ਹੈਦਰਾਬਾਦ ਦੇ ਚਿੜੀਆਘਰ ''ਚ 8 ਏਸ਼ੀਆਈ ਸ਼ੇਰ ਕੋਰੋਨਾ ਪਾਜ਼ੇਟਿਵ, ਭਾਰਤ ''ਚ ਇਸ ਤਰ੍ਹਾਂ ਦਾ ਪਹਿਲਾ ਮਾਮਲਾ

Tuesday, May 04, 2021 - 05:17 PM (IST)

ਹੈਦਰਾਬਾਦ ਦੇ ਚਿੜੀਆਘਰ ''ਚ 8 ਏਸ਼ੀਆਈ ਸ਼ੇਰ ਕੋਰੋਨਾ ਪਾਜ਼ੇਟਿਵ, ਭਾਰਤ ''ਚ ਇਸ ਤਰ੍ਹਾਂ ਦਾ ਪਹਿਲਾ ਮਾਮਲਾ

ਹੈਦਰਾਬਾਦ- ਦੇਸ਼ ਭਰ 'ਚ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਇਸ ਵਿਚ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਹੈਦਰਾਬਾਦ ਦੇ ਨਹਿਰੂ ਜ਼ੂਲਾਜਿਕਲ ਪਾਰਕ (ਐੱਨ.ਜ਼ੈੱਡ.ਪੀ.) 'ਚ 8 ਏਸ਼ੀਆਈ ਸ਼ੇਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਸ਼ੇਰਾਂ ਦਾ ਆਰ.ਟੀ.-ਪੀ.ਸੀ.ਆਰ. ਟੈਸਟ ਪਾਜ਼ੇਟਿਵ ਆਇਆ ਹੈ। ਇਹ ਦੇਸ਼ ਦਾ ਪਹਿਲਾ ਮਾਮਲਾ ਹੈ, ਜਦੋਂ ਜਾਨਵਰ ਕੋਰੋਨਾ ਵਾਇਰਸ ਦੀ ਲਪੇਟ 'ਚ ਆਏ ਹਨ।

ਇਹ ਵੀ ਪੜ੍ਹੋ : 5 ਦਿਨਾਂ ’ਚ 25 ਉਡਾਨਾਂ 300 ਟਨ ਕੋਵਿਡ ਰਾਹਤ ਸਮੱਗਰੀ ਲੈ ਕੇ ਪਹੁੰਚੀਆਂ ਦਿੱਲੀ

ਇਕ ਰਿਪੋਰਟ ਅਨੁਸਾਰ ਪਸ਼ੂਆਂ ਦੇ ਡਾਕਟਰਾਂ ਨੇ ਦੱਸਿਆ ਕਿ ਸ਼ੇਰਾਂ ਨੂੰ ਭੁੱਖ ਦੀ ਕਮੀ, ਨੱਕ 'ਚੋਂ ਪਾਣੀ ਨਿਕਲਣ ਅਤੇ ਖੰਘ ਦੀ ਸ਼ਿਕਾਇਤ ਮਿਲੀ ਸੀ। ਇਸ ਤੋਂ ਬਾਅਦ ਅਧਿਕਾਰੀਆਂ ਨੇ ਸ਼ੇਰਾਂ ਦੇ ਨਮੂਨੇ ਲਈ ਅਤੇ ਪ੍ਰੀਖਣ ਲਈ ਭੇਜੇ। ਹੁਣ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ 'ਚੋਂ 4 ਨਰ ਸ਼ੇਰ ਦੱਸੇ ਜਾ ਰਹੇ ਹਨ। ਉੱਥੇ ਹੀ ਪਾਰਕ ਦੇ ਕਿਊਰੇਟਰ ਅਤੇ ਡਾਇਰੈਕਟਰ ਡਾ. ਸਿਧਾਨੰਦ ਕੁਕਰੇਤੀ ਨੇ ਕਿਹਕਾ ਕਿ ਇਨ੍ਹਾਂ ਸ਼ੇਰਾਂ 'ਚ ਕੋਰੋਨਾ ਦੇ ਲੱਛਣ ਨਜ਼ਰ ਆਉਣ ਤੋਂ ਬਾਅਦ 29 ਅਪ੍ਰੈਲ ਨੂੰ ਆਰ.ਟੀ.-ਪੀ.ਸੀ.ਆਰ. ਟੈਸਟ ਕਰਵਾਇਆ ਗਿਆ। ਡਾ. ਸਿਧਾਨੰਦ ਨੇ ਅਧਿਕਾਰ ਤੌਰ 'ਤੇ ਇਸ ਖ਼ਬਰ ਦੀ ਪੁਸ਼ਟੀ ਹਾਲੇ ਨਹੀਂ ਕੀਤੀ ਹੈ। 

ਇਹ ਵੀ ਪੜ੍ਹੋ : ਭਾਰਤ 'ਚ ਕੋਰੋਨਾ ਦੇ ਮਾਮਲੇ 2 ਕਰੋੜ ਦੇ ਪਾਰ, ਮੌਤਾਂ ਦੇ ਅੰਕੜੇ ਕਰਦੇ ਨੇ ਹੈਰਾਨ

ਉਨ੍ਹਾਂ ਨੇ ਕਿਹਾ ਕਿ ਮੈਨੂੰ ਹਾਲੇ ਤੱਕ ਰਿਪੋਰਟ ਪ੍ਰਾਪਤ ਨਹੀਂ ਹੋਈ ਹੈ ਅਤੇ ਇਸ ਲਈ ਇਹ ਟਿੱਪਣੀ ਕਰਨਾ ਉੱਚਿਤ ਨਹੀਂ ਹੋਵੇਗਾ। ਫਿਲਹਾਲ ਸਾਰੇ ਸ਼ੇਰਾਂ ਦੀ ਸਿਹਤ ਠੀਕ ਹੈ। ਉੱਥੇ ਹੀ 380 ਏਕੜ ਦੇ ਫੈਲੇ ਨਹਿਰੂ ਜ਼ੂਲਾਜਿਕਲ ਪਾਰਕ ਨੂੰ ਫਿਲਹਾਲ ਜਨਤਾ ਲਈ ਬੰਦ ਕਰ ਦਿੱਤਾ ਗਿਆ ਹੈ। ਇਹ ਪਾਰਕ ਸੰਘਣੀ ਆਬਾਦੀ ਵਾਲੇ ਖੇਤਰ ਕੋਲ ਸਥਿਤ ਹੈ। ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਪਾਰਕ 'ਚ ਕੰਮ ਕਰਨ ਵਾਲੇ 25 ਕਾਮਿਆਂ ਦਾ ਵੀ ਕੋਰੋਨਾ ਟੈਸਟ ਕਰਵਾਇਆ ਜਾ ਰਿਹਾ ਹੈ। ਜੇਕਰ ਉਨ੍ਹਾਂ ਦੀ ਜਾਂਚ ਪਾਜ਼ੇਟਿਵ ਆਉਂਦੀ ਹੈ ਤਾਂ ਪਾਰਕ ਲਈ ਇਹ ਵੱਡੀ ਸਮੱਸਿਆ ਹੋਵੇਗੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News