ਪਤੀ ਦੀ ਹੈਵਾਨੀਅਤ, ਸਬੰਧ ਬਣਾਉਣ ਤੋਂ ਮਨਾ ਕਰਨ ’ਤੇ ਬਲੇਡ ਨਾਲ ਕੱਟ ਦਿੱਤਾ ਪਤਨੀ ਦਾ ਪ੍ਰਾਈਵੇਟ ਪਾਰਟ

Thursday, Dec 29, 2022 - 06:43 PM (IST)

ਪਤੀ ਦੀ ਹੈਵਾਨੀਅਤ, ਸਬੰਧ ਬਣਾਉਣ ਤੋਂ ਮਨਾ ਕਰਨ ’ਤੇ ਬਲੇਡ ਨਾਲ ਕੱਟ ਦਿੱਤਾ ਪਤਨੀ ਦਾ ਪ੍ਰਾਈਵੇਟ ਪਾਰਟ

ਲਖਨਊ- ਲਖਨਊ ਦੇ ਮੋਹਨ ਲਾਲ ਗੰਜ ਤੋਂ ਇਕ ਅਜਿਹੀ ਵਾਰਦਾਦ ਸਾਹਮਣੇ ਆਈ ਹੈ ਜਿਸਨੂੰ ਸੁਣਕੇ ਤੁਹਾਡੇ ਰੋਂਗਟੇ ਖੜ ਜਾਣਗੇ। ਜਾਣਕਾਰੀ ਮੁਤਾਬਕ ਮੋਹਨ ਲਾਲ ਗੰਜ ਵਿਚ ਪਤਨੀ ਨੂੰ ਪੇਕੇ ਤੋਂ ਵਿਦਾ ਕਰਵਾਕੇ ਘਰ ਲਿਆਉਣ ਤੋਂ ਬਾਅਦ ਪਤੀ ਨੇ ਬਲੇਡ ਨਾਲ ਉਸਦੇ ਪ੍ਰਾਈਵੇਟ ਪਾਰਟ ’ਤੇ ਹਮਲਾ ਕਰ ਦਿੱਤਾ। 

ਪ੍ਰਾਈਵੇਟ ਪਾਰਟ ’ਤੇ ਕਈ ਵਾਰ ਕੀਤੇ ਜਾਣ ਨਾਲ ਔਰਤ ਲਹੂਲੁਹਾਨ ਹੋ ਗਈ। ਸੂਚਨਾ ਮਿਲਣ ’ਤੇ ਔਰਤ ਨੂੰ ਉਸਦੇ ਭਰਾ ਨੇ ਹਸਪਤਾਲ ਵਿਚ ਦਾਖਲ ਕਰਾਇਆ। ਦੋਸ਼ ਹੈ ਕਿ ਗੈਰ-ਕੁਦਰਤੀ ਸਬੰਧ ਬਣਾਉਣ ਤੋਂ ਮਨਾ ਕਰ ’ਤੇ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ। 

ਪੁਲਸ ਮੁਤਾਬਕ, ਸ਼ਿਵਡਰਾ ਨਿਵਾਸੀ ਨੌਜਵਾਨ ਦਾ ਵਿਆਹ 6 ਸਾਲ ਪਹਿਲਾਂ ਹੋਇਆ ਸੀ। ਬੱਚਾ ਨਾ ਹੋਣ ਕਾਰਨ ਉਹ ਪਤਨੀ ਨਾਲ ਕੁਟਮਾਰ ਕਰਦਾ ਸੀ। ਜਿਸ ਤੋਂ ਪਰੇਸ਼ਾਨ ਹੋ ਕੇ ਔਰਤ ਤਿੰਨ ਮਹੀਨੇ ਪਹਿਲਾਂ ਪੇਕੇ ਚਲੀ ਗਈ ਸੀ। ਸੋਮਵਾਰ ਨੂੰ ਨੌਜਵਾਨ ਸਹੁਰੇ ਘਰ ਪਹੁੰਚ ਗਿਆ, ਜਿੱਥੇ ਉਸਨੇ ਪਤਨੀ ਨੂੰ ਨਾਲ ਚੱਲਣ ਲਈ ਕਿਹਾ। ਪਤੀ ਦੀਆਂ ਹਰਕਤਾਂ ਤੋਂ ਪਰੇਸ਼ਾਨ ਔਰਤ ਵਾਪਸ ਜਾਣ ਲਈ ਤਿਆਰ ਨਹੀਂ ਸੀ ਪਰ ਦੋਸ਼ੀ ਗਲਤੀ ਨਾ ਦੋਹਰਾਉਣ ਦੀ ਗੱਲ ਕਹਿਣ ਲੱਗਾ। ਜਿਸ ਤੋਂ ਬਾਅਦ ਔਰਤ ਨੂੰ ਪਰਿਵਾਰ ਵਾਲਿਆਂ ਨੇ ਵਾਪਸ ਭੇਜ ਦਿੱਤਾ। 

ਪੀੜਤਾ ਮੁਤਾਬਕ, ਘਰ ਪਹੁੰਚਦੇ ਹੀ ਪਤੀ ਨੇ ਗਲਤ ਹਰਕਤ ਸ਼ੁਰੂ ਕਰ ਦਿੱਤੀ। ਉਸਨੇ ਪਤਨੀ 'ਤੇ ਗੈਰ-ਕੁਦਰਤੀ ਸੰਬੰਧ ਬਣਾਉਣ ਦਾ ਦਬਾਅ ਪਾਇਆ। ਵਿਰੋਧ ਕਰਨ 'ਤੇ ਪਤੀ ਨੇ ਬਲੇਡ ਨਾਲ ਉਸਦੇ ਪ੍ਰਾਈਵੇਟ ਪਾਰਟ ’ਤੇ ਹਮਲਾ ਕਰ ਦਿੱਤਾ। 


author

Rakesh

Content Editor

Related News