ਰਾਤ ਨੂੰ ਵਿਆਹੁਤਾ ਪ੍ਰੇਮਿਕਾ ਨੂੰ ਮਿਲਣ ਪੁੱਜਿਆ ਪ੍ਰੇਮੀ, ਅੱਗਿਓਂ ਪਤੀ ਨੇ ਵੀ ਹੱਥੀਂ ਵਿਦਾ ਕੀਤੀ ਪਤਨੀ

Wednesday, Nov 23, 2022 - 01:26 PM (IST)

ਰਾਤ ਨੂੰ ਵਿਆਹੁਤਾ ਪ੍ਰੇਮਿਕਾ ਨੂੰ ਮਿਲਣ ਪੁੱਜਿਆ ਪ੍ਰੇਮੀ, ਅੱਗਿਓਂ ਪਤੀ ਨੇ ਵੀ ਹੱਥੀਂ ਵਿਦਾ ਕੀਤੀ ਪਤਨੀ

ਛਪਰਾ- ਬਿਹਾਰ ਦੇ ਛਪਰਾ 'ਚ ਪਿਆਰ ਦੀ ਇਕ ਮਿਸਾਲ ਦੇਖਣ ਨੂੰ ਮਿਲੀ। ਇੱਥੇ ਇਕ ਪਤੀ ਨੇ ਆਪਣੀ ਪਤਨੀ ਦਾ ਵਿਆਹ ਉਸ ਦੇ ਪ੍ਰੇਮੀ ਨਾਲ ਕਰਵਾ ਦਿੱਤਾ। ਇਸ ਵਿਆਹ ਦੀ ਚਰਚਾ ਪੂਰੇ ਪਿੰਡ 'ਚ ਹੋ ਰਹੀ ਹੈ। ਇਹ ਮਾਮਲਾ ਮਢੌਰਾ ਦੇ ਮਿਰਾਜਪੁਰ ਪਿੰਡ ਦਾ ਹੈ। ਜਾਣਕਾਰੀ ਅਨੁਸਾਰ ਮਿਰਜਾਪੁਰ ਵਾਸੀ ਪਿਕਅੱਪ ਡਰਾਈਵਰ ਵਿਸ਼ਵਜੀਤ ਭਗਤ ਨੂੰ ਪਟਨਾ ਦੇ ਬਖ਼ਤਿਆਰਪੁਰ ਥਾਣਾ ਖੇਤਰ ਦੇ ਚੰਪਾਪੁਰ ਦੀ ਰਹਿਣ ਵਾਲੀ ਆਰਮੀ ਕੁਮਾਰੀ ਨਾਲ ਪਿਆਰ ਹੋ ਗਿਆ। ਦੋਹਾਂ ਨੇ ਪਰਿਵਾਰ ਦੀ ਮਰਜ਼ੀ ਖ਼ਿਲਾਫ਼ ਅਕਤੂਬਰ ਮਹੀਨੇ ਵਿਆਹ ਕਰ ਲਿਆ। ਵਿਆਹ ਤੋਂ ਬਾਅਦ ਆਰਤੀ ਆਪਣੇ ਪਤੀ ਵਿਸ਼ਵਜੀਤ ਦੇ ਘਰ ਆ ਕੇ ਪਿਛਲੇ 2 ਮਹੀਨੇ ਤੋਂ ਰਹਿਣ ਲੱਗੀ।

ਇਹ ਵੀ ਪੜ੍ਹੋ : 'Lady ਡਾਕਟਰ' ਦੇ ਪਿਆਰ ’ਚ ਪਾਗਲ ਮਰੀਜ਼ ਆਏ ਦਿਨ ਹੋ ਜਾਂਦਾ ਬੀਮਾਰ, ਖੁੱਲ੍ਹਿਆ ਭੇਤ ਤਾਂ ਪਿਆ ਬਖੇੜਾ

