ਸ਼ਰਾਬ ਪੀ ਕੇ ਮਾਰਦਾ ਸੀ ਪਤੀ, ਗੁੱਸੇ ''ਚ ਆਈ ਪਤਨੀ ਨੇ ਹੱਥੀਂ ਉਜਾੜਿਆ ਆਪਣਾ ਸੁਹਾਗ

10/13/2020 10:42:26 AM

ਮੁੰਬਈ—ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ 'ਚ ਸਿਰਫ 50 ਹਜ਼ਾਰ ਰੁਪਏ ਦੇ ਕੇ ਇਕ ਜਨਾਨੀ ਨੇ ਪਤੀ-ਪਤਨੀ ਦੇ ਰਿਸ਼ਤਿਆਂ ਦਾ ਕਤਲ ਕਰ ਦਿੱਤਾ ਹੈ। ਬਦਮਾਸ਼ ਨੂੰ ਪੈਸੇ ਦੇ ਕੇ ਆਪਣੇ ਹੀ ਪਤੀ ਦੀ ਹੱਤਿਆ ਕਰਵਾ ਦਿੱਤੀ। 35 ਸਾਲ ਦੀ ਜਨਾਨੀ ਨੇ ਨਾਗਪੁਰ 'ਚ ਪੈਸੇ ਲੈ ਕੇ ਹੱਤਿਆ ਕਰਨ ਵਾਲੇ ਦੋ ਲੋਕਾਂ ਦੀ ਮਦਦ ਨਾਲ ਹੱਤਿਆ ਨੂੰ ਅੰਜ਼ਾਮ ਦਿੱਤਾ। 
ਰਿਪੋਰਟ ਮੁਤਾਬਕ ਜਨਾਨੀ ਨੇ ਦੋਵਾਂ ਕਾਤਲਾਂ ਚੰਦਨ ਨਤਥੂਜੀ ਦਿਵੇਵਾਰ ਅਤੇ ਸੁਨੀਲ ਮਾਲਵੀ ਨੂੰ ਆਪਣੇ ਪਤੀ ਦੀ ਹੱਤਿਆ ਲਈ 50,000 ਰੁਪਏ ਦਾ ਭੁਗਤਾਨ ਕੀਤਾ। ਜਨਾਨੀ ਅਤੇ ਇਕ ਕਾਂਟ੍ਰੈਕਟ ਕਿਲਰ ਚੰਦਨ ਨੂੰ ਪੁਲਸ ਨੇ ਹੱਤਿਆ ਦੇ ਦੋਸ਼ 'ਚ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਦੂਜਾ ਦੋਸ਼ੀ ਸੁਨੀਲ ਫਰਾਰ ਹੈ ਜੋ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ। 
ਸ਼ਨੀਵਾਰ ਦੀ ਸਵੇਰੇ ਪਤਨੀ ਦੇਵਿਕਾ ਦੇ ਪਤੀ ਜੈਦੀਪ ਦੀ ਗਲਾ ਵੱਢ ਕੇ ਹੱਤਿਆ ਕਰ ਦਿੱਤਾ ਗਈ ਸੀ। ਪੁਲਸ ਨੂੰ ਉਸ ਦੀ ਪਤਨੀ 'ਤੇ ਉਸ ਸਮੇਂ ਸ਼ੱਕ ਹੋ ਗਿਆ ਸੀ ਕਿਉਂਕਿ ਪੁੱਛਗਿੱਛ 'ਚ ਉਹ ਸਾਫ ਤੌਰ 'ਤੇ ਕੁਝ ਨਹੀਂ ਦੱਸ ਰਹੀ ਸੀ। 
ਕੇਲਵਾਡ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਫੋਨ ਰਿਕਾਰਡ ਨੂੰ ਦੇਖਣ ਤੋਂ ਬਾਅਦ ਹੋਰ ਸਖ਼ਤੀ ਨਾਲ ਪੁੱਛਗਿੱਛ ਕਰਨ 'ਤੇ ਉਸ ਜਨਾਨੀ ਨੇ ਦੋਸ਼ ਕਬੂਲ ਕਰ ਲਿਆ। ਪੁੱਛਗਿੱਛ ਦੌਰਾਨ ਹੱਤਿਆ ਦੇ ਦੂਜੇ ਦੋਸ਼ੀ ਚੰਦਨ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਦੇਵਿਕਾ ਦੀ ਮਦਦ ਕੀਤੀ ਕਿਉਂਕਿ ਜੈਦੀਪ ਸ਼ਰਾਬ ਪੀਂਦਾ ਸੀ ਅਤੇ ਉਸ ਨਾਲ ਕੁੱਟਮਾਰ ਕਰਦਾ ਸੀ। ਪੁਲਸ ਮੁਤਾਬਕ ਚੰਦਨ ਨੇ ਇਹ ਵੀ ਕਿਹਾ ਕਿ ਉਸ ਨੇ ਅਤੇ ਸੁਨੀਲ ਨੇ ਦੇਵਿਕਾ ਤੋਂ 50,000 ਰੁਪਏ ਲਏ ਸਨ। ਸ਼ੁੱਕਰਵਾਰ ਦੇਰ ਰਾਤ ਜੈਦੀਪ ਦੀ ਉਸ ਸਮੇਂ ਹੱਤਿਆ ਕਰ ਦਿੱਤੀ ਜਦੋਂ ਉਹ ਇਕ ਪਾਰਟੀ ਤੋਂ ਵਾਪਸ ਆ ਰਿਹਾ ਸੀ।


Aarti dhillon

Content Editor

Related News