ਬੇਟਾ ਪੈਦਾ ਨਹੀਂ ਕਰਨ ''ਤੇ ਪਤੀ ਨੇ ਦਿੱਤਾ ਤਿੰਨ ਤਲਾਕ

11/19/2019 10:35:41 AM

ਹੈਦਰਾਬਾਦ— ਦੇਸ਼ 'ਚ ਤਿੰਨ ਤਲਾਕ 'ਤੇ ਕਾਨੂੰਨੀ ਪਾਬੰਦੀ ਲੱਗਣ ਦੇ ਬਾਵਜੂਦ ਇਸ ਤਰ੍ਹਾਂ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਤੋਂ ਵੀ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ। ਹੈਦਰਾਬਾਦ 'ਚ ਇਕ ਸ਼ੌਹਰ ਨੇ ਬੇਟਾ ਪੈਦਾ ਨਹੀਂ ਕਰਨ 'ਤੇ ਆਪਣੀ ਪਤਨੀ ਨੂੰ ਤਿੰਨ ਤਲਾਕ ਦੇ ਦਿੱਤਾ ਹੈ। ਇਹੀ ਨਹੀਂ ਦੋਸ਼ੀ ਨੇ ਦੂਜਾ ਵਿਆਹ ਵੀ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਪਤੀ ਨੇ ਬੇਟੇ ਦੀ ਬਜਾਏ ਬੇਟੀ ਨੂੰ ਜਨਮ ਦੇਣ 'ਤੇ ਆਪਣੀ ਪਤਨੀ ਮੇਹਰਾਜ ਬੇਗਮ ਨੂੰ ਤਿੰਨ ਤਲਾਕ ਦੇ ਦਿੱਤਾ। ਹੁਣ ਮੇਹਰਾਜ ਬੇਗਮ ਨਿਆਂ ਲਈ ਇੱਧਰ-ਉਧਰ ਭਟਕਣ ਲਈ ਮਜ਼ਬੂਰ ਹੈ। ਇਸ ਵਿਚ ਹੈਦਰਾਬਾਦ ਪੁਲਸ ਨੇ ਤਿੰਨ ਤਲਾਕ ਦੇਣ ਦੇ ਦੋਸ਼ੀ ਸ਼ੌਹਰ ਵਿਰੁੱਧ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮੇਹਰਾਜ ਬੇਗਮ ਨੇ ਕਿਹਾ,''ਮੈਂ ਆਸ ਕਰਦੀ ਹਾਂ ਕਿ ਨਿਆਂ ਮਿਲੇਗਾ ਅਤੇ ਮੇਰੇ ਸ਼ੌਹਰ ਨੂੰ ਉਸ ਦੇ ਗੁਨਾਹਾਂ ਲਈ ਜ਼ਰੂਰ ਸਜ਼ਾ ਮਿਲੇਗੀ।'' ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਪਤੀ ਨੇ ਹੁਣ ਦੂਜਾ ਵਿਆਹ ਕਰ ਲਿਆ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਉੱਤਰ ਪ੍ਰਦੇਸ਼ ਦੇ ਅਯੁੱਧਿਆ ਜ਼ਿਲੇ 'ਚ ਵੀ ਬੇਟੀ ਪੈਦਾ ਹੋਣ 'ਤੇ ਪਤੀ ਨੇ ਪਤਨੀ ਨੂੰ ਤਿੰਨ ਤਲਾਕ ਦੇ ਦਿੱਤਾ ਸੀ। ਪੀੜਤਾ ਨੇ ਨਿਆਂ ਦੀ ਮੰਗ ਕੀਤੀ ਹੈ। ਮਾਮਲੇ 'ਚ ਕੇਸ ਦਰਜ ਕਰ ਲਿਆ ਗਿਆ ਹੈ। ਮੁਸਲਿਮ ਮਹਿਲਾ (ਵਿਆਹ 'ਤੇ ਅਧਿਕਾਰਾਂ ਦੀ ਸੁਰੱਖਿਆ) ਐਕਟ 2019 ਦੇ ਅਧੀਨ ਤਿੰਨ ਤਲਾਕ ਨੂੰ ਅਪਰਾਧ 'ਚ ਰੱਖਿਆ ਗਿਆ ਹੈ ਪਰ ਇਸ ਦੇ ਬਾਵਜੂਦ ਇਸ ਦੇ ਲਾਗੂ ਹੋਣ ਤੋਂ ਲੈ ਕੇ ਹੁਣ ਤੱਕ ਦੇਸ਼ 'ਚ ਤਿੰਨ ਤਲਾਕ ਦੇ ਮਾਮਲਿਆਂ 'ਚ ਕਮੀ ਨਹੀਂ ਆਈ ਹੈ। ਇਕ ਮੁਸਲਿਮ ਮਹਿਲਾ ਵਰਕਰ ਦਾ ਕਹਿਣਾ ਹੈ ਕਿ ਤਿੰਨ ਤਲਾਕ ਦੇ ਮਾਮਲਿਆਂ 'ਚ ਤੇਜ਼ੀ ਮੁਸਲਿਮ ਪੁਰਸ਼ਾਂ ਦਰਮਿਆਨ ਵਧਦੇ ਗੁੱਸੇ ਦਾ ਨਤੀਜਾ ਹੈ, ਜਿਨ੍ਹਾਂ ਨੂੰ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਤੋਂ ਉਨ੍ਹਾਂ ਦੇ ਅਧਿਕਾਰ ਨੂੰ ਖੋਹ ਲਿਆ ਗਿਆ ਹੈ।


DIsha

Content Editor

Related News