''ਮੇਰੀ ਘਰਵਾਲੀ ਦੇ 4 Boyfriend...'', ਕਿਤੇ ਮੈਂ ਵੀ ਨਾ ਹੋ ਜਾਵਾਂ ਡਰੰਮ ''ਚ....ਧਰਨੇ ''ਤੇ ਬੈਠੇ ਮੁੰਡੇ ਦੀ CM ਨੂੰ ਗੁਹਾਰ

Saturday, Mar 29, 2025 - 07:00 PM (IST)

''ਮੇਰੀ ਘਰਵਾਲੀ ਦੇ 4 Boyfriend...'', ਕਿਤੇ ਮੈਂ ਵੀ ਨਾ ਹੋ ਜਾਵਾਂ ਡਰੰਮ ''ਚ....ਧਰਨੇ ''ਤੇ ਬੈਠੇ ਮੁੰਡੇ ਦੀ CM ਨੂੰ ਗੁਹਾਰ

ਨੈਸ਼ਨਲ ਡੈਸਕ- ਮੇਰਠ ਦੇ ਡਰੰਮ ਕਾਂਡ ਤੋਂ ਬਾਅਦ ਗਵਾਲੀਅਰ 'ਚ ਇਕ ਪਤੀ ਨੂੰ ਆਪਣੇ ਕਤਲ ਹੋਣ ਦਾ ਡਰ ਸਤਾ ਰਿਹਾ ਹੈ। ਅਮਿਤ ਕੁਮਾਰ ਸੇਨ ਨਾਂ ਦੇ ਨੌਜਵਾਨ ਦਾ ਦੋਸ਼ ਹੈ ਕਿ ਉਸਦੀ ਪਤਨੀ ਦੇ ਕਈ ਬੁਆਏਫ੍ਰੈਂਡ ਹਨ ਅਤੇ ਉਹ ਇਕ ਦੇ ਨਾਲ ਲਿਵ-ਇਨ 'ਚ ਰਹਿ ਰਹੀ ਹੈ। ਜਦੋਂ ਅਮਿਤ ਨੇ ਇਸਦਾ ਵਿਰੋਧ ਕੀਤਾ ਤਾਂ ਪਤਨੀ ਦੇ ਬੁਆਏਫ੍ਰੈਂਡ ਨੇ ਉਸਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। 

ਪਤੀ ਦਾ ਘਰ ਛੱਡ ਬੁਆਏਫ੍ਰੈਂਡ ਨਾਲ ਰਹਿ ਰਹੀ ਪਤਨੀ

ਗਵਾਲੀਅਰ ਦੇ ਮਹਿੰਦੀ ਵਾਲਾ ਸਈਦ ਇਲਾਕੇ ਵਿੱਚ ਰਹਿਣ ਵਾਲੇ ਅਮਿਤ ਸੇਨ ਦੇ ਵਿਆਹ ਤੋਂ ਬਾਅਦ ਵੀ ਉਸਦੀ ਪਤਨੀ ਦੇ ਕਈ ਬੁਆਏਫ੍ਰੈਂਡ ਸਨ। ਫਇਲਹਾਲ, ਉਹ ਰਾਹੁਲ ਬਾਥਮ ਨਾਮ ਦੇ ਇੱਕ ਵਿਅਕਤੀ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੀ ਹੈ ਅਤੇ ਆਪਣੇ ਛੋਟੇ ਪੁੱਤਰ ਨੂੰ ਵੀ ਆਪਣੇ ਨਾਲ ਲੈ ਗਈ ਹੈ। ਅਮਿਤ ਦਾ ਦੋਸ਼ ਹੈ ਕਿ ਉਸਦੀ ਪਤਨੀ ਅਤੇ ਉਸਦੇ ਪ੍ਰੇਮੀ ਨੇ ਮਿਲ ਕੇ ਉਸਦੇ ਵੱਡੇ ਪੁੱਤਰ ਹਰਸ਼ ਦਾ ਕਤਲ ਕਰਵਾ ਦਿੱਤਾ।

ਪੁਲਸ ਨੇ ਨਹੀਂ ਸੁਣੀ ਗੱਲ, CM ਨੂੰ ਲਗਾਈ ਗੁਹਾਰ

ਅਮਿਤ ਨੇ ਕਈ ਵਾਰ ਪੁਲਸ ਨੂੰ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ। ਨਿਰਾਸ਼ ਹੋ ਕੇ ਉਹ ਗਵਾਲੀਅਰ ਦੇ ਫੂਲਬਾਗ ਕਰਾਸਿੰਗ 'ਤੇ ਮੁੱਖ ਮੰਤਰੀ ਡਾ. ਮੋਹਨ ਯਾਦਵ ਦੇ ਪੋਸਟਰ ਹੇਠ ਧਰਨੇ 'ਤੇ ਬੈਠ ਗਿਆ। ਉਸਨੇ ਮੁੱਖ ਮੰਤਰੀ ਨੂੰ ਸੁਰੱਖਿਆ ਦੀ ਅਪੀਲ ਕੀਤੀ ਅਤੇ ਕਿਹਾ ਕਿ ਜੇਕਰ ਜਲਦੀ ਕਾਰਵਾਈ ਨਾ ਕੀਤੀ ਗਈ ਤਾਂ ਮੇਰਠ ਡਰੰਮ ਕਾਂਡ ਵਾਂਗ ਉਸਦਾ ਵੀ ਕਤਲ ਹੋ ਸਕਦਾ ਹੈ।

ਇਸ ਮਾਮਲੇ ਵਿੱਚ ਜਨਕਗੰਜ ਥਾਣਾ ਇੰਚਾਰਜ ਦਾ ਕਹਿਣਾ ਹੈ ਕਿ ਅਮਿਤ ਕੋਈ ਸ਼ਿਕਾਇਤ ਲੈ ਕੇ ਥਾਣੇ ਨਹੀਂ ਆਇਆ। ਪੁਲਸ ਨੇ ਕਿਹਾ ਕਿ ਜੇਕਰ ਉਸਨੇ ਪਹਿਲਾਂ ਕੋਈ ਅਰਜ਼ੀ ਦਿੱਤੀ ਹੈ ਤਾਂ ਉਸ 'ਤੇ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਅਮਿਤ ਦਾ ਕਹਿਣਾ ਹੈ ਕਿ ਉਸਨੇ ਕਈ ਵਾਰ ਪੁਲਸ ਤੋਂ ਮਦਦ ਮੰਗੀ ਪਰ ਕੋਈ ਸੁਣਵਾਈ ਨਹੀਂ ਹੋਈ।


author

Rakesh

Content Editor

Related News