3 ਬੱਚਿਆਂ ਦੀ ਮਾਂ ਦਾ ਪਤੀ ਨੇ ਪ੍ਰੇਮੀ ਨਾਲ ਕਰਵਾਇਆ ਵਿਆਹ, ਕਿਹਾ- ਉਸ ਦੀ ਖੁਸ਼ੀ ’ਚ ਹੀ ਮੇਰੀ ਖੁਸ਼ੀ

Sunday, Apr 24, 2022 - 05:41 PM (IST)

3 ਬੱਚਿਆਂ ਦੀ ਮਾਂ ਦਾ ਪਤੀ ਨੇ ਪ੍ਰੇਮੀ ਨਾਲ ਕਰਵਾਇਆ ਵਿਆਹ, ਕਿਹਾ- ਉਸ ਦੀ ਖੁਸ਼ੀ ’ਚ ਹੀ ਮੇਰੀ ਖੁਸ਼ੀ

ਬੇਗੂਸਰਾਏ- ਹਮਸਫ਼ਰ ਦਾ ਹੱਥ ਕਿਸੇ ਹੋਰ ਦੇ ਹੱਥ ’ਚ ਦੇਣਾ ਤਾਂ ਦੂਰ ਵੇਖਣਾ ਵੀ ਬਰਦਾਸ਼ਤ ਨਹੀਂ ਹੁੰਦਾ ਪਰ ਬਿਹਾਰ ਦੇ ਬੇਗੂਸਰਾਏ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 3 ਬੱਚਿਆਂ ਦੀ ਮਾਂ ਦਾ ਪਤੀ ਨੇ ਪ੍ਰੇਮੀ ਨਾਲ ਖੁਸ਼ੀ-ਖੁਸ਼ੀ ਵਿਆਹ ਕਰਵਾ ਦਿੱਤਾ। ਪਤੀ ਦਾ ਕਹਿਣਾ ਹੈ ਕਿ ਪਤਨੀ ਦੀ ਖੁਸ਼ੀ ’ਚ ਹੀ ਉਸ ਦੀ ਖੁਸ਼ੀ ਹੈ। ਦਰਅਸਲ 3 ਬੱਚਿਆਂ ਦੀ ਮਾਂ ਨੂੰ ਪਿੰਡ ਵਾਲਿਆਂ ਨੇ ਉਸ ਦੇ ਪ੍ਰੇਮੀ ਨਾਲ ਫੜ ਲਿਆ। ਇਸ ਤੋਂ ਬਾਅਦ ਮਹਿਲਾ ਦੇ ਪਤੀ ਨੂੰ ਫੋਨ ’ਤੇ ਸੂਚਨਾ ਦਿੱਤੀ ਗਈ। ਪਤੀ ਨੇ ਕਿਹਾ ਕਿ ਜੇਕਰ ਮੇਰੀ ਪਤਨੀ ਆਪਣੇ ਪ੍ਰੇਮੀ ਨਾਲ ਹੀ ਰਹਿਣਾ ਚਾਹੁੰਦੀ ਹੈ ਤਾਂ ਮੈਨੂੰ ਕੋਈ ਦਿੱਕਤ ਨਹੀਂ ਹੈ। ਫਿਰ ਕੀ ਸੀ ਸਮੂਹਿਕ ਫ਼ੈਸਲਾ ਲੈ ਕੇ ਦੋਹਾਂ ਦਾ ਵਿਆਹ ਕਰਵਾ ਦਿੱਤਾ ਗਿਆ।

ਇਹ ਵੀ ਪੜ੍ਹੋ- ਉੱਤਰ ਪ੍ਰਦੇਸ਼ 'ਚ ਪਰਿਵਾਰ ਦੇ 5 ਲੋਕਾਂ ਦਾ ਕਤਲ ਕਰ ਘਰ ਨੂੰ ਲਾਈ ਅੱਗ, 5 ਸਾਲ ਦੀ ਮਾਸੂਮ ਬਚੀ ਜ਼ਿੰਦਾ

