ ਨਹੀਂ ਕਿ ਸ਼ੂਟਿੰਗ ਕਰ ਰਹੇ ਹਾਂ। ਛੁੱਟੀਆਂ ਵਾਲੀ ਫੀਲਿੰਗ ਆਈ। ਸਵੇਰ 6 ਵਜੇ ਉੱਠ ਕੇ ਬਾਲਕੋਨੀ ਤੋਂ ਹਿਮਾਲਿਆ ਦਾ ਨਜ਼ਾਰਾ ਦੇਖਣਾ ਮੈਜੀਕਲ ਸੀ।
ਜਦੋਂ ਕਿਰਦਾਰ ਹੀ ਪਛਾਣ ਬਣ ਜਾਵੇ, ਉਹੀ ਅਸਲੀ ਕੰਪਲੀਮੈਂਟ ਹੈ : ਮ੍ਰਿਣਾਲ ਠਾਕੁਰ
ਪ੍ਰ. ‘ਦੋ ਦੀਵਾਨੇ ਸ਼ਹਿਰ ਮੇਂ’ ਤੁਹਾਡੇ ਲਈ ਇੰਨੀ ਖ਼ਾਸ ਕਿਉਂ ਹੈ?
ਕਿਉਂਕਿ ਮੈਂ ਇਕ ਟਾਈਮਲੈੱਸ ਅਤੇ ਇਮੋਸ਼ਨਲ ਲਵ ਸਟੋਰੀ ਦਾ ਹਿੱਸਾ ਬਣਨਾ ਚਾਹੁੰਦੀ ਸੀ। ਇਹ ਫਿਲਮ ਸਿਰਫ਼ ਕਮਰਸ਼ੀਅਲ ਹਿੱਟ ਲਈ ਨਹੀਂ ਸਗੋਂ ਪਿਆਰ ਦੀ ਭਾਵਨਾ ਅਤੇ ਸੋਚ ਵਿਚ ਬਦਲਾਅ ਲਿਆਉਣ ਲਈ ਬਣਾਈ ਗਈ ਹੈ। ਰੋਸ਼ਨੀ ਦਾ ਕਿਰਦਾਰ ਮੇਰੇ ਦਿਲ ਦੇ ਬਹੁਤ ਕਰੀਬ ਹੈ। ਮੇਰੇ ਲਈ ਸੈੱਟ ’ਤੇ ਹੋਣਾ ਹੀ ਸੁਪਨਾ ਸੀ। ਜਦੋਂ ਟ੍ਰੇਲਰ ਦੇਖਿਆ ਤਾਂ ਮੈਨੂੰ ਸਿਰਫ਼ ‘ਰੋਸ਼ਨੀ’ ਨਜ਼ਰ ਆਈ, ਮ੍ਰਿਣਾਲ ਨਹੀਂ। ਇਹ ਮੇਰੇ ਲਈ ਸਭ ਤੋਂ ਵੱਡਾ ਕੰਪਲੀਮੈਂਟ ਹੈ।
ਪ੍ਰ. ਸ਼ੂਟਿੰਗ ਦੌਰਾਨ ਅਜਿਹਾ ਕੋਈ ਪਲ ਜਦੋਂ ਤੁਹਾਨੂੰ ਲੱਗਿਆ ਕਿ ਇਹ ਪ੍ਰਾਜੈਕਟ ਸੱਚਮੁੱਚ ਸਪੈਸ਼ਲ ਹੈ?
ਹਾਂ, ਜਦੋਂ ਮੈਂ ਡੇਂਗੂ ਨਾਲ ਬਿਮਾਰ ਸੀ, ਉਦੋਂ ਵੀ ਮੈਂ ਸ਼ੂਟ ਕੀਤਾ। ਕੈਮਰਾ ਆਨ ਹੁੰਦੇ ਹੀ ਮੈਨੂੰ ਇਕ ਅਲੱਗ ਤਾਕਤ ਮਿਲਦੀ ਹੈ। ਉਸ ਸਮੇਂ ਸਮਝ ਆ ਗਿਆ ਸੀ ਕਿ ਇਹ ਫਿਲਮ ਮੇਰੇ ਲਈ ਸਿਰਫ਼ ਕੰਮ ਨਹੀਂ ਸਗੋਂ ਇਕ ਸੁਪਨਾ ਹੈ ਜੋ ਸੱਚ ਹੋ ਰਿਹਾ ਹੈ।
ਪ੍ਰ. ਅਲਮੋਡਾ ਵਿਚ ਸ਼ੂਟਿੰਗ ਦਾ ਅਨੁਭਵ ਕਿਵੇਂ ਦਾ ਰਿਹਾ?
