ਹੈਦਰਾਬਾਦ ਗੈਂਗਰੇਪ : ਰਾਜਘਾਟ ''ਤੇ ਸਵਾਤੀ ਮਾਲੀਵਾਲ ਦੀ ਭੁੱਖ-ਹੜਤਾਲ ਜਾਰੀ

12/04/2019 10:47:13 AM

ਨਵੀਂ ਦਿੱਲੀ— ਹੈਦਰਾਬਾਦ ਗੈਂਗਰੇਪ ਵਿਰੁੱਧ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਦੀ ਭੁੱਖ-ਹੜਤਾਲ ਦੂਜੇ ਦਿਨ ਵੀ ਜਾਰੀ ਹੈ। ਦਿੱਲੀ ਦੇ ਰਾਜਘਾਟ 'ਤੇ ਸਵਾਤੀ ਮਾਲੀਵਾਲ ਭੁੱਖ-ਹੜਤਾਲ 'ਤੇ ਬੈਠੀ ਹੈ। ਇਸ ਤੋਂ ਪਹਿਲਾਂ ਉਹ ਜੰਤਰ-ਮੰਤਰ 'ਤੇ ਬੈਠੀ ਸੀ ਪਰ ਪੁਲਸ ਨੇ ਉਨ੍ਹਾਂ ਨੂੰ ਉੱਥੋਂ ਹਟਾ ਦਿੱਤਾ। ਇਸ 'ਤੇ ਸਵਾਤੀ ਮਾਲੀਵਾਲ ਨੇ ਕਿਹਾ,''ਦਿੱਲੀ ਪੁਲਸ ਅਤੇ ਪੈਰਾ-ਮਿਲਿਟ੍ਰੀ ਦੇ ਹਜ਼ਾਰਾਂ ਜਵਾਨਾਂ ਨੇ ਮੇਰੀ ਭੁੱਖ-ਹੜਤਾਲ ਤੁੜਵਾਉਣ ਦੀ ਕੋਸ਼ਿਸ਼ ਕੀਤੀ। ਸਾਨੂੰ ਜੰਤਰ-ਮੰਤਰ ਤੋਂ ਹਟਾ ਕੇ ਰਾਜਘਾਟ ਲਿਆਂਦਾ ਗਿਆ ਹੈ। ਮੇਰੀ ਭੁੱਖ-ਹੜਤਾਲ ਹਾਲੇ ਵੀ ਜਾਰੀ ਹੈ। ਰਾਜਘਾਟ ਤੋਂ ਇਸ ਲੜਾਈ ਨੂੰ ਅੰਜਾਮ ਦੇਵਾਂਗੇ। ਮੰਗ ਪੂਰੀ ਹੋਣ 'ਤੇ ਹੀ ਭੁੱਖ-ਹੜਤਾਲ ਖਤਮ ਹੋਵੇਗੀ।

PunjabKesariਪੁਲਸ ਡਰ ਗਈ
ਜਗ੍ਹਾ ਬਦਲਣ 'ਤੇ ਸਵਾਤੀ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ। ਜਦੋਂ ਮੈਂ ਪਿਛਲੀ ਵਾਰ ਇੱਥੇ ਬੈਠੀ ਸੀ, ਉਦੋਂ 10ਵੇਂ ਦਿਨ ਕਾਨੂੰਨ ਬਣ ਗਿਆ ਸੀ। ਉਦੋਂ ਸਾਡੀ ਜਿੱਤ ਹੋਈ ਸੀ। ਇਸ ਵਾਰ ਫਿਰ ਮੈਂ ਧਰਨੇ 'ਤੇ ਬੈਠ ਰਹੀ ਹਾਂ। ਮੇਰੀ ਅਪੀਲ ਹੈ ਕਿ ਵਧ ਤੋਂ ਵਧ ਲੋਕ ਰਾਜਘਾਟ 'ਤੇ ਆਏ, ਮੈਂ ਚਾਹੁੰਦੀ ਹਾਂ ਕਿ ਲੋਕ ਆਪਣੇ ਬੇਟਿਆਂ ਨਾਲ ਗੱਲ ਕਰਨ। ਬੇਟੀਆਂ ਨੂੰ ਬਹੁਤ ਹਿਦਾਇਤ ਦੇ ਦਿੱਤੀ। ਮੈਂ ਜੰਤਰ-ਮੰਤਰ 'ਤੇ ਬੈਠਣਾ ਸੀ, ਪੁਲਸ ਡਰ ਗਈ।

ਦੋਸ਼ੀ ਨੂੰ 6 ਮਹੀਨਿਆਂ ਅੰਦਰ ਫਾਂਸੀ ਦੀ ਸਜ਼ਾ
ਸਵਾਤੀ ਦੀ ਮੰਗ ਹੈ ਕਿ ਬਲਾਤਕਾਰ ਦੇ ਮਾਮਲਿਆਂ 'ਚ ਦੋਸ਼ੀ ਨੂੰ 6 ਮਹੀਨਿਆਂ ਦੇ ਅੰਦਰ ਫਾਂਸੀ ਦੀ ਸਜ਼ਾ ਸੁਣਾਈ ਜਾਵੇ। ਸਵਾਤੀ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀ ਨਹੀਂ ਹੋਣਗੀਆਂ, ਉਹ ਜੰਤਰ-ਮੰਤਰ ਤੋਂ ਨਹੀਂ ਹਟੇਗੀ ਪਰ ਦਿੱਲੀ ਪੁਲਸ ਨੇ ਉਨ੍ਹਾਂ ਨੂੰ ਜ਼ਬਰਨ ਹਟਾਉਣ ਤੱਕ ਦੀ ਚਿਤਾਵਨੀ ਦੇ ਦਿੱਤੀ ਸੀ, ਜਿਸ ਤੋਂ ਬਾਅਦ ਸਵਾਤੀ ਨੇ ਜੰਤਰ-ਮੰਤਰ ਤੋਂ ਹਟਣ ਦਾ ਫੈਸਲਾ ਕੀਤਾ।


DIsha

Content Editor

Related News