ਹੈਦਰਾਬਾਦ ਪੁਲਸ ਨੇ ਟਰੈਫਿਕ ਚਲਾਨ ''ਤੇ ਰੋਕੀ ਵਿਧਾਇਕ ਦੀ ਗੱਡੀ, ਪੈਂਡਿੰਗ ਸਨ 66 ਚਲਾਨ

06/20/2022 10:26:51 AM

ਹੈਦਰਾਬਾਦ- ਬੰਜਾਰਾ ਹਿਲਸ ਪੁਲਸ ਨੇ ਸ਼ਨੀਵਾਰ ਨੂੰ ਇਕ ਵਿਸ਼ੇਸ਼ ਮੁਹਿੰਮ ਦੌਰਾਨ ਬਿਨਾਂ ਲਾਇਸੈਂਸ ਵਾਹਨ ਚਲਾਉਣ ਵਾਲੇ ਨਾਬਾਲਗਾਂ, ਰੰਗੀਨ ਖਿੜਕੀਆਂ ਅਤੇ ਹੋਰ 'ਤੇ ਧਿਆਨ ਕੇਂਦਰਿਤ ਕੀਤਾ। ਇਸ ਦੌਰਾਨ ਵਿਧਾਇਕ ਦਾਨਮ ਨਾਗੇਂਦਰ ਨਾਲ ਸੰਬੰਧਤ ਚਾਰ ਪਹੀਆ ਵਾਹਨ ਦੇਖਿਆ, ਜਿਸ ਦਾ ਟਰੈਫਿਕ ਚਲਾਨ ਪੈਂਡਿੰਗ ਸੀ। ਪੁਲਸ ਨੇ ਆਪਣੇ ਨਿਰੀਖਣ ਦੌਰਾਨ ਕੁੱਲ 5 ਵਾਹਨਾਂ ਦੀ ਪਛਾਣ ਕੀਤੀ, ਜਿਨ੍ਹਾਂ 'ਚੋਂ ਇਕ ਖੈਰਤਾਬਾਦ ਚੋਣ ਖੇਤਰ ਤੋਂ ਟੀ.ਆਰ.ਐੱਸ. ਵਿਧਾਇਕ ਦਾ ਸੀ, ਜਿਸ 'ਚ ਕੁੱਲ 66 ਚਲਾਨ ਪੈਂਡਿੰਗ ਸਨ। ਪੁਲਸ ਨੇ ਵਿਧਾਇਕ ਦੇ ਚਾਰ ਪਹੀਆ ਵਾਹਨ ਦੇ ਡਰਾਈਵਰ ਨੂੰ ਸੁਚੇਤ ਕੀਤਾ, ਜਿਸ ਨੇ ਪੁਸ਼ਟੀ ਕੀਤੀ ਕਿ ਪੈਂਡਿੰਗ ਚਲਾਨ ਐਤਵਾਰ ਨੂੰ ਕਲੀਅਰ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਰੋਹਤਕ ਦੀ ਸ਼ਨੈਣ ਬਣੀ NDA ਪ੍ਰੀਖਿਆ ਪਾਸ ਕਰਨ ਵਾਲੀ ਦੇਸ਼ ਦੀ ਪਹਿਲੀ ਮੁਟਿਆਰ

ਦੂਜੇ ਵਾਹਨਾਂ ਦੀ ਗੱਲ ਕਰੀਏ ਤਾਂ ਕਾਰ 'ਚ ਸਫ਼ਰ ਕਰ ਰਹੇ ਪਰਿਵਾਰਾਂ ਨੇ ਕਿਹਾ ਕਿ ਉਨ੍ਹਾਂ ਦੀ ਡਿਜੀਟਲ ਪੇਮੈਂਟ ਐਪ ਇਸ ਸਮੇਂ ਕੰਮ ਨਹੀਂ ਕਰ ਰਹੀ ਹੈ ਅਤੇ ਚਲਾਨ ਭਰਨ ਦਾ ਵਾਅਦਾ ਕੀਤਾ ਹੈ। ਪੁਲਸ ਨੇ ਕਿਹਾ ਕਿ ਸ਼ਾਮ ਤੱਕ ਕੁੱਲ 42,540 ਰੁਪਏ ਦੇ ਚਲਾਨ ਕਲੀਅਰ ਕਰ ਦਿੱਤੇ ਗਏ। ਇਕ ਪੁਲਸ ਅਧਿਕਾਰੀ ਨੇ ਕਿਹਾ,''ਕਿਉਂਕਿ ਸਾਡੀ ਮੁਹਿੰਮ ਪੈਂਡਿੰਗ ਚਲਾਨਾਂ 'ਤੇ ਕੇਂਦਰਿਤ ਨਹੀਂ ਸੀ, ਇਸ ਲਈ ਇੰਨੇ ਸਾਰੇ ਪੈਂਡਿੰਗ ਚਲਾਨਾਂ ਨਾਲ ਕਾਰ ਜ਼ਬਤ ਨਹੀਂ ਕੀਤੀ। ਹਾਲਾਂਕਿ ਉਨ੍ਹਾਂ ਨੇ ਚਲਾਨ ਨੂੰ ਮਨਜ਼ੂਰੀ ਦੇ ਦਿੱਤੀ।'' ਇਸ ਤੋਂ ਪਹਿਲਾਂ ਹੈਦਰਾਬਾਦ ਅਤੇ ਰਾਚਕੋਂਡਾ ਕਮਿਸ਼ਨਰੀ 'ਚ 2 ਵਾਹਨ ਜ਼ਬਤ ਕੀਤੇ ਗਏ ਸਨ, ਜਿਨ੍ਹਾਂ ਦੇ 50 ਤੋਂ ਵੱਧ ਚਲਾਨ ਪੈਂਡਿੰਗ ਸਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News