ਹਿਮਾਚਲ ਪ੍ਰਦੇਸ਼ ''ਚ ਜ਼ਮੀਨ ਖਿਸਕਣ ਕਾਰਨ ਨੈਸ਼ਨਲ ਹਾਈਵੇਅ ਠੱਪ

Tuesday, Feb 12, 2019 - 11:58 AM (IST)

ਹਿਮਾਚਲ ਪ੍ਰਦੇਸ਼ ''ਚ ਜ਼ਮੀਨ ਖਿਸਕਣ ਕਾਰਨ ਨੈਸ਼ਨਲ ਹਾਈਵੇਅ ਠੱਪ

ਸ਼ਿਮਲਾ-ਹਿਮਾਚਲ ਪ੍ਰਦੇਸ਼ ਦੇ ਕਨੌਰ ਜ਼ਿਲੇ 'ਚ ਜ਼ਮੀਨ ਖਿਸ਼ਕਣ ਕਾਰਨ ਨੈਸ਼ਨਲ ਹਾਈਵੇਅ 5 ਪੂਰੀ ਤਰ੍ਹਾਂ ਬੰਦ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਹਾਈਵੇਅ ਨੂੰ ਬਦਲਿਆ ਗਿਆ, ਜਿਸ ਨਾਲ ਟ੍ਰੈਫਿਕ 'ਤੇ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ।

ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ 'ਚ ਭਾਰੀ ਬਰਫਬਾਰੀ ਦੌਰਾਨ ਚੰਬਾ, ਸਪਿਤੀ, ਸ਼ਿਮਲਾ, ਕਨੌਰ ਅਤੇ ਕੁੱਲੂ ਆਦਿ 5 ਜ਼ਿਲਿਆਂ 'ਚ ਬਰਫ ਖਿਸਕਣ ਦਾ ਅਲਰਟ ਜਾਰੀ ਕੀਤਾ ਗਿਆ। ਬਰਫ ਖਿਸਕਣ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਸੂਬੇ 'ਚ ਕੁਦਰਤੀ ਆਫਤਾਂ ਅਥਾਰਿਟੀ ਨੇ ਵਿਭਾਗਾਂ ਅਤੇ ਆਮ ਲੋਕਾਂ ਨੂੰ ਚੇਤਾਵਨੀ ਦਿੱਤੀ।


author

Iqbalkaur

Content Editor

Related News