ਆਸਟ੍ਰੇਲੀਆ ਨਾਲ ਸਬੰਧਾਂ ''ਤੇ ਬੋਲੇ PM ਮੋਦੀ, "ਮੈਂ ਅਜਿਹਾ ਵਿਅਕਤੀ ਨਹੀਂ ਹਾਂ ਜੋ ਆਸਾਨੀ ਨਾਲ ਸੰਤੁਸ਼ਟ ਹੋ ਜਾਏ"

Tuesday, May 23, 2023 - 01:18 AM (IST)

ਆਸਟ੍ਰੇਲੀਆ ਨਾਲ ਸਬੰਧਾਂ ''ਤੇ ਬੋਲੇ PM ਮੋਦੀ, "ਮੈਂ ਅਜਿਹਾ ਵਿਅਕਤੀ ਨਹੀਂ ਹਾਂ ਜੋ ਆਸਾਨੀ ਨਾਲ ਸੰਤੁਸ਼ਟ ਹੋ ਜਾਏ"

ਇੰਟਰਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਪ੍ਰਸ਼ਾਂਤ ਖੇਤਰ ਜਲਵਾਯੂ ਪਰਿਵਰਤਨ, ਅੱਤਵਾਦ, ਸੰਚਾਰ ਦੇ ਸਮੁੰਦਰੀ ਮਾਰਗਾਂ ਦੀ ਸੁਰੱਖਿਆ ਅਤੇ ਪਾਇਰੇਸੀ ਵਰਗੀਆਂ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਭਾਰਤ ਦਾ ਮੰਨਣਾ ਹੈ ਕਿ ਇਨ੍ਹਾਂ ਨੂੰ ਸਾਂਝੇ ਯਤਨਾਂ ਨਾਲ ਹੀ ਹੱਲ ਕੀਤਾ ਜਾ ਸਕਦਾ ਹੈ। ਆਸਟ੍ਰੇਲੀਆਈ ਅਖਬਾਰ ਨੂੰ ਦਿੱਤੀ ਇਕ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਕਿ ਉਹ 'ਖੁੱਲ੍ਹੇ ਅਤੇ ਮੁਕਤ' ਇੰਡੋ-ਪੈਸੀਫਿਕ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰਨ ਲਈ ਰੱਖਿਆ ਅਤੇ ਸੁਰੱਖਿਆ ਸਬੰਧਾਂ ਸਮੇਤ ਆਸਟ੍ਰੇਲੀਆ ਨਾਲ ਸਬੰਧਾਂ ਨੂੰ 'ਅਗਲੇ ਪੱਧਰ' 'ਤੇ ਲਿਜਾਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ : WhatsApp ਲਿਆਇਆ ਇਕ ਹੋਰ ਸ਼ਾਨਦਾਰ ਫੀਚਰ, Messages ਭੇਜਣ ਤੋਂ ਬਾਅਦ ਕਰ ਸਕੋਗੇ Edit

ਅਖਬਾਰ ਨੇ ਉਨ੍ਹਾਂ ਦੇ ਹਵਾਲੇ ਨਾਲ ਕਿਹਾ, “ਮੈਂ ਅਜਿਹਾ ਵਿਅਕਤੀ ਨਹੀਂ ਹਾਂ ਜੋ ਆਸਾਨੀ ਨਾਲ ਸੰਤੁਸ਼ਟ ਹੋ ਜਾਏ।” ਉਨ੍ਹਾਂ ਕਿਹਾ, “ਮੈਂ ਦੇਖਿਆ ਹੈ ਕਿ ਪ੍ਰਧਾਨ ਮੰਤਰੀ ਅਲਬਾਨੀਜ਼ ਵੀ ਅਜਿਹੇ ਹੀ ਹਨ। ਮੈਨੂੰ ਭਰੋਸਾ ਹੈ ਕਿ ਜਦੋਂ ਅਸੀਂ ਸਿਡਨੀ ਵਿੱਚ ਦੁਬਾਰਾ ਇਕੱਠੇ ਹੋਏ ਹਾਂ ਤਾਂ ਸਾਡੇ ਕੋਲ ਇਹ ਖੋਜ ਕਰਨ ਦਾ ਮੌਕਾ ਹੋਵੇਗਾ ਕਿ ਅਸੀਂ ਆਪਣੇ ਰਿਸ਼ਤੇ ਨੂੰ ਅਗਲੇ ਪੱਧਰ ਤੱਕ ਕਿਵੇਂ ਲਿਜਾ ਸਕਦੇ ਹਾਂ, ਕਿਵੇਂ ਪੂਰਕਤਾ ਦੇ ਨਵੇਂ ਖੇਤਰਾਂ ਦੀ ਪਛਾਣ ਕਰ ਸਕਦੇ ਹਾਂ ਅਤੇ ਆਪਣੇ ਸਹਿਯੋਗ ਨੂੰ ਵਧਾ ਸਕਦੇ ਹਾਂ।

