ਸਾਵਧਾਨ! ਰੇਮਡੇਸਿਵਿਰ ਦੇ ਨਾਂ ’ਤੇ ਵੇਚਿਆ ਜਾ ਰਿਹੈ ਪਾਣੀ, ਟੀਕਾ ਅਸਲੀ ਹੈ ਜਾਂ ਨਕਲੀ, ਇੰਝ ਕਰੋ ਪਛਾਣ
Saturday, May 01, 2021 - 12:47 PM (IST)
ਨਵੀਂ ਦਿੱਲੀ– ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਵਿਚਕਾਰ ਜਦੋਂ ਤਮਾਮ ਵੱਡੇ ਹਸਪਤਾਲਾਂ ’ਚ ਆਕਸੀਜਨ, ਬੈੱਡ ਅਤੇ ਦਵਾਈਆਂ ਦੀ ਕਮੀ ਹੋ ਗਈ ਹੈ। ਇਸ ਮਹਾਮਾਰੀ ’ਚ ਇਨ੍ਹੀਂ ਦਿਨੀਂ ਐਂਟੀਵਾਇਰਲ ਦਵਾਈ ਰੇਮਡੇਸਿਵਿਰ ਦੀ ਮੰਗ ਕਾਫੀ ਵਧ ਗਈ ਹੈ। ਜ਼ਿਆਦਾਤਰ ਸੂਬਿਆਂ ’ਚ ਆਸਾਨੀ ਨਾਲ ਇਹ ਟੀਕਾ ਨਹੀਂ ਮਿਲ ਰਿਹਾ ਅਤੇ ਲੋਕ ਮਹਿੰਗੀ ਕੀਮਤ ’ਚ ਇਸ ਨੂੰ ਖ਼ਰੀਦਣ ਲਈ ਮਜ਼ਬੂਰ ਹਨ। ਕਿਤੇ 20 ਹਜ਼ਾਰ ਅਤੇ ਕਿਤੇ 40 ਹਜ਼ਾਰ, ਜਿਸ ਕੀਮਤ ’ਚ ਵੀ ਲੋਕਾਂ ਨੂੰ ਇਹ ਦਵਾਈ ਮਿਲ ਰਹੀ ਹੈ ਲੋਕ ਇਸ ਨੂੰ ਖ਼ਰੀਦਣ ਲਈ ਮਜ਼ਬੂਰ ਹਨ। ਹੁਣ ਨਕਲੀ ਰੇਮਡੇਸਿਵਿਰ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।
ਇਹ ਵੀ ਪੜ੍ਹੋ– ਕੋਰੋਨਾ ਨੇ ਤੋੜੇ ਹੁਣ ਤੱਕ ਦੇ ਸਾਰੇ ਰਿਕਾਰਡ, ਦੇਸ਼ 'ਚ ਪਿਛਲੇ 24 ਘੰਟਿਆਂ 'ਚ ਸਾਹਮਣੇ ਆਏ 4 ਲੱਖ ਤੋਂ ਵੱਧ ਮਾਮਲੇ
ਇਸ ਮਹਾਮਾਰੀ ’ਚ ਵੀ ਲੋਕ ਮੁਨਾਫਾਖੋਰੀ ਤੋਂ ਬਾਜ ਨਹੀਂ ਆ ਰਹੇ। ਮਹਿੰਗੀ ਕੀਮਤ ’ਚ ਲੋਕ ਇਸ ਨੂੰ ਖ਼ਰੀਦ ਹੀ ਰਹੇ ਹਨ ਤਾਂ ਉਥੇ ਹੀ ਹੁਣ ਨਕਲੀ ਰੇਮਡੇਸਿਵਿਰ ਨੇ ਲੋਕਾਂ ਦੀ ਚਿੰਤਾ ਹੋਰ ਵੀ ਵਧਾ ਦਿੱਤੀ ਹੈ। ਦਿੱਲੀ-ਐੱਨ.ਸੀ.ਆਰ. ’ਚ ਹਾਲ ਦੇ ਦਿਨਾਂ ’ਚ ਨਕਲੀ ਰੇਮਡੇਸਿਵਿਰ ਬਣਾਉਣ ਅਤੇ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਅਜਿਹੇ ’ਚ ਜ਼ਰੂਰੀ ਹੈ ਕਿ ਨਕਲੀ ਰੇਮਡੇਸਿਵਿਰ ਦੀ ਪਛਾਣ ਕਿਵੇਂ ਕੀਤੀ ਜਾਵੇ।
ਇਹ ਵੀ ਪੜ੍ਹੋ– ਕੋਰੋਨਾ ਮਹਾਮਾਰੀ ’ਚ ਭਾਰਤ ਨੂੰ ਮਦਦ ਦੇਣ ਲਈ ਅਮਰੀਕਾ ਨੇ ਰੱਖੀਆਂ 2 ਸ਼ਰਤਾਂ
Attention!!
— Monika Bhardwaj (@manabhardwaj) April 26, 2021
Lookout for these details before buying Remdesivir from the market. pic.twitter.com/A2a3qx5GcA
ਰੇਮਡੇਸਿਵਿਰ ਦੇ ਪੈਕੇਟ ਦੇ ਉੱਪਰ ਦੀਆਂ ਕੁਝ ਗਲਤੀਆਂ ਬਾਰੇ ਪੜ੍ਹ ਕੇ ਅਸਲੀ ਅਤੇ ਨਕਲੀ ਦੇ ਫਰਕ ਨੂੰ ਪਛਾਣਿਆ ਜਾ ਸਕਦਾ ਹੈ। 100 ਮਿਲੀਗ੍ਰਾਮ ਦਾ ਟੀਕਾ ਸਿਰਫ ਪਾਊਡਰ ਦੇ ਤੌਰ ’ਤੇ ਹੀ ਸ਼ੀਸ਼ੀ ’ਚ ਰਹਿੰਦਾ ਹੈ। ਸਾਰੇ ਟੀਕੇ 2021 ’ਚ ਬਣੇ ਹਨ। ਟੀਕੇ ਦੀਆਂ ਸਾਰੀਆਂ ਸ਼ੀਸ਼ੀਆਂ ’ਤੇ Rxremdesivir ਲਿਖਿਆ ਹੁੰਦਾ ਹੈ। ਟੀਕੇ ਦੇ ਬਾਕਸ ਦੇ ਪਿੱਛੇ ਇਕ ਬਾਰਕੋਡ ਵੀ ਬਣਿਆ ਹੁੰਦਾ ਹੈ। ਦਿੱਲੀ ਪੁਲਸ ਕ੍ਰਾਈਮ ਬ੍ਰਾਂਚ ਦੀ ਡੀ.ਸੀ.ਪੀ. ਮੋਨਿਕਾ ਭਾਰਦਵਾਜ ਨੇ ਵੀ ਇਸ ਨੂੰ ਲੈ ਕੇ ਟਵੀਟ ਕੀਤਾ ਹੈ। ਉਨ੍ਹਾਂ ਵਲੋਂ ਦੱਸਿਆ ਗਿਆ ਹੈ ਕਿ ਕਿਵੇਂ ਅਸਲੀ ਅਤੇ ਨਕਲੀ ਦਵਾਈ ਦੀ ਪਛਾਣ ਕਰੋ।
ਇਹ ਵੀ ਪੜ੍ਹੋ– ਜਾਣੋ ਕਿਹੜੇ ਹਲਾਤਾਂ ’ਚ ਕੋਰੋਨਾ ਮਰੀਜ਼ ਨੂੰ ਹੋਣਾ ਚਾਹੀਦਾ ਹੈ ਹਸਪਤਾਲ ’ਚ ਦਾਖਲ
ਅਸਲੀ ਰੇਮਡੇਸਿਵਿਰ ਦੇ ਪੈਕੇਟ ’ਤੇ ਅੰਗਰੇਜੀ ’ਚ For use in ਲਿਖਿਆ ਹੈ ਜਦਕਿ ਨਕਲੀ ਵਾਲੇ ’ਚ for use in., ਨਕਲੀ ਵਾਲੇ ’ਚ ਕੈਪਿਟਲ ਲੈਟਰ ਤੋਂ ਸ਼ੁਰੂਆਤ ਨਹੀਂ ਹੋ ਰਹੀ। ਅਸਲੀ ਪੈਕੇਟ ਦੇ ਪਿੱਛੇ ਚਿਤਾਵਨੀ ਲਾਲ ਰੰਗ ਨਾਲ ਹੈ ਜਦਕਿ ਨਕਲੀ ਪੈਕੇਟ ’ਤੇ ਚਿਤਾਵਨੀ ਕਾਲੇ ਰੰਗ ’ਚ ਹੈ।
ਨਕਲੀ ਪੈਕੇਟ ’ਤੇ ਸੈਂਪਲਿੰਗ ’ਚ ਤਮਾਮ ਗਲਤੀਆਂ ਹਨ ਜਿਨ੍ਹਾਂ ਨੂੰ ਧਿਆਨ ਨਾਲ ਪੜ੍ਹਨ ’ਤੇ ਸਾਫ ਦਿਸ ਜਾਵੇਗਾ। ਅਸਲੀ ਰੇਮਡੇਸਿਵਿਰ ਟੀਕੇ ਦੀ ਕੱਚ ਦੀ ਸ਼ੀਸ਼ੀ ਬਹੁਤ ਹੀ ਹਲਕੀ ਹੁੰਦੀ ਹੈ। ਇਸ ਮਹਾਮਾਰੀ ਦੇ ਸਮੇਂ ਵੀ ਲੋਕ ਬਾਜ ਨਹੀਂ ਆ ਰਹੇ। ਅਜਿਹੇ ’ਚ ਜ਼ਰੂਰੀ ਹੈ ਕਿ ਕਿਸੇ ਵੀ ਥਾਂ ਤੋਂ ਇਸ ਨੂੰ ਖ਼ਰੀਦਣ ਦੀ ਬਜਾਏ ਸਹੀ ਥਾਂ ਤੋਂ ਹੀ ਖ਼ਰੀਦੋ।
ਇਹ ਵੀ ਪੜ੍ਹੋ– ਇਕ ਚੰਗਾ Pulse Oximeter ਖ਼ਰੀਦਣਾ ਚਾਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
Fake Remdesivir racket busted by Crime Branch. 7 person arrested so far. Please do not buy from unverified sources. It may turn out more harmful to the patient.#Covid pic.twitter.com/1WQPcg2Ijd
— Monika Bhardwaj (@manabhardwaj) April 30, 2021
ਕੋਰੋਨਾ ਦੇ ਇਲਾਜ ’ਚ ਕੰਮ ਆ ਰਹੇ ਰੇਮਡੇਸਿਵਿਰ ਟੀਕੇ ਦੀ ਕਾਲਾਬਾਜ਼ਾਰੀ ਕਰਨ ਦੇ ਦੋਸ਼ ’ਚ ਕ੍ਰਾਈਮ ਬ੍ਰਾਂਚ ਨੇ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਹ ਰੇਮਡੇਸਿਵਿਰ ਦਾ ਇਕ ਟੀਕਾ 40 ਹਜ਼ਾਰ ਰੁਪਏ ’ਚ ਵੇਚ ਰਹੇ ਸਨ। ਉਨ੍ਹਾਂ ਕੋਲੋਂ ਰੇਮਡੇਸਿਵਿਰ ਦੇ ਤਿੰਨ ਟੀਕੇ, 100 ਆਕਸੀਮੀਟਰ ਅਤੇ 48 ਛੋਟੇ ਆਕਸੀਜਨ ਸਿਲੰਡਰ ਵੀ ਬਰਾਮਦ ਕੀਤੇ ਗਏ।
ਇਹ ਵੀ ਪੜ੍ਹੋ– ਹੋਰ ਕੌਣ ਚਲਾ ਰਿਹੈ ਤੁਹਾਡੇ ਨਾਂ ਦਾ ਸਿਮ ਕਾਰਡ, ਘਰ ਬੈਠੇ ਮਿੰਟਾਂ ’ਚ ਕਰੋ ਪਤਾ