ਅਗਲੇ 48 ਘੰਟਿਆਂ ''ਚ ਇਨ੍ਹਾਂ ਥਾਂਵਾਂ ''ਤੇ ਆ ਸਕਦਾ ਹੈ ਤੂਫਾਨ, ਅਲਰਟ ਜਾਰੀ

04/25/2019 5:54:21 PM

ਨਵੀਂ ਦਿੱਲੀ— ਤੇਜ਼ ਗਰਮੀ ਅਤੇ ਧੁੱਪ ਤੋਂ ਪਰੇਸ਼ਾਨ ਦਿੱਲੀ-ਐੱਨ.ਸੀ.ਆਰ. ਸਮੇਤ ਪੂਰੇ ਉੱਤਰੀ ਭਾਰਤ 'ਚ ਮੌਸਮ ਇਕ ਵਾਰ ਫਿਰ ਕਰਵਟ ਲੈ ਸਕਦਾ ਹੈ। ਇਸ ਨਾਲ ਕਰੋੜਾਂ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਨੇ ਇਸ ਨੂੰ ਲੈ ਕੇ ਅਲਰਟ ਵੀ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਤਾਂ ਅਗਲੇ 48 ਘੰਟਿਆਂ ਦੇ ਅੰਦਰ ਤਾਮਿਲਨਾਡੂ ਅਤੇ ਪੁਡੂਚੇਰੀ 'ਚ ਤੇਜ਼ ਬਾਰਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ ਪਹਾੜੀ ਰਾਜਾਂ 'ਚ ਸ਼ਾਮਲ ਉਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ 'ਚ ਵੀ ਮੌਸਮ ਖਰਾਬ ਹੋਣਾ ਸ਼ੁਰੂ ਹੋ ਗਿਆ ਹੈ। ਇਸ ਦੇ ਪਿੱਛੇ ਹਿੰਦ ਮਹਾਸਾਗਰ ਅਤੇ ਬੰਗਾਲ ਦੀ ਖਾੜੀ 'ਚ ਹਵਾ ਦਾ ਦਬਾਅ ਘੱਟ ਹੋਣਾ ਹੈ। ਭਾਰਤੀ ਮੌਸਮ ਵਿਭਾਗ ਦੇ ਵਿਗਿਆਨੀਆਂ ਅਨੁਸਾਰ, ਦੱਖਣੀ ਰਾਜਾਂ 'ਚ ਵੀ ਹਿੰਦ ਮਹਾਸਾਗਰ ਅਤੇ ਬੰਗਾਲ ਦੀ ਖਾੜੀ 'ਚ ਹਵਾ ਦਾ ਘੱਟ ਦਬਾਅ ਬਣਨ ਕਾਰਨ ਬਾਰਸ਼ ਅਤੇ ਤੂਫਾਨ ਆ ਸਕਦਾ ਹੈ।

ਉੱਥੇ ਹੀ ਮੌਸਮ ਵਿਭਾਗ ਦੇ ਤਾਜ਼ਾ ਅਨੁਮਾਨ ਅਨੁਸਾਰ ਦਿੱਲੀ ਨਾਲ ਲੱਗਦੇ ਗ੍ਰੇਟਰ ਨੋਇਡਾ, ਬਾਗਪਤ, ਸ਼ਾਮਲੀ, ਮੁਜ਼ੱਫਰਨਗਰ, ਖਤੌਲੀ, ਬਢੌਤ (ਉੱਤਰ ਪ੍ਰਦੇਸ਼) ਤੋਂ ਇਲਾਵਾ ਕੁਰੂਕੁਸ਼ੇਤਰ, ਪਾਨੀਪਤ, ਗੰਨੌਰ, ਸੋਨੀਪਤ ਅਤੇ ਕਰਨਾਲ 'ਚ ਅਗਲੇ 2 ਘੰਟੇ ਦੌਰਾਨ ਧੂੜ ਭਰੀ ਹਨ੍ਹੇਰੀ ਨਾਲ ਬੂੰਦਾਬਾਂਦੀ ਹੋ ਸਕਦੀ ਹੈ ਪਰ ਇਸ ਨਾਲ ਗਰਮੀ ਤੋਂ ਰਾਹਤ ਨਹੀਂ ਮਿਲੇਗੀ।

ਮੌਸਮ ਵਿਭਾਗ ਅਨੁਸਾਰ 25 ਅਪ੍ਰੈਲ ਦੇ ਨੇੜੇ-ਤੇੜੇ ਹਿੰਦ ਮਹਾਸਾਗਰ ਅਤੇ ਇਸ ਨਾਲ ਲੱਗਦੇ ਬੰਗਾਲ ਦੀ ਖਾੜੀ ਦੇ ਦੱਖਣ-ਪੱਛਮ 'ਚ ਇਕ ਘੱਟ ਦਬਾਅ ਦਾ ਖੇਤਰ ਵਿਕਸਿਤ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਆਉਣ ਵਾਲੇ ਦਿਨਾਂ 'ਚ ਉੱਤਰ-ਭਾਰਤ ਦੇ ਮੈਦਾਨੀ ਇਲਾਕਿਆਂ 'ਚ ਹਨ੍ਹੇਰੀ-ਤੂਫਾਨ ਅਤੇ ਬੂੰਦਾਂਬਾਂਦੀ ਦੀ ਸੰਭਾਵਨਾ ਵੀ ਜ਼ਾਹਰ ਕਰ ਰਿਹਾ ਹੈ। ਇੰਨਾ ਹੀ ਨਹੀਂ ਬੰਗਾਲ ਦੀ ਖਾੜੀ ਅਤੇ ਹਿੰਦ ਮਹਾਸਾਗਰ 'ਚ ਘੱਟ ਦਬਾਅ ਦਾ ਖੇਤਰ ਬਣਨ ਨਾਲ ਜੰਮੂ-ਕਸ਼ਮੀਰ ਤੱਕ ਮੌਸਮ ਖਰਾਬ ਹੋਣ ਦੀ ਸੰਭਾਵਨਾ ਵੀ ਜ਼ਾਹਰ ਕੀਤੀ ਗਈ ਹੈ। ਉੱਥੇ ਹੀ ਮੰਗਲਵਾਰ (23 ਅਪ੍ਰੈਲ) ਨੂੰ ਦਿੱਲੀ 'ਚ ਰਿਕਾਰਡ ਤੋੜ ਗਰਮੀ ਹੋਈ। 40.3 ਡਿਗਰੀ ਸੈਲਸੀਅਸ ਤਾਪਮਾਨ ਨਾਲ ਮੰਗਲਵਾਰ ਇਸ ਸੀਜਨ ਦਾ ਸਭ ਤੋਂ ਗਰਮ ਦਿਨ ਰਿਹਾ। ਇਹ ਆਮ ਨਾਲੋਂ 2 ਡਿਗਰੀ ਜ਼ਿਆਦਾ ਰਿਹਾ। ਮੌਸਮ ਵਿਭਾਗ ਅਨੁਸਾਰ ਹਫਤੇ ਦੇ ਅੰਤ ਤੱਕ ਯਾਨੀ ਸ਼ੁੱਕਰਵਾਰ ਅਤੇ ਐਤਵਾਰ ਨੂੰ ਤਾਪਮਾਨ 41 ਡਿਗਰੀ ਸੈਲਸੀਅਸ ਦੇ ਪਾਰ ਜਾ ਸਕਦਾ ਹੈ। ਇੰਨਾ ਹੀ ਨਹੀਂ ਅਗਲੇ 7 ਦਿਨਾਂ ਤੱਕ ਦਿੱਲੀ-ਐੱਨ.ਸੀ.ਆਰ. 'ਚ ਬਾਰਸ਼ ਦੇ ਆਸਾਰ ਨਹੀਂ ਹਨ।


DIsha

Content Editor

Related News