ਦਿੱਲੀ 'ਚ ਮੁੜ ਕਿਵੇਂ ਬਣੇਗਾ ਗੁਰੂ ਰਵਿਦਾਸ ਮੰਦਰ, ਭਾਜਪਾ ਮੰਤਰੀ ਨੇ ਦੱਸਿਆ ਰਾਹ (ਵੀਡੀਓ)

08/13/2019 8:34:42 PM

ਨਵੀਂ ਦਿੱਲੀ— ਨਵੀਂ ਦਿੱਲੀ ਦੇ ਤੁਗਲਕਾਬਾਦ ਇਲਾਕੇ ਵਿਚ ਬੀਤੇ ਦਿਨੀਂ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਦਿੱਲੀ ਪ੍ਰਸ਼ਾਸਨ ਵਲੋਂ ਢਾਹੇ ਗਏ ਸ਼੍ਰੀ ਰਵੀਦਾਸ ਮੰਦਰ ਨੂੰ ਮੁੜ ਬਣਾਉਣ ਦਾ ਰਾਹ ਦਿੱਲੀ ਦੇ ਤੁਗਲਕਾਬਾਦ ਇਲਾਕੇ ਦੇ ਭਾਜਪਾ ਦੇ ਐੱਮ. ਪੀ. ਰਮੇਸ਼ ਬਿਧੁੜੀ ਨੇ ਦੱਸਿਆ ਕਿ ਕਿਵੇਂ ਉਸੇ ਥਾਂ ਉਤੇ ਮੁੜ ਸ੍ਰੀ ਰਵੀਦਾਸ ਮੰਦਰ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਕੇਂਦਰੀ ਰਾਜ ਮੰਤਰੀ ਹਰਦੀਪ ਪੁਰੀ ਨਾਲ ਪੰਜਾਬ ਤੋਂ ਆਏ ਅਕਾਲੀ ਦਲ ਅਤੇ ਭਾਜਪਾ ਦੇ ਆਗੂਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