ਇਹ ਵੀ ਪੜ੍ਹੋ : 31 ਸਾਲ ਦਾ ਹੋਇਆ ਬੌਬੀ ਕੁੱਤਾ, ਮਨਾਇਆ ਗਿਆ ਜਸ਼ਨ, ਅਮਰੀਕਾ, ਜਾਪਾਨ ਤੋਂ ਆਏ ਵਿਸ਼ੇਸ਼ ਮਹਿਮਾਨ

ਮੋਦੀ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਤੀਜੇ ਅਤੇ ਆਖਰੀ ਪੜਾਅ ਲਈ ਸੋਮਵਾਰ ਨੂੰ ਆਸਟ੍ਰੇਲੀਆ ਪਹੁੰਚੇ। ਇਸ ਦੌਰਾਨ ਉਹ ਆਪਣੇ ਆਸਟ੍ਰੇਲੀਅਨ ਹਮਰੁਤਬਾ ਐਂਥਨੀ ਅਲਬਾਨੀਜ਼ ਨਾਲ ਗੱਲਬਾਤ ਕਰਨਗੇ ਅਤੇ ਭਾਰਤੀ ਪ੍ਰਵਾਸੀਆਂ ਨਾਲ ਇਕ ਭਾਈਚਾਰਕ ਸਮਾਗਮ ਵਿੱਚ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਦੋਵੇਂ ਦੇਸ਼ ਵਧਦੇ ਰੱਖਿਆ ਸਬੰਧਾਂ ਦੇ ਵਿਚਾਲੇ ਨਜ਼ਦੀਕੀ ਰੱਖਿਆ ਤੇ ਸੁਰੱਖਿਆ ਸਬੰਧਾਂ ਦੀ ਅਸਲ ਸੰਭਾਵਨਾ ਨੂੰ ਵਰਤਣ ਲਈ ਅੱਗੇ ਵਧਣ।

ਇਹ ਵੀ ਪੜ੍ਹੋ : ਭਾਜਪਾ ਨਾਲ ਗਠਜੋੜ ਨੂੰ ਲੈ ਕੇ ਅਕਾਲੀ ਦਲ ਦਾ ਵੱਡਾ ਬਿਆਨ, ਬਸਪਾ ਬਾਰੇ ਵੀ ਕਹੀ ਇਹ ਗੱਲ

ਪ੍ਰਧਾਨ ਮੰਤਰੀ ਨੇ ਕਿਹਾ, “ਦੋ ਲੋਕਤੰਤਰ ਹੋਣ ਦੇ ਨਾਤੇ ਭਾਰਤ ਤੇ ਆਸਟ੍ਰੇਲੀਆ ਦੇ ਇਕ ਆਜ਼ਾਦ, ਖੁੱਲ੍ਹੇ ਅਤੇ ਸੰਮਲਿਤ ਇੰਡੋ-ਪੈਸੀਫਿਕ ਵਿੱਚ ਸਾਂਝੇ ਹਿੱਤ ਹਨ। ਸਾਡੀ ਰਣਨੀਤਕ ਪਹੁੰਚ ਵਿੱਚ ਤਾਲਮੇਲ ਹੈ।'' ਉਨ੍ਹਾਂ ਕਿਹਾ, ''ਸਾਡੇ ਦਰਮਿਆਨ ਉੱਚ ਪੱਧਰ ਦਾ ਆਪਸੀ ਵਿਸ਼ਵਾਸ ਕੁਦਰਤੀ ਤੌਰ 'ਤੇ ਰੱਖਿਆ ਅਤੇ ਸੁਰੱਖਿਆ ਮਾਮਲਿਆਂ ਵਿੱਚ ਵਧੇਰੇ ਸਹਿਯੋਗ 'ਚ ਬਦਲ ਗਿਆ ਹੈ। ਸਾਡੀਆਂ ਜਲ ਸੈਨਾਵਾਂ ਸੰਯੁਕਤ ਜਲ ਸੈਨਾ ਅਭਿਆਸਾਂ ਵਿੱਚ ਹਿੱਸਾ ਲੈ ਰਹੀਆਂ ਹਨ।"

