ਗ੍ਰੈਜੂਏਸ਼ਨ ਪਾਸ ਲਈ ਇਸ ਵਿਭਾਗ ''ਚ ਨਿਕਲੀਆਂ ਸਰਕਾਰੀ ਨੌਕਰੀਆਂ, ਜਲਦੀ ਕਰੋ ਅਪਲਾਈ

04/02/2020 10:19:37 AM

ਨਵੀਂ ਦਿੱਲੀ-ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ। 

ਅਹੁਦਿਆਂ ਦੀ ਗਿਣਤੀ-1,137

ਆਖਰੀ ਤਾਰੀਕ- 17 ਅਪ੍ਰੈਲ, 2020

ਅਹੁਦਿਆਂ ਦਾ ਵੇਰਵਾ- ਚੋਣ ਨਾਇਬ ਤਹਿਸੀਲਦਾਰ, ਚੋਣ ਕਾਨੂੰਨਗੋ, ਵਰਕ ਸੁਪਰਵਾਈਜ਼ਰ, ਆਟੋ ਡੀਜ਼ਲ ਮੈਕੇਨਿਕ, ਕਾਰਪੇਂਟਰ, ਪਲੰਬਰ, ਟੈਲੀਫੋਨ ਆਪਰੇਟਰ, ਪੇਂਟਰ, ਮੈਕੇਨਿਕ ਆਦਿ ਕਈ ਹੋਰ ਅਹੁਦੇ। 

ਸਿੱਖਿਆ ਯੋਗਤਾ- ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ ਡਿਗਰੀ, ਆਈ.ਟੀ.ਆਈ ਡਿਪਲੋਮਾ ਪਾਸ ਕੀਤਾ ਹੋਵੇ। ਇਸ ਤੋਂ ਇਲਾਵਾ ਅਹੁਦੇ ਮੁਤਾਬਕ ਡਿਗਰੀ ਜਾਂ ਡਿਪਲੋਮਾ ਪਾਸ ਕੀਤਾ ਹੋਵੇ।

ਉਮਰ ਸੀਮਾ-  17 ਤੋਂ 42 ਸਾਲ ਤੱਕ

ਅਪਲਾਈ ਫੀਸ-
ਜਨਰਲ ਵਰਗ ਲਈ 150/100 ਰੁਪਏ
ਹੋਰ ਵਰਗਾਂ ਲਈ ਕੋਈ ਫੀਸ ਨਹੀਂ ਹੋਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.hssc.gov.in/ ਪੜ੍ਹੇ।


Iqbalkaur

Content Editor

Related News