ਬੱਚੇ ਨੂੰ ਨਾਜਾਇਜ਼ ਦੱਸ ਰਹੇ ਪਤੀ ਤੋਂ ਖ਼ਫ਼ਾ ਪਤਨੀ ਨੇ ਪੁੱਤਾਂ ਨੂੰ ਦਿੱਤੀ ਦਰਦਨਾਕ ਮੌਤ

Saturday, Nov 21, 2020 - 01:17 PM (IST)

ਬੱਚੇ ਨੂੰ ਨਾਜਾਇਜ਼ ਦੱਸ ਰਹੇ ਪਤੀ ਤੋਂ ਖ਼ਫ਼ਾ ਪਤਨੀ ਨੇ ਪੁੱਤਾਂ ਨੂੰ ਦਿੱਤੀ ਦਰਦਨਾਕ ਮੌਤ

ਫਤਿਹਾਬਾਦ- ਹਰਿਆਣਾ ਦੇ ਫਤਿਹਾਬਾਦ 'ਚ ਨਾਜਾਇਜ਼ ਸੰਬੰਧਾਂ ਦੇ ਸ਼ੱਕ ਨੇ ਹੱਸਦਾ-ਖੇਡਦਾ ਪਰਿਵਾਰ ਉਜਾੜ ਦਿੱਤਾ। ਹਰਿਆਣਾ ਪੁਲਸ 'ਚ ਤਾਇਨਾਤ ਜਵਾਨ ਨੇ ਆਪਣੀ ਦੂਜੀ ਸੰਤਾਨ ਨੂੰ ਨਾਜਾਇਜ਼ ਦੱਸ ਕੇ ਪਤਨੀ ਨਾਲ ਝਗੜਾ ਸ਼ੁਰੂ ਕਰ ਦਿੱਤਾ। ਇਸ ਗੱਲ ਤੋਂ ਨਾਰਾਜ਼ ਪਤਨੀ ਪੇਕੇ ਚੱਲੀ ਗਈ। 2 ਮਹੀਨਿਆਂ ਤੋਂ ਪਤੀ-ਪਤਨੀ ਵੱਖ ਰਹਿ ਰਹੇ ਸਨ। ਪਿਛਲੇ ਦਿਨ ਦੋਹਾਂ ਦਾ ਫੋਨ 'ਤੇ ਫਿਰ ਤੋਂ ਝਗੜਾ ਹੋ ਗਿਆ, ਜਿਸ ਤੋਂ ਬਾਅਦ ਜਨਾਨੀ ਨੇ ਦੋਹਾਂ ਬੱਚਿਆਂ ਦਾ ਕਤਲ ਕਰ ਦਿੱਤਾ ਅਤੇ ਖ਼ੁਦ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਸੂਚਨਾ 'ਤੇ ਪਹੁੰਚੀ ਪੁਲਸ ਨੇ ਹਾਦਸੇ ਵਾਲੀ ਜਗ੍ਹਾ ਦਾ ਨਿਰੀਖਣ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਕੁੱਤੇ ਦੀ ਮੌਤ ਤੋਂ ਦੁਖੀ ਕੁੜੀ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ’ਚ ਲਿਖਿਆ- ਮੈਨੂੰ ਬਾਬੂ ਨਾਲ ਦਫਨਾਇਆ ਜਾਵੇ

ਫਤਿਹਾਬਾਦ ਦੇ ਪਿੰਡ ਖੈਰਾਤੀਖੇੜਾ ਦਾ ਰਹਿਣ ਵਾਲਾ ਨਰੇਸ਼ ਹਰਿਆਣਾ ਪੁਲਸ 'ਚ ਕਾਂਸਟੇਬਲ ਅਹੁਦੇ 'ਤੇ ਤਾਇਨਾਤ ਹੈ। ਉਸ ਦਾ ਵਿਆਹ ਇਸੇ ਜ਼ਿਲ੍ਹੇ ਦੇ ਪਿੰਡ ਸੁਖਮਨਪੁਰ ਦੀ ਰਹਿਣ ਵਾਲੀ ਸੰਜੂ ਨਾਲ ਹੋਇਆ ਸੀ। ਦੱਸਿਆ ਗਿਆ ਹੈ ਕਿ ਪਤੀ ਨਾਲ ਝਗੜੇ ਤੋਂ ਬਾਅਦ ਬੀਤੇ 2 ਮਹੀਨਿਆਂ ਤੋਂ ਸੰਜੂ ਆਪਣੇ ਪੇਕੇ ਰਹਿ ਰਹੀ ਸੀ। ਬੀਤੇ ਦਿਨ ਜਦੋਂ ਪੇਕੇ ਵਾਲੇ ਕਿਸੇ ਕੰਮ ਤੋਂ ਬਾਹਰ ਗਏ ਹੋਏ ਸਨ, ਉਦੋਂ ਸੰਜੂ ਨੇ ਤਿੰਨ ਸਾਲ ਦੇ ਪੁੱਤ ਅਤੇ 3 ਮਹੀਨਿਆਂ ਦੇ ਪੁੱਤ ਦਾ ਵੀ ਕਤਲ ਕਰ ਦਿੱਤਾ। ਇਸ ਤੋਂ ਬਾਅਦ ਖ਼ੁਦ ਵੀ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਜਦੋਂ ਪਰਿਵਾਰ ਦੇ ਲੋਕ ਘਰ ਆਏ ਤਾਂ ਇਹ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਸੂਚਨਾ 'ਤੇ ਥਾਣਾ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਹਾਦਸੇ ਵਾਲੀ ਜਗ੍ਹਾ ਦਾ ਨਿਰੀਖਣ ਕਰ ਕੇ ਤਿੰਨੋਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ।

ਇਹ ਵੀ ਪੜ੍ਹੋ : ਭਾਰਤ 'ਚ ਇਸ ਪਿੰਡ ਦੇ ਇਕ ਸ਼ਖ਼ਸ ਤੋਂ ਇਲਾਵਾ ਹਰ ਵਿਅਕਤੀ ਕੋਰੋਨਾ ਪੀੜਤ, ਜਾਣੋ ਪੂਰਾ ਮਾਮਲਾ


author

DIsha

Content Editor

Related News