ਨੇਤਰਹੀਣ PhD ਸਕਾਲਰ ਮੁਸਕਾਨ ਸਮੇਤ 4 ਦਿਵਿਯਾਂਗ ਖੋਜਕਰਤਾਵਾਂ ਨੂੰ ਮਿਲੀ ‘ਨੈਸ਼ਨਲ ਫੈਲੋਸ਼ਿਪ’

Wednesday, Nov 16, 2022 - 12:33 PM (IST)

ਨੇਤਰਹੀਣ PhD ਸਕਾਲਰ ਮੁਸਕਾਨ ਸਮੇਤ 4 ਦਿਵਿਯਾਂਗ ਖੋਜਕਰਤਾਵਾਂ ਨੂੰ ਮਿਲੀ ‘ਨੈਸ਼ਨਲ ਫੈਲੋਸ਼ਿਪ’

ਸ਼ਿਮਲਾ (ਅਭਿਸ਼ੇਕ)– ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਦੀ ਨੇਤਰਹੀਣ PhD ਸਕਾਲਰ ਮੁਸਕਾਨ ਸਮੇਤ 4 ਦਿਵਿਯਾਂਗ ਖੋਜਕਰਤਾਵਾਂ ਨੂੰ ਇਸ ਸਾਲ UGC ਦੀ ਵੱਕਾਰੀ ਨੈਸ਼ਨਲ ਫੈਲੋਸ਼ਿਪ ਮਿਲੀ ਹੈ। ਮੰਨੀ-ਪ੍ਰਮੰਨੀ ਗਾਇਕਾ ਅਤੇ ਸੰਗੀਤ ’ਚ PhD ਕਰ ਰਹੀ ਮੁਸਕਾਨ ਤੋਂ ਇਲਾਵਾ ਯੋਗਾ ’ਚ ਵੀ ਖੋਜਕਰਤਾ ਵਿਨੋਦ ਯੋਗਾਚਾਰੀਆ ਅਤੇ ਕਾਮਰਸ ਵਿਸ਼ੇ ’ਚ PhD ਕਰ ਰਹੇ ਰਜਨੀਸ਼ ਨੂੰ ਦਿਵਿਯਾਂਗ ਖੋਜਕਰਤਾਵਾਂ ਲਈ UGC ਵੱਲੋਂ ਪ੍ਰਦਾਨ ਕੀਤੇ ਜਾਣ ਵਾਲੀ ਨੈਸ਼ਨਲ ਫੈਲੋਸ਼ਿਪ ਮਿਲੀ ਹੈ।

ਇਹ UGC ਦੀ ਜੂਨੀਅਰ ਰਿਸਰਚ ਫੈਲੋਸ਼ਿਪ ਦੇ ਬਰਾਬਰ ਹੁੰਦੀ ਹੈ। ਯੂਨੀਵਰਸਿਟੀ ਦੇ ਦਿਵਿਯਾਂਗ ਮਾਮਲਿਆਂ ਦੇ ਨੋਡਲ ਅਧਿਕਾਰੀ ਪ੍ਰੋਫ਼ੈਸਰ ਅਜੇ ਸ਼੍ਰੀਵਾਸਤਵ ਨੇ ਦੱਸਿਆ ਕਿ ਮੈਨੇਜਮੈਂਟ ਦੇ ਇਕ ਖੋਜਕਰਤਾ ਨੂੰ ਇਹ ਵੀ ਫੈਲੋਸ਼ਿਪ ਮਿਲੀ ਹੈ ਪਰ ਉਹ ਹੁਣ ਤੱਕ ਬੈਂਕ ’ਚ ਉੱਚ ਅਹੁਦੇ ’ਤੇ ਵਰਕਰ ਹਨ ਇਸ ਲਈ ਉਸ ਦੀ ਯੋਗਤਾ ਖਤਮ ਹੋ ਗਈ ਹੈ। ਵਾਈਸ ਚਾਂਸਲਰ ਪ੍ਰੋ. ਸਤ ਪ੍ਰਕਾਸ਼ ਬਾਂਸਲ ਨੇ ਇਸ ਨੂੰ ਯੂਨੀਵਰਸਿਟੀ ਦੀ ਪ੍ਰਾਪਤੀ ਦੱਸਦਿਆਂ ਫੈਲੋਸ਼ਿਪ ਜੇਤੂ ਖੋਜਾਰਥੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਦਿਵਿਯਾਂਗ ਵਿਦਿਆਰਥੀ ਸਿੱਖਿਆ ਅਤੇ ਖੇਡਾਂ ਦੇ ਖੇਤਰ ’ਚ ਆਪਣੀਆਂ ਪ੍ਰਾਪਤੀਆਂ ਕਰਕੇ ਯੂਨੀਵਰਸਿਟੀ ਦਾ ਮਾਣ ਵਧਾਉਂਦੇ ਹਨ। 

ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ’ਚ ਮੁਫ਼ਤ ਸਿੱਖਿਆ ਅਤੇ ਦਿਵਿਯਾਂਗ ਵਿਦਿਆਰਥੀਆਂ ਲਈ ਹੋਸਟਲ, ਟਾਕਿੰਗ ਸਾਫਟਵੇਅਰ ਨਾਲ ਲੈਸ ਕੰਪਿਊਟਰਾਂ ਵਾਲੀ ਪਹੁੰਚਯੋਗ ਲਾਇਬ੍ਰੇਰੀ ਅਤੇ PhD ’ਚ ਹਰੇਕ ਵਿਭਾਗ ਵਿਚ ਇਕ-ਇਕ ਸੀਟ ਰਾਖਵੀਂ ਹੋਣ ਕਾਰਨ ਰਿਸਰਚ ਸਕਾਲਰਾਂ ਦੀ ਗਿਣਤੀ ’ਚ ਵੀ ਕਾਫੀ ਵਾਧਾ ਹੋਇਆ ਹੈ। ਉਨ੍ਹਾਂ ਨੂੰ ਹੋਸਟਲ ਤੋਂ ਯੂਨੀਵਰਸਿਟੀ ਕੈਂਪਸ ਤੱਕ ਲਿਆਉਣ ਅਤੇ ਵਾਪਸ ਛੱਡਣ ਲਈ ਵੈਨ ਦੀ ਸਹੂਲਤ ਵੀ ਦਿੱਤੀ ਗਈ ਹੈ। ਪਿਛਲੇ ਸਾਲ ਯੂਨੀਵਰਸਿਟੀ ਦੇ 5 ਦਿਵਿਯਾਂਗ ਵਿਦਿਆਰਥੀਆਂ ਨੇ ਇਹ ਫੈਲੋਸ਼ਿਪ ਪ੍ਰਾਪਤ ਕੀਤੀ ਸੀ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਵੱਖ-ਵੱਖ ਦਿਵਿਯਾਂਗ ਵਿਦਿਆਰਥੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੇ ਮਾਮਲੇ ਵਿਚ ਦੇਸ਼ ਭਰ ’ਚ ਵਿਸ਼ੇਸ਼ ਸਥਾਨ ਰੱਖਦੀ ਹੈ।
 


author

Tanu

Content Editor

Related News