ਉੜੀ ਨੂੰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ, ਭਾਰੀ ਮਾਤਰਾ ’ਚ ਹਥਿਆਰ ਤੇ ਗੋਲਾ ਬਾਰੂਦ ਬਰਾਮਦ

Sunday, Dec 25, 2022 - 11:03 AM (IST)

ਉੜੀ ਨੂੰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ, ਭਾਰੀ ਮਾਤਰਾ ’ਚ ਹਥਿਆਰ ਤੇ ਗੋਲਾ ਬਾਰੂਦ ਬਰਾਮਦ

ਸ਼੍ਰੀਨਗਰ/ਜੰਮੂ (ਉਦੇ/ਅਰੀਜ਼)- ਜੰਮੂ ਕਸ਼ਮੀਰ ਪੁਲਸ ਅਤੇ ਫ਼ੌਜ ਨੇ ਪਾਕਿਸਤਾਨ ’ਚ ਬੈਠੇ ਅੱਤਵਾਦੀ ਆਕਾਵਾਂ ਵਲੋਂ ਉੜੀ ਨੂੰ ਦਹਿਲਾਉਣ ਦੀ ਸਾਜ਼ਿਸ਼ ਨੂੰ ਸ਼ਨੀਵਾਰ ਨਾਕਾਮ ਕਰ ਦਿੱਤਾ। ਜਵਾਨਾਂ ਨੇ ਉੜੀ ਦੇ ਹਥਲੰਗਾ ਸੈਕਟਰ ’ਚ ਹਥਿਆਰਾਂ ਅਤੇ ਗੋਲਾ ਬਾਰੂਦ ਦਾ ਇਕ ਵੱਡਾ ਭੰਡਾਰ ਬਰਾਮਦ ਕੀਤਾ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਉੜੀ ’ਚ ਸਾਂਝੀ ਤਲਾਸ਼ੀ ਦੌਰਾਨ ਪੁਲਸ ਅਤੇ ਫ਼ੌਜ ਦੇ ਜਵਾਨਾਂ ਨੇ 8 ਏ. ਕੇ. 74 ਰਾਈਫਲਾਂ, ਏ.ਕੇ. 74 ਦੇ 24 ਮੈਗਜ਼ੀਨ, 12 ਚੀਨੀ ਪਿਸਤੌਲ, 24 ਮੈਗਜ਼ੀਨ, 9 ਚੀਨੀ ਗ੍ਰੇਨੇਡ, 5 ਪਾਕਿ ਗ੍ਰੇਨੇਡ, 5 ਕਣਕ ਦੀਆਂ ਬੋਰੀਆਂ, 81 ਪਾਕਿ ਗੁਬਾਰੇ, ਏ.ਕੇ. ਰਾਈਫਲਾਂ ਦੇ 560 ਰੌਂਦ ਅਤੇ ਪਿਸਤੌਲ ਦੇ 244 ਰੌਂਦ ਬਰਾਮਦ ਕੀਤੇ। 

ਇਸ ਸਬੰਧੀ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਇਹ ਹਥਿਆਰ ਕਿਸੇ ਵੱਡੀ ਹਿੰਸਕ ਘਟਨਾ ਨੂੰ ਅੰਜਾਮ ਦੇਣ ਲਈ ਭੇਜੇ ਗਏ ਸਨ। ਇਹ ਪਤਾ ਨਹੀਂ ਲੱਗ ਸਕਿਆ ਕਿ ਹਥਿਆਰ ਸਰਹੱਦ ਪਾਰ ਤੋਂ ਭੇਜੇ ਗਏ ਸਨ ਜਾਂ ਪਹਿਲਾਂ ਹੀ ਇੱਥੇ ਲੁਕਾਏ ਗਏ ਸਨ। 


author

DIsha

Content Editor

Related News