ਭਾਰਤੀਆਂ ''ਤੇ ਮੰਡਰਾ ਰਿਹੈ ਨੌਕਰੀ ਜਾਣ ਦਾ ਖਤਰਾ, HRD ਨੇ ਕੁਵੈਤ ਨੂੰ ਭੇਜੀ ਇੰਜੀਨੀਅਰਿੰਗ ਸੰਸਥਾਵਾਂ ਦੀ ਸੂਚੀ

06/30/2019 4:09:18 PM

ਨਵੀਂ ਦਿੱਲੀ (ਭਾਸ਼ਾ)— ਮਨੁੱਖੀ ਸਰੋਤ ਅਤੇ ਵਿਕਾਸ ਮੰਤਰਾਲੇ (ਐੱਚ. ਆਰ. ਡੀ.) ਨੇ ਕੁਵੈਤ ਦੇ ਅਧਿਕਾਰੀਆਂ ਨੂੰ ਦੇਸ਼ ਦੇ ਪ੍ਰਮੁੱਖ ਇੰਜੀਨੀਅਰਿੰਗ ਸੰਸਥਾਵਾਂ ਦੀ ਇਕ ਸੂਚੀ ਭੇਜੀ ਹੈ, ਜਿੱਥੇ ਆਈ. ਆਈ. ਟੀ. ਦੇ ਵਿਦਿਆਰਥੀਆਂ ਸਮੇਤ ਹਜ਼ਾਰਾਂ ਭਾਰਤੀ ਇੰਜੀਨੀਅਰਾਂ 'ਤੇ ਨੌਕਰੀ ਜਾਣ ਦਾ ਖਤਰਾ ਮੰਡਰਾ ਰਿਹਾ ਹੈ। ਖਾੜੀ ਦੇਸ਼ ਨੇ ਫੈਸਲਾ ਕੀਤਾ ਹੈ ਕਿ ਉਹ ਉਨ੍ਹਾਂ ਡਿਗਰੀਆਂ ਨੂੰ ਮਾਨਤਾ ਦੇਵੇਗਾ, ਜੋ ਭਾਰਤ ਦੇ ਨੈਸ਼ਨਲ ਬੋਰਡ ਆਫ ਏਕ੍ਰੀਡਿਟੇਸ਼ਨ (ਐੱਨ. ਬੀ. ਏ.) ਵਲੋਂ ਮਨਜ਼ੂਰ ਹੋਵੇਗੀ।

ਕੁਵੈਤ ਦੇ ਸਰਕਾਰੀ ਸੰਸਥਾ 'ਪਬਲਿਕ ਅਥਾਰਿਟੀ ਫਾਰ ਮੈਨਪਾਵਰ' ਨੇ ਪਿਛਲੇ ਸਾਲ ਇਕ ਸਰਕੁਲਰ ਜਾਰੀ ਕਰ ਕੇ ਲੇਬਰ ਵਿਭਾਗ ਨੂੰ ਪ੍ਰਵਾਸੀ ਇੰਜੀਨੀਅਰਾਂ ਨੂੰ ਕੰਮ ਉਦੋਂ ਤਕ ਨਾ ਦੇਣ ਨੂੰ ਕਿਹਾ, ਜਦੋਂ ਤਕ ਕਿ ਉਹ ਕੁਵੈਤ ਇੰਜੀਨੀਅਰਸ ਸੋਸਾਇਟੀ ਤੋਂ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਹਾਸਲ ਨਹੀਂ ਕਰ ਲੈਂਦੇ। ਭਾਰਤ ਲਈ ਇੰਜੀਨੀਅਰਾਂ ਨੂੰ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਤਾਂ ਜਾਰੀ ਕੀਤਾ ਜਾਵੇਗਾ, ਜੇਕਰ ਕੋਰਸ ਨੈਸ਼ਨਲ ਬੋਰਡ ਆਫ ਏਕ੍ਰੀਡਿਟੇਸ਼ਨ (ਐੱਨ. ਬੀ. ਏ) ਤੋਂ ਮਾਨਤਾ ਪ੍ਰਾਪਤ ਹੋਵੇ। ਮਨੁੱਖੀ ਸੋਮਿਆਂ ਅਤੇ ਵਿਕਾਸ ਮੰਤਰਾਲੇ ਨੂੰ ਕੁਵੈਤ 'ਚ ਕੰਮ ਕਰ ਰਹੇ ਭਾਰਤੀ ਇੰਜੀਨੀਅਰਾਂ ਤੋਂ ਇਸ ਸੰਬੰਧ ਵਿਚ ਬੇਨਤੀਆਂ ਪ੍ਰਾਪਤ ਹੋ ਰਹੀਆਂ ਹਨ।


Tanu

Content Editor

Related News