ਉਥੋਂ ਦੀ ਮੈਗੀ, ਮੋਮੋਜ਼, ਚਾਹ ਅਤੇ ਹਵਾ ਸਭ ਖ਼ਾਸ ਸੀ। ਕਸਾਰ ਦੇਵੀ ਮੰਦਰ ਕੋਲ ਸ਼ੂਟ ਕੀਤਾ, ਜਿਥੇ ਇਕ ਖ਼ਾਸ ਮੈਗਨੇਟਿਕ ਫੀਲਡ ਹੋਣ ਦੀ ਗੱਲ ਕਹੀ ਜਾਂਦੀ ਹੈ। ਬੱਦਲ ਅਚਾਨਕ ਆ ਜਾਂਦੇ ਸਨ, ਜਿਵੇਂ ਕੋਈ ਫੈਂਟੇਸੀ ਸੀਨ ਹੋਵੇ।
ਪ੍ਰੋਮੋ ਨਾਲ ਹੀ ਦਰਸ਼ਕਾਂ ਨੇ ਮਹਿਸੂਸ ਕੀਤੀ ਫਿਲਮ ਦੀ ਈਮਾਨਦਾਰੀ : ਰਵੀ ਉਦੈਵਾਰ
ਪ੍ਰ. ਜਦੋਂ ਇਸ ਫਿਲਮ ਦਾ ਆਈਡੀਆ ਪਹਿਲੀ ਵਾਰ ਸੁਣਿਆ ਤਾਂ ਕੀ ਲੱਗਿਆ?
ਮੈਨੂੰ ਲੱਗਿਆ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਦਾ ਇਕ ਵੱਡਾ ਵੈਕਯੂਮ ਹੈ। ਐਕਸ਼ਨ ਅਤੇ ਡਰਾਮਾ ਤਾਂ ਬਣ ਰਹੇ ਹਨ ਪਰ ਇਕ ਸਿੰਪਲ, ਸਵੀਟ, ਇਮੋਸ਼ਨਲ ਲਵ ਸਟੋਰੀ ਜਿਥੇ ਕਹਾਣੀ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੋਵੇ, ਉਹ ਘੱਟ ਦਿਖਾਈ ਦੇ ਰਹੀ ਹੈ। ਜਦੋਂ ਮੈਨੂੰ ਕਹਾਣੀ ਸੁਣਾਈ ਗਈ ਉਦੋਂ ਮਹਿਸੂਸ ਹੋ ਗਿਆ ਸੀ ਕਿ ਇਹ ਇਕ ਖ਼ੂਬਸੂਰਤ ਫਿਲਮ ਬਣੇਗੀ, ਜਿਸ ਦੀ ਆਪਣੀ ਪਛਾਣ ਹੋਵੇਗੀ। ਲੋਕਾਂ ਨੇ ਪ੍ਰੋਮੋ ਨਾਲ ਹੀ ਫਿਲਮ ਦੀ ਈਮਾਨਦਾਰੀ ਅਤੇ ਇੰਟੈਂਟ ਨੂੰ ਮਹਿਸੂਸ ਕੀਤਾ। ਮੈਂ ਕਹਿ ਸਕਦਾ ਹਾਂ ਕਿ ਇਹ ਫਿਲਮ ਦਿਲ ਦੇ ਇਕਦਮ ਪਿਓਰ ਕੋਨੇ ਤੋਂ ਬਣਾਈ ਗਈ ਹੈ।
ਪ੍ਰ. ਅਲਮੋਡਾ ਵਿਚ ਸ਼ੂਟਿੰਗ ਦਾ ਅਨੁਭਵ ਕਿਵੇਂ ਦਾ ਰਿਹਾ?
ਮੈਂ ਹਰ ਸਾਲ ਪਹਾੜ ਜਾਂਦਾ ਹਾਂ, ਉਥੋਂ ਮੈਨੂੰ ਕਲੈਰਟੀ ਮਿਲਦੀ ਹੈ। ਉਸ ਲੋਕੇਸ਼ਨ ਨੇ ਫਿਲਮ ਨੂੰ ਇਕ ਵੱਖਰਾ ਹੀ ਜਾਦੂ ਦਿੱਤਾ।