PunjabKesari

40 ਸਾਲਾ ਚਾਂਦਨੀ ਨੂੰ ਫਤਿਹਾ ਪਿੰਡ ਦੇ ਮਹੇਸ਼ ਕੁਮਾਰ ਨਾਂ ਦੇ ਸ਼ਖਸ ਨਾਲ ਪਿਆਰ ਹੋ ਗਿਆ, ਜੋ ਕਿ ਲੈਬ ਟੈਕਨੀਸ਼ੀਅਨ ਹੈ। ਮਹਿਲਾ ਦਾ ਪਤੀ ਸੁਖਦੇਵ ਸਾਹ ਦਿੱਲੀ ’ਚ ਰਹਿ ਕੇ ਮਜ਼ਦੂਰੀ ਕਰਦਾ ਹੈ ਅਤੇ ਦੋਹਾਂ ਦਾ 2013 ’ਚ ਵਿਆਹ ਹੋਇਆ ਸੀ। ਦੋਹਾਂ ਦੇ 3 ਬੱਚੇ ਵੀ ਹਨ। ਚਾਂਦਨੀ ਦੀ 2 ਮਹੀਨੇ ਪਹਿਲਾਂ ਹੀ ਪਿੰਡ ਵਾਸੀ ਮਹੇਸ਼ ਨਾਲ ਮੁਲਾਕਾਤ ਅਤੇ ਪਿਆਰ ਹੋ ਗਿਆ। ਬੀਤੇ ਕੁਝ ਦਿਨ ਪਹਿਲਾਂ ਰਾਤ ਨੂੰ ਮਹਿਲਾ ਦਾ ਪ੍ਰੇਮੀ ਉਸ ਨੂੰ ਮਿਲਣ ਲਈ ਘਰ ਪਹੁੰਚਿਆ, ਤਾਂ ਪਿੰਡ ਵਾਸੀਆਂ ਨੂੰ ਇਸ ਗੱਲ ਦੀ ਭਿਣਕ ਲੱਗ ਗਈ ਅਤੇ ਉਨ੍ਹਾਂ ਨੇ ਦੋਹਾਂ ਨੂੰ ਕਮਰੇ ’ਚ ਬੰਦ ਕਰ ਦਿੱਤਾ। ਪਤੀ ਨੇ ਕਿਹਾ ਕਿ ਜੇਕਰ ਉਹ ਪ੍ਰੇਮੀ ਨਾਲ ਹੀ ਰਹਿਣਾ ਚਾਹੁੰਦੀ ਹੈ ਤਾਂ ਮੈਨੂੰ ਕੋਈ ਦਿੱਕਤ ਨਹੀਂ। ਇਸ ਤੋਂ ਬਾਅਦ ਮਹਿਲਾ ਦਾ ਉਸ ਦੇ ਪ੍ਰੇਮੀ ਨਾਲ ਮੰਦਰ ’ਚ ਵਿਆਹ ਕਰਵਾ ਦਿੱਤਾ ਗਿਆ।

ਇਹ ਵੀ ਪੜ੍ਹੋ: ਸਕੂਲ ਬੱਸ ਦੀ ਖਿੜਕੀ ’ਚੋਂ ਵਿਦਿਆਰਥੀ ਨੇ ਬਾਹਰ ਕੱਢਿਆ ਮੂੰਹ, ਖੰਭੇ ਨਾਲ ਟਕਰਾ ਹੋਈ ਮੌਤ

PunjabKesari

ਪੰਚਾਇਤ ਦੇ ਮੁਖੀਆ ਪ੍ਰਤੀਨਿਧੀ ਰਾਜੀਵ ਚੌਧਰੀ, ਵਾਰਡ ਮੈਂਬਰ ਪ੍ਰਮੋਦ ਸਾਹ, ਪੰਚ ਅਰਜੁਨ ਪੰਡਤ ਅਤੇ ਮਹਿਲਾ ਦੇ ਪਰਿਵਾਰ ਨੇ ਉਸ ਦੇ ਪਤੀ ਸੁਖਦੇਵ ਸਾਹ ਦੀ ਮੌਜੂਦਗੀ ’ਚ ਮਹਿਲਾ ਦਾ ਵਿਆਹ ਉਸ ਦੇ ਪ੍ਰੇਮੀ ਨਾਲ ਕਰਵਾ ਦਿੱਤਾ ਗਿਆ। ਮਹਿਲਾ ਦੋ ਧੀਆਂ ਅਤੇ ਇਕ ਪੁੱਤਰ ਨੂੰ ਛੱਡ ਕੇ ਆਪਣੇ ਪ੍ਰੇਮੀ ਨਾਲ ਨਵੇਂ ਸਹੁਰੇ ਘਰ ਚੱਲੀ ਗਈ। 

ਇਹ ਵੀ ਪੜ੍ਹੋ- ਕੇਜਰੀਵਾਲ ਬੋਲੇ- ਭਗਵਾਨ ਨੇ ਪੂਰੀ ਦੁਨੀਆ ’ਚ ਹਿਮਾਚਲ ਨੂੰ ਖੂਬਸੂਰਤ ਬਣਾਇਆ ਪਰ BJP-ਕਾਂਗਰਸ ਨੇ ਲੁੱਟਿਆ


author

Tanu

Content Editor

Related News