ਮੰਦਭਾਗੀ ਖ਼ਬਰ : ਪਤੀ ਨੇ ਪਤਨੀ ਤੇ 2 ਬੱਚਿਆਂ ਦਾ ਕਤਲ ਕਰਨ ਪਿੱਛੋਂ ਕੀਤੀ ਖੁਦਕੁਸ਼ੀ

Sunday, Feb 05, 2023 - 10:02 PM (IST)

ਮੰਦਭਾਗੀ ਖ਼ਬਰ : ਪਤੀ ਨੇ ਪਤਨੀ ਤੇ 2 ਬੱਚਿਆਂ ਦਾ ਕਤਲ ਕਰਨ ਪਿੱਛੋਂ ਕੀਤੀ ਖੁਦਕੁਸ਼ੀ

ਗੋਰਖਪੁਰ (ਭਾਸ਼ਾ) : ਉੱਤਰ ਪ੍ਰਦੇਸ਼ ’ਚ ਗੋਰਖਪੁਰ ਜ਼ਿਲ੍ਹੇ ਦੇ ਗੋਲਾ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਦੇਵਕਾਲੀ ’ਚ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ ਦੋ ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ। ਪੁਲਸ ਮੁਤਾਬਕ ਐਤਵਾਰ ਸਵੇਰੇ ਦੇਵਕਾਲੀ ’ਚ ਪੀੜਤ ਪਰਿਵਾਰ ਦੇ ਘਰ ’ਚੋਂ ਧੂੰਆਂ ਨਿਕਲਦਾ ਦੇਖ ਕੇ ਸਥਾਨਕ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪਹੁੰਚੀ ਪੁਲਸ ਨੂੰ ਘਰ ਅੰਦਰੋਂ 2 ਬੱਚਿਆਂ ਸਮੇਤ 4 ਲਾਸ਼ਾਂ ਮਿਲੀਆਂ। ਗੋਰਖਪੁਰ ਦੇ ਐੱਸ. ਐੱਸ. ਪੀ. ਗੌਰਵ ਗਰੋਵਰ ਅਤੇ ਜ਼ਿਲ੍ਹਾ ਮੈਜਿਸਟਰੇਟ ਕ੍ਰਿਸ਼ਨਾ ਕਰੁਨੇਸ਼ ਵੀ ਮੌਕੇ ’ਤੇ ਪਹੁੰਚੇ। ਔਰਤ ਅਤੇ ਬੱਚਿਆਂ ਦੇ ਗਲੇ ਅਤੇ ਪੇਟ ’ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ।

ਇਹ ਵੀ ਪੜ੍ਹੋ : ਪੁਲਸ ਨੇ ਰੁਕਵਾਇਆ ਸਸਕਾਰ, ਬਲਦੇ ਸਿਵੇ ’ਚੋਂ ਕੱਢੀ ਨੌਜਵਾਨ ਦੀ ਲਾਸ਼ (ਵੀਡੀਓ)

ਮ੍ਰਿਤਕਾਂ ਦੀ ਪਛਾਣ ਇੰਦਰ ਕੁਮਾਰ ਮੌਰੀਆ (42), ਉਸ ਦੀ ਪਤਨੀ ਸੁਸ਼ੀਲਾ (38), ਬੇਟੀ ਚਾਂਦਨੀ (10) ਅਤੇ ਪੁੱਤਰ ਆਰੀਅਨ (8) ਵਜੋਂ ਹੋਈ ਹੈ। ਪੁਲਸ ਸੂਤਰਾਂ ਅਨੁਸਾਰ ਮੌਰੀਆ ਕਰਜ਼ਾਈ ਸੀ। ਸ਼ਰਾਬ ਪੀਣ ਅਤੇ ਜੂਆ ਖੇਡਣ ਦਾ ਆਦੀ ਸੀ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇੰਦਰ ਕੁਮਾਰ ਨੇ ਪਹਿਲਾਂ ਆਪਣੀ ਪਤਨੀ ਅਤੇ ਬੱਚਿਆਂ ਦਾ ਕਤਲ ਕੀਤਾ ਅਤੇ ਫਿਰ ਬਾਅਦ ਵਿੱਚ ਆਪਣੇ ਆਪ ਨੂੰ ਅੱਗ ਲਾ ਲਈ।


author

Mandeep Singh

Content Editor

Related News