ਭਾਜਪਾ ਦੀ ਚੁੱਪੀ ਤੋਂ ਦੁਖੀ, ਉਨ੍ਹਾਂ ਨਾਲ ਰਿਸ਼ਤੇ ''ਇਕ ਪਾਸੜ'' ਨਹੀਂ ਰਹਿ ਸਕਦੇ : ਚਿਰਾਗ ਪਾਸਵਾਨ
Tuesday, Jun 22, 2021 - 06:07 PM (IST)
ਨਵੀਂ ਦਿੱਲੀ- ਆਪਣੀ ਹੀ ਪਾਰਟੀ 'ਚ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਲੋਕ ਜਨਸ਼ਕਤੀ ਪਾਰਟੀ (ਲੋਜਪਾ) ਦੇ ਨੇਤਾ ਚਿਰਾਗ ਪਾਸਵਾਨ ਨੇ ਮੰਗਲਵਾਰ ਨੂੰ ਕਿਹਾ ਕਿ ਭਾਜਪਾ ਨਾਲ ਉਨ੍ਹਾਂ ਦੇ ਸੰਬੰਧ 'ਇਕ ਪਾਸੜ' ਨਹੀਂ ਰਹਿ ਸਕਦੇ ਹਨ ਅਤੇ ਜੇਕਰ ਉਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਜਾਰੀ ਰਹੀ ਤਾਂ ਉਹ ਆਪਣੇ ਭਵਿੱਖ ਦੇ ਸਿਆਸੀ ਕਦਮਾਂ ਨੂੰ ਲੈ ਕੇ ਸਾਰੀਆਂ ਸੰਭਾਵਨਾਵਾਂ 'ਤੇ ਵਿਚਾਰ ਕਰਨਗੇ। ਚਿਰਾਗ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਰਾਮਵਿਲਾਸ ਪਾਸਵਾਨ ਅਤੇ ਉਹ ਹਮੇਸ਼ਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਨਾਲ 'ਚੱਟਾਨ' ਦੀ ਤਰ੍ਹਾਂ ਖੜ੍ਹੇ ਰਹੇ ਪਰ ਜਦੋਂ ਇੰਨੇ ਕਠਿਨ ਸਮੇਂ ਦੌਰਾਨ ਉਨ੍ਹਾਂ ਦੇ ਦਖ਼ਲਅੰਦਾਜ਼ੀ ਦੀ ਉਮੀਦ ਸੀ ਤਾਂ ਭਗਵਾ ਦਲ ਨਾਲ ਨਹੀਂ ਸੀ।
ਚਿਰਾਗ ਨੇ ਰੇਖਾਂਕਿਤ ਕੀਤਾ ਕਿ ਉਨ੍ਹਾਂ ਦਾ ਮੋਦੀ 'ਚ ਵਿਸ਼ਵਾਸ ਕਾਇਮ ਹੈ। ਉਨ੍ਹਾਂ ਕਿਹਾ,''ਪਰ ਜੇਕਰ ਤੁਹਾਨੂੰ ਘੇਰਿਆ ਜਾਂਦਾ ਹੈ, ਧੱਕਿਆ ਜਾਂਦਾ ਹੈ ਅਤੇ ਕਈ ਫ਼ੈਸਲੇ ਲੈਣ ਲਈ ਮਜ਼ਬੂਰ ਕੀਤਾ ਜਾਂਦਾ ਹੈ ਤਾਂ ਪਾਰਟੀ ਸਾਰੀਆਂ ਸੰਭਾਵਨਾਵਾਂ 'ਤੇ ਵਿਚਾਰ ਕਰੇਗੀ। ਲੋਜਪਾ ਨੂੰ ਆਪਣੇ ਸਿਆਸੀ ਭਵਿੱਖ ਬਾਰੇ ਇਸ ਆਧਾਰ 'ਤੇ ਫ਼ੈਸਲਾ ਲੈਣਾ ਹੋਵੇਗਾ ਕਿ ਕੌਣ ਉਸ ਨਾਲ ਖੜ੍ਹਾ ਸੀ ਅਤੇ ਕੌਣ ਨਹੀਂ।'' ਇਹ ਪੁੱਛੇ ਜਾਣ 'ਤੇ ਕੀ ਕੀ ਮੌਜੂਦਾ ਸੰਕਟ ਦੌਰਾਨ ਭਾਜਪਾ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ, ਉਨ੍ਹਾਂ ਕਿਹਾ ਕਿ ਭਗਵਾ ਦਲ ਦਾ ਚੁੱਪ ਰਹਿਣਾ ਉੱਚਿਤ ਨਹੀਂ ਸੀ ਜਦੋਂ ਕਿ ਜਨਤਾ ਦਲ (ਯੂ) ਲੋਜਪਾ 'ਚ ਵੰਡ ਲਈ ਕੰਮ ਕਰ ਰਹੀ ਸੀ। ਚਿਰਾਗ ਨੇ ਕਿਹਾ,''ਮੈਨੂੰ ਉਮੀਦ ਸੀ ਕਿ ਉਹ (ਭਾਜਪਾ) ਵਿਚੋਲਗੀ ਕਰਨਗੇ ਅਤੇ ਚੀਜ਼ਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਦੀ ਚੁੱਪੀ ਯਕੀਨੀ ਰੂਪ ਨਾਲ ਦੁਖੀ ਕਰਦੀ ਹੈ।'' ਭਾਜਪਾ ਨੇ ਕਿਹਾ ਕਿ ਲੋਜਪਾ ਦਾ ਸੰਕਟ ਖੇਤਰੀ ਪਾਰਟੀ ਦਾ ਅੰਦਰੂਨੀ ਮਾਮਲਾ ਹੈ।