ਹੈਦਰਾਬਾਦ ਰੇਪ : ਦੋਸ਼ੀ ਦੀ ਮਾਂ ਬੋਲੀ- ਮੇਰੀ ਵੀ ਇਕ ਬੇਟੀ ਹੈ, ਬੇਟੇ ਨੂੰ ਜਿਉਂਦਾ ਸਾੜੋ ਜਾਂ ਫਾਂਸੀ ਦਿਓ

12/2/2019 3:31:47 PM

ਹੈਦਰਾਬਾਦ— ਹੈਦਰਾਬਾਦ ਦੀ ਨਿਰਭਿਆ ਦੇ ਮਾਮਲੇ 'ਚ ਇਕ ਦੋਸ਼ੀ ਦੀ ਮਾਂ ਨੇ ਕਿਹਾ ਹੈ ਕਿ ਮੇਰੇ ਬੇਟੇ ਨੂੰ ਉਸੇ ਤਰ੍ਹਾਂ ਜਿਉਂਦੇ ਸਾੜ ਦਿੱਤਾ ਜਾਵੇ, ਜਿਸ ਤਰ੍ਹਾਂ ਨਾਲ ਉਸ ਨੇ ਮਹਿਲਾ ਡਾਕਟਰ ਨੂੰ ਸਾੜਿਆ ਸੀ। ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੇ ਇਸ ਗੈਂਗਰੇਪ ਅਤੇ ਕਤਲਕਾਂਡ ਦਾ ਇਕ ਦੋਸ਼ੀ ਸੀ. ਚੇਤਰਾਕੇਸ਼ਵੁਲੂ ਤੇਲੰਗਾਨਾ ਦੇ ਨਾਰਾਇਣਪੇਟ ਜ਼ਿਲੇ ਦੇ ਗੁਡੀਗਾਂਡਲਾ ਪਿੰਡ ਦਾ ਵਾਸੀ ਹੈ। ਜਦੋਂ ਮੀਡੀਆ ਦੇ ਲੋਕ ਉਸ ਦੇ ਘਰ ਪੁੱਜੇ ਅਤੇ ਉਸ ਦੀ ਮਾਂ ਤੋਂ ਪੁੱਛਿਆ ਕਿ ਤੁਹਾਡੇ ਹਿਸਾਬ ਨਾਲ ਬੇਟੇ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਤਾਂ ਉਨ੍ਹਾਂ ਨੇ ਕਿਹਾ ਕਿ ਜਿਵੇਂ ਉਨ੍ਹਾਂ ਲੋਕਾਂ ਨੇ ਕੀਤਾ ਹੈ, ਉਸੇ ਤਰ੍ਹਾਂ ਹੀ ਉਸ ਨਾਲ ਹੋਣਾ ਚਾਹੀਦਾ। ਕੇਸ਼ਵੁਲੂ ਨੂੰ ਭਾਵੇਂ ਸਾੜ ਦਿਓ ਜਾਂ ਫਿਰ ਫਾਂਸੀ ਹੀ ਦੇ ਦਿਓ। ਸ਼ਯਾਮਲਾ ਨਾਂ ਦੀ ਇਸ ਔਰਤ ਨੇ ਕਿਹਾ ਕਿ ਉਸ ਦੀ ਵੀ ਇਕ ਬੇਟੀ ਹੈ ਅਤੇ ਇਸ ਨਾਤੇ ਉਹ ਸਮਝ ਸਕਦੀ ਹੈ ਕਿ ਪੀੜਤਾ ਡਾਕਟਰ ਦਾ ਪਰਿਵਾਰ ਕਿਸ ਤਕਲੀਫ਼ 'ਚੋਂ ਲੰਘ ਰਿਹਾ ਹੈ।

5 ਮਹੀਨੇ ਪਹਿਲਾਂ ਹੀ ਦੋਸ਼ੀ ਨੇ ਕੀਤੀ ਸੀ ਲਵ ਮੈਰਿਜ
ਸ਼ਯਾਮਲਾ ਨੇ ਦੱਸਿਆ ਕਿ ਵੀਰਵਾਰ ਸਵੇਰੇ ਜਦੋਂ ਪੁਲਸ ਉਨ੍ਹਾਂ ਦੇ ਬੇਟੇ ਨੂੰ ਪੁੱਛ-ਗਿੱਛ ਲਈ ਲੈ ਕੇ ਗਈ ਤਾਂ ਉਸ ਦੇ ਪਤੀ ਇਸ ਘਟਨਾ ਨੂੰ ਜਾਣਨ ਤੋਂ ਬਾਅਦ ਬਹੁਤ ਦੁਖੀ ਹੋ ਗਏ ਅਤੇ ਉਨ੍ਹਾਂ ਨੇ ਘਰ ਹੀ ਛੱਡ ਦਿੱਤਾ। ਉਸ ਨੇ ਦੱਸਿਆ ਕਿ ਕੇਸ਼ਵੁਲੂ ਵਿਆਹੁਤਾ ਹੈ ਅਤੇ 5 ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਹੈ। ਇਹ ਵਿਆਹ ਉਸ ਦੀ ਪਸੰਦ ਦੀ ਕੁੜੀ ਨਾਲ ਹੀ ਕੀਤਾ ਗਿਆ।

ਰਾਤ ਇਕ ਵਜੇ ਘਰ ਆਇਆ ਸੀ ਬੇਟਾ
ਉੱਥੇ ਹੀ ਮਾਮਲੇ 'ਚ ਮੁੱਖ ਦੋਸ਼ੀ ਮੁਹੰਮਦ ਆਰਿਫ਼ ਦੀ ਮਾਂ ਨੇ ਕਿਹਾ ਕਿ ਮੇਰਾ ਬੇਟਾ ਘਟਨਾ ਦੇ ਦਿਨ ਰਾਤ ਇਕ ਵਜੇ ਘਰ ਆਇਆ ਸੀ। ਉਹ ਵਾਰ-ਵਾਰ ਇਹੀ ਬੋਲ ਰਿਹਾ ਸੀ ਕਿ ਮੈਂ ਕਿਸੇ ਨੂੰ ਮਾਰ ਦਿੱਤਾ। ਜਦੋਂ ਮੈਂ ਪੁੱਛਿਆ ਤਾਂ ਉਹ ਬੋਲਿਆ ਕਿ ਹਾਦਸੇ 'ਚ ਉਸ ਨੇ ਕਿਸੇ ਨੂੰ ਮਾਰ ਦਿੱਤਾ ਹੈ। ਪੁਲਸ ਨੇ ਘਟਨਾ ਦੇ ਅਗਲੇ ਦਿਨ ਸਵੇਰੇ 6 ਵਜੇ ਆਰਿਫ਼ ਨੂੰ ਨਾਰਾਇਣਪੇਟ ਸਥਿਤ ਜਕਕੁਲਰ ਤੋਂ ਗ੍ਰਿਫਤਾਰ ਕੀਤਾ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

DIsha

This news is Edited By DIsha