ਇਸ ਵਿਚ ਆਰਤੀ ਦੇ ਵਿਆਹ ਦੀ ਸੂਚਨਾ ਉਸ ਦੇ ਪਹਿਲੇ ਪ੍ਰੇਮੀ ਮੋਕਾਮਾ ਦੇ ਬ੍ਰਹਮਾਪੁਰ ਵਾਸੀ ਅਭਿਰਾਜ ਨੂੰ ਮਿਲੀ ਤਾਂ ਉਹ ਬੇਚੈਨ ਹੋ ਗਿਆ। ਅਭਿਰਾਜ ਨੇ ਆਪਣੀ ਪ੍ਰੇਮਿਕਾ ਦੀ ਮਾਂ ਤੋਂ ਪਤਾ ਅਤੇ ਮੋਬਾਇਲ ਨੰਬਰ ਲੈ ਕੇ ਆਰਤੀ ਨਾਲ ਗੱਲ ਕੀਤੀ। ਆਰਤੀ ਦੀ ਸਹਿਮਤੀ ਤੋਂ ਬਾਅਦ ਅਭਿਰਾਜ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਮਿਰਜਾਪੁਰ ਪਹੁੰਚ ਗਿਆ। ਆਰਤੀ ਵੀ ਆਪਣੇ ਪਹਿਲੇ ਪਿਆਰ ਨੂੰ ਭੁੱਲ ਨਹੀਂ ਸਕੀ ਸੀ ਅਤੇ ਆਪਣੇ ਪ੍ਰੇਮੀ ਨੂੰ ਮਿਲਣ ਲਈ ਰਾਤ ਦੇ ਹਨ੍ਹੇਰੇ 'ਚ ਨਿਕਲ ਪਈ। ਪਿੰਡ ਵਾਸੀਆਂ ਦੀ ਨਜ਼ਰ ਦੋਹਾਂ 'ਤੇ ਪੈ ਗਈ। ਪਿੰਡ ਵਾਸੀਆਂ ਨੇ ਦੋਹਾਂ ਤੋਂ ਪੁੱਛ-ਗਿੱਛ ਕੀਤੀ ਤਾਂ ਸਾਰਾ ਮਾਮਲਾ ਸਾਹਮਣੇ ਆਇਆ। ਸਵੇਰੇ ਪਿੰਡ ਵਾਸੀਆਂ ਨੇ ਆਰਤੀ ਦੇ ਪੇਕੇ ਅਤੇ ਪਤੀ ਨੂੰ ਸੂਚਨਾ ਦਿੱਤੀ। ਪਤੀ ਦੀ ਰਜਾਮੰਦੀ ਤੋਂ ਬਾਅਦ ਆਰਤੀ ਅਤੇ ਉਸ ਦੇ ਪ੍ਰੇਮੀ ਅਭਿਰਾਜ ਦਾ ਵਿਆਹ ਕਰਵਾਉਣ ਦਾ ਫ਼ੈਸਲਾ ਲਿਆ ਗਿਆ। ਵਿਸ਼ਵਜੀਤ ਦੇ ਘਰ ਹੀ ਆਰਤੀ ਦੀ ਮਾਂਗ 'ਚ ਉਸ ਦੇ ਪੁਰਾਣੇ ਪ੍ਰੇਮੀ ਅਭਿਰਾਜ ਨੇ ਸਿੰਦੂਰ ਭਰਿਆ। ਇਸ ਦੌਰਾਨ ਕੁੜੀ ਦੀ ਮਾਂ ਅਤੇ ਪਤੀ ਤੇ ਪਤੀ ਦੇ ਘਰ ਵਾਲਿਆਂ ਦੇ ਨਾਲ-ਨਾਲ ਕਾਫ਼ੀ ਗਿਣਤੀ 'ਚ ਪਿੰਡ ਵਾਸੀ ਮੌਜੂਦ ਸਨ। ਪਤੀ ਦੇ ਘਰ ਪ੍ਰੇਮੀ ਨਾਲ ਵਿਆਹ ਰਚਾਉਣ ਤੋਂ ਬਾਅਦ ਆਰਤੀ ਆਪਣੇ ਪੇਕੇ ਦੇ ਲੋਕਾਂ ਨਾਲ ਮਢੌਰਾ ਦੇ ਮਿਰਜਾਪੁਰ ਤੋਂ ਆਪਣੇ ਘਰ ਵਾਪਸ ਆ ਗਈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News