ਸ਼ਤਰੰਜ ਦੇ ‘ਖ਼ਿਡਾਰੀ’ ਦੇ ਤੁਸੀਂ ਵੀ ਹੋਵੋਗੇ ਮੁਰੀਦ, ਹਾਸਲ ਕੀਤੀ ਇਹ ਉਪਲੱਬਧੀ
Wednesday, Feb 17, 2021 - 05:40 PM (IST)
ਜੈਪੁਰ— ਵਿਲੱਖਣ ਅਤੇ ਗੰਭੀਰ ਬੀਮਾਰੀ ਨਾਲ ਪੀੜਤ ਜੈਪੁਰ ਦੇ ਇਕ ਦਿਵਯਾਂਗ ਮੁੰਡੇ ਨੇ ਸ਼ਤਰੰਜ ਦੇ ਖੇਤਰ ਵਿਚ ਈਜਾਦ ਅਤੇ ਤਿੰਨ ਪੇਟੈਂਟ ਆਪਣੇ ਨਾਂ ਕਰ ਕੇ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡ ਅਤੇ ਇੰਡੀਆ ਰਿਕਾਰਡ ’ਚ ਨਾਮ ਦਰਜ ਕਰਾਉਣ ਦੀ ਉਪਲੱਬਧੀ ਹਾਸਲ ਕੀਤੀ ਹੈ। ‘ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਸ਼ਕਤੀ’ ਪੁਰਸਕਾਰ ਨਾਲ ਸਨਮਾਨਤ ਹਿਰਦੇਸ਼ਵਰ ਸਿੰਘ ਭਾਟੀ ਨੂੰ ਬੀਤੇ ਸਾਲ ਭਾਰਤ ਸਰਕਾਰ ਵਲੋਂ ਸੁਪਰ ਰਚਨਾਤਮਕ ਬਾਲ ਸ਼੍ਰੇਣੀ ਤਹਿਤ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ।
ਹਾਲ ਹੀ ਵਿਚ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਅਤੇ ਇੰਡੀਆ ਬੁੱਕ ਆਫ ਰਿਕਾਰਡਜ਼ ਨੇ ਹਿਰਦੇਸ਼ਵਰ ਦੀਆਂ ਉੁਪਲੱਬਧੀਆਂ ਨੂੰ ਮਾਨਤਾ ਦਿੱਤੀ ਹੈ। ਵ੍ਹੀਲ ਚੇਅਰ ਦੇ ਸਹਾਰੇ ਚੱਲਣ ਵਾਲੇ ਭਾਟੀ ਨੇ ਦੱਸਿਆ ਕਿ ਮੈਂ ਬਿ੍ਰਟਿਸ਼ ਭੌਤਿਕ ਵਿਗਿਆਨੀ ਸਟੀਫ਼ਨ ਹੌਕਿੰਗ ਤੋਂ ਪ੍ਰੇਰਿਤ ਹਾਂ। ਮੈਨੂੰ ਦੋ ਤੋਂ ਵਧ ਲੋਕਾਂ ਲਈ ਸ਼ਤਰੰਜ ਵਰਜਨ ਵਿਕਸਿਤ ਕਰਨ ਦਾ ਵਿਚਾਰ ਉਸ ਸਮੇਂ ਆਇਆ, ਜਦੋਂ ਮੈਂ ਆਪਣੇ ਦੋਸਤ ਨਾਲ ਸ਼ਤਰੰਜ ਖੇਡ ਰਿਹਾ ਸੀ ਅਤੇ ਮੇਰੇ ਪਿਤਾ ਵੀ ਸਾਡੇ ਨਾਲ ਖੇਡਣਾ ਚਾਹੁੰਦੇ ਸਨ। ਮੈਂ ਇਸ ’ਤੇ ਕੰਮ ਕੀਤਾ ਅਤੇ ਇਕ ਸਰਕੂਲਰ ਸ਼ਤਰੰਜ ਵਰਜਨ ਵਿਕਸਿਤ ਕੀਤਾ। ਉਨ੍ਹਾਂ ਨੇ ਸ਼ੁਰੂ ਵਿਚ 2013 ’ਚ 6 ਖ਼ਿਡਾਰੀ ਸਰਕੂਲਰ ਸ਼ਤਰੰਜ ਦਾ ਈਜਾਦ ਕੀਤਾ ਅਤੇ ਇਸ ਲਈ ਇਕ ਪੇਟੈਂਟ ਪ੍ਰਾਪਤ ਕੀਤਾ। ਬਾਅਦ ਵਿਚ ਉਸ ਨੇ 12 ਅਤੇ 60 ਖ਼ਿਡਾਰੀਆਂ ਲਈ ਸ਼ਤਰੰਜ ਸਰਕੂਲਰ ਵਿਕਸਿਤ ਕੀਤਾ ਅਤੇ ਉਨ੍ਹਾਂ ਲਈ ਪੇਟੈਂਟ ਪ੍ਰਾਪਤ ਕੀਤਾ।