12ਵੀਂ ਪਾਸ ਲਈ ਨਿਕਲੀਆਂ ਬੰਪਰ ਭਰਤੀਆਂ, ਜਲਦੀ ਕਰੋ ਅਪਲਾਈ

09/26/2020 11:57:11 AM

ਸ਼ਿਮਲਾ— ਜੇਕਰ ਤੁਸੀਂ ਵੀ 12ਵੀਂ ਜਮਾਤ ਪਾਸ ਕਰ ਚੁੱਕੇ ਹੋ ਤਾਂ ਹਿਮਾਚਲ ਪ੍ਰਦੇਸ਼ ਸਰਕਾਰ ਤੁਹਾਨੂੰ ਨੌਕਰੀ ਦਾ ਮੌਕਾ ਦੇ ਰਹੀ ਹੈ। ਹਿਮਾਚਲ ਪ੍ਰਦੇਸ਼ ਕਰਮਚਾਰੀ ਚੋਣ ਕਮਿਸ਼ਨ (HPSSC) ਨੇ 12ਵੀਂ ਪਾਸ ਉਮੀਦਵਾਰਾਂ ਲਈ 1658 ਅਹੁਦਿਆਂ ’ਤੇ ਭਰਤੀਆਂ ਕੱਢੀਆਂ ਹਨ। 

PunjabKesari

ਇਨ੍ਹਾਂ ਅਹੁਦਿਆਂ ’ਤੇ ਹੋਵੇਗੀ ਭਰਤੀ—

ਜੂਨੀਅਰ ਦਫਤਰ ਸਹਾਇਕ (ਆਈ.ਟੀ.)
ਸਟੇਸ਼ਨ ਫਾਇਰ ਅਫਸਰ
ਟ੍ਰੈਫਿਕ ਇੰਸਪੈਕਟਰ
ਟੈਕਨੀਸ਼ੀਅਨ
ਅੰਕੜੇ ਸਹਾਇਕ
ਸਹਾਇਕ ਸਟੋਰ ਕੀਪਰ
ਸਟੈਨੋ ਟਾਈਪਿਸਟ
ਜੂਨੀਅਰ ਇੰਜੀਨੀਅਰ
ਇਸ ਤੋਂ ਇਲਾਵਾ ਹੋਰ ਕਈ ਮਹਿਕਮਿਆਂ ’ਚ ਅਹੁਦਿਆਂ ’ਤੇ ਭਰਤੀਆਂ ਕੀਤੀਆਂ ਜਾਣ ਵਾਲੀਆਂ ਹਨ।

ਜ਼ਰੂਰੀ ਯੋਗਤਾਵਾਂ—
ਉਮੀਦਵਾਰਾਂ ਦਾ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਜਮਾਤ ਪਾਸ ਹੋਣਾ ਜ਼ਰੂਰੀ ਹੈ। 

ਉਮਰ ਹੱਦ—
ਉਮੀਦਵਾਰਾਂ ਦੀ ਘੱਟ ਤੋਂ ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 45 ਸਾਲ ਹੋਣੀ ਚਾਹੀਦੀ ਹੈ। ਰਿਜ਼ਰਵੇਸ਼ਨ ਵਰਗਾਂ ਨੂੰ ਵੱਧ ਤੋਂ ਵੱਧ ਉਮਰ ਹੱਦ ’ਚ 5 ਸਾਲ ਤੱਕ ਦੀ ਛੋਟ ਮਿਲੇਗੀ।

ਭਰਤੀ ਪ੍ਰਕਿਰਿਆ—
ਇਸ ਭਰਤੀ ਪ੍ਰਕਿਰਿਆ ’ਚ ਸ਼ਾਮਲ ਹੋਣ ਲਈ ਉਮੀਦਵਾਰ ਆਨਲਾਈਨ ਬੇਨਤੀ ਕਰ ਸਕਦੇ ਹਨ। ਆਨਲਾਈਨ ਬੇਨਤੀ ਦੀ ਪ੍ਰਕਿਰਿਆ 26 ਸਤੰਬਰ 2020 ਤੋਂ ਸ਼ੁਰੂ ਹੋਵੇਗੀ। ਉਮੀਦਵਾਰ 25 ਅਕਤੂਬਰ 2020 ਤੱਕ ਬੇਨਤੀ ਕਰ ਸਕਣਗੇ

ਇੰਝ ਕਰੋ ਅਪਲਾਈ—
ਆਨਲਾਈਨ ਅਪਲਾਈ ਕਰਨ ਲਈ ਉਮੀਦਵਾਰ ਅਧਿਕਾਰਤ ਵੈੱਬਸਾਈਟ http://hpsssb.hp.gov.in ’ਤੇ ਜਾ ਕੇ ਅਪਲਾਈ ਕਰ ਸਕਦੇ ਹਨ। 
 


Tanu

Content Editor

Related News