ਪਤੀ ਨੇ ਸਪੀਡ ਪੋਸਟ ਨਾਲ ਭੇਜਿਆ ਸੀ ਤਲਾਕ, ''ਟ੍ਰਿਪਲ ਤਲਾਕ'' ''ਤੇ ਫੈਸਲਾ ਆਉਣ ''ਤੇ ਇਹ ਬੋਲੀ ਸਾਇਰਾ
Tuesday, Aug 22, 2017 - 04:00 PM (IST)

ਨਵੀਂ ਦਿੱਲੀ— ਮੁਸਲਿਮ ਸਮੁਦਾਇ ਦੀਆਂ ਔਰਤਾਂ ਨਾਲ ਜੁੜੇ ਤਿੰਨ ਤਲਾਕ ਖਿਲਾਫ ਅਦਾਲਤੀ ਲੜਾਈ ਲੜਨ ਵਾਲੀ ਸਾਇਰਾ ਬਾਨੋ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਅੱਜ ਦਾ ਦਿਨ ਸੁਮਦਾਇ ਦੀਆਂ ਔਰਤਾਂ ਲਈ ਇਤਿਹਾਸਕ ਹੈ। ਬਾਨੋ ਨੇ ਉਚ ਅਦਾਲਤ ਦਾ ਫੈਸਲਾ ਆਉਣ ਦੇ ਬਾਅਦ ਕਿਹਾ ਕਿ ਅਸੀਂ ਇਸ ਦਾ ਸੁਆਗਤ ਕਰਦੇ ਹਾਂ ਅਤੇ ਸਮੁਦਾਇ ਦੀ ਔਰਤਾਂ ਨੂੰ ਹਾਲਾਤ ਨੂੰ ਸਮਝ ਕੇ ਇਸ ਫੈਸਲੇ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਸਰਕਾਰ ਤੋਂ ਜਲਦੀ ਤੋਂ ਜਲਦੀ ਕਾਨੂੰਨ ਬਣਾਉਣ ਦੀ ਅਪੀਲ ਕੀਤੀ ਹੈ।
ਤਿੰਨ ਤਲਾਕ ਦੀ ਲੜਾਈ ਨੂੰ ਅੰਜਾਮ ਤੱਕ ਲੈ ਜਾਣ ਵਾਲੀ ਉਤਰਾਖੰਡ ਦੇ ਕਾਸ਼ੀਪੁਰ ਦੀ ਰਹਿਣ ਵਾਲੀ ਬਾਨੋ ਨੇ ਪਿਛਲੇ ਸਾਲ ਉਚ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਬਾਨੋ ਦਾ ਵਿਆਹ 2001 'ਚ ਹੋਇਆ ਸੀ। ਦੋ ਬੱਚਿਆਂ ਦੀ ਮਾਂ ਬਾਨੋ ਨੂੰ 10 ਅਕਤੂਬਰ 2015 ਨੂੰ ਬਾਨੋ ਦੇ ਪਤੀ ਨੇ ਤਲਾਕ ਦੇ ਦਿੱਤਾ ਸੀ। ਇਸ ਦੇ ਬਾਅਦ ਬੱਚਿਆਂ ਦੀ ਪੜ੍ਹਾਈ ਅਤੇ ਆਪਣਾ ਜੀਵਨ ਬਿਤਾਉਣ 'ਚ ਮੁਸ਼ਕਲਾਂ ਨੂੰ ਦੇਖਦੇ ਹੋਏ ਬਾਨੋ ਨੇ ਅਦਾਲਤ 'ਚ ਪਟੀਸ਼ਨ ਦਾਇਰ ਕਰਕੇ ਤਿੰਨ ਤਲਾਕ ਨੂੰ ਚੁਣੌਤੀ ਦਿੱਤੀ ਸੀ।