ਇਹ ਵੀ ਪੜ੍ਹੋ : ਬਾਥਰੂਮ 'ਚੋਂ ਮਿਲੀ ਅਭਿਨੇਤਾ ਆਦਿਤਿਆ ਸਿੰਘ ਰਾਜਪੂਤ ਦੀ ਲਾਸ਼, ਰਾਤ ਦੋਸਤਾਂ ਨਾਲ ਕੀਤੀ ਪਾਰਟੀ, ਫਿਰ ਅਚਾਨਕ...

ਮੋਦੀ ਨੇ ਉਨ੍ਹਾਂ ਸੁਝਾਵਾਂ ਨੂੰ ਵੀ ਖਾਰਜ ਕਰ ਦਿੱਤਾ ਕਿ ਰੂਸ ਦੀ ਆਲੋਚਨਾ ਕਰਨ ਤੋਂ ਭਾਰਤ ਵੱਲੋਂ ਇਨਕਾਰ ਕਰਨ ਨਾਲ ਦੁਵੱਲੇ ਸਬੰਧਾਂ ਨੂੰ ਨੁਕਸਾਨ ਹੋਵੇਗਾ ਕਿਉਂਕਿ ਆਸਟ੍ਰੇਲੀਆ ਯੂਕ੍ਰੇਨ ਯੁੱਧ ਨੂੰ ਲੈ ਕੇ ਮਾਸਕੋ ਦੀ ਆਲੋਚਨਾ ਕਰਦਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਚੰਗੇ ਦੋਸਤ ਹੋਣ ਦਾ ਇਕ ਫਾਇਦਾ ਇਹ ਹੈ ਕਿ ਅਸੀਂ ਖੁੱਲ੍ਹ ਕੇ ਚਰਚਾ ਕਰ ਸਕਦੇ ਹਾਂ ਅਤੇ ਇਕ ਦੂਜੇ ਦੇ ਨਜ਼ਰੀਏ ਦੀ ਕਦਰ ਕਰ ਸਕਦੇ ਹਾਂ।"

ਇਹ ਵੀ ਪੜ੍ਹੋ : ਤਰੁਣ ਚੁੱਘ ਨੇ '84 ਦੰਗਿਆਂ ਦੇ ਕੇਸ 'ਚ ਟਾਈਟਲਰ ਵਿਰੁੱਧ CBI ਦੀ ਚਾਰਜਸ਼ੀਟ ਦਾ ਕੀਤਾ ਸਵਾਗਤ

ਆਸਟ੍ਰੇਲੀਆ ਭਾਰਤ ਦੀ ਸਥਿਤੀ ਨੂੰ ਸਮਝਦਾ ਹੈ ਅਤੇ ਇਹ ਸਾਡੇ ਦੁਵੱਲੇ ਸਬੰਧਾਂ ਨੂੰ ਪ੍ਰਭਾਵਿਤ ਨਹੀਂ ਕਰਦਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਸ ਦੌਰੇ ਨਾਲ ਦੋਵਾਂ ਦੇਸ਼ਾਂ ਨੂੰ ਸਹਿਯੋਗ ਦੇ ਨਵੇਂ ਖੇਤਰਾਂ ਦੀ ਪਛਾਣ ਕਰਨ ਵਿੱਚ ਮਦਦ ਮਿਲੇਗੀ, ਜਿਸ ਵਿੱਚ ਨਵੀਂ ਟੈਕਨਾਲੋਜੀ, ਸਾਫ਼ ਊਰਜਾ, ਮਹੱਤਵਪੂਰਨ ਖਣਿਜ, ਖਣਨ, ਸਾਈਬਰ ਸਪੇਸ ਅਤੇ ਹੁਨਰਮੰਦ ਪੇਸ਼ੇਵਰਾਂ ਦੀ ਆਵਾਜਾਈ ਲਈ ਲਚਕੀਲੀ ਸਪਲਾਈ ਚੇਨ ਬਣਾਉਣਾ ਸ਼ਾਮਲ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News