ਦੇਸ਼ ਭਰ ਦੇ ਰੇਲਵੇ ਸਟੇਸ਼ਨ ਮਾਸਟਰਾਂ ਨੇ ਕੀਤੀ ਭੁੱਖ ਹੜਤਾਲ

Sunday, Aug 12, 2018 - 12:25 AM (IST)

ਨਵੀਂ ਦਿੱਲੀ-ਅੱਜ ਭਾਵ ਸ਼ਨੀਵਾਰ ਨੂੰ ਦੇਸ਼ ਭਰ ਦੇ ਰੇਲਵੇ ਸਟੇਸ਼ਨ ਮਾਸਟਰਾਂ ਨੇ ਭੁੱਖ ਹੜਤਾਲ ਕੀਤੀ। 7ਵੇਂ ਤਨਖਾਹ ਕਮਿਸ਼ਨ ਦੇ ਤਹਿਤ ਆਪਣੀਆਂ ਮੰਗਾਂ ਨੂੰ ਲੈ ਕੇ ਰੇਲਵੇ ਦੇ ਸਾਰੇ ਜ਼ੋਨਾਂ ਦੇ ਸਟੇਸ਼ਨ ਮਾਸਟਰਾਂ ਨੇ 24 ਘੰਟਿਆਂ ਦੀ ਭੁੱਖ ਹੜਤਾਲ ਕੀਤੀ। 
ਆਲ ਇੰਡੀਆ ਸਟੇਸ਼ਨ ਮਾਸਟਰ ਸੰਗਠਨ ਨੇ ਦੇਸ਼ ਭਰ ਵਿਚ ਇਸ ਹੜਤਾਲ ਦਾ ਸੱਦਾ ਦਿੱਤਾ, ਜਿਸਦੇ ਮਗਰੋਂ ਰੇਲਵੇ ਦੀਆਂ ਸਾਰੀਆਂ 68 ਡਵੀਜ਼ਨਾਂ ਦੇ 39500 ਸਟੇਸ਼ਨ ਮਾਸਟਰ ਆਨ-ਆਫ ਡਿਊਟੀ ਭੁੱਖ ਹੜਤਾਲ 'ਤੇ ਰਹੇ। ਇਹ ਹੜਤਾਲ ਇਕ ਰੋਜ਼ਾ ਸੀ। ਇਕ ਚੰਗੀ ਗੱਲ ਇਹ ਰਹੀ ਕਿ ਇਸ ਦੌਰਾਨ ਉਨ੍ਹਾਂ ਨੇ ਆਪਣਾ ਕੰਮਕਾਜ ਜਾਰੀ ਰੱਖਿਆ।


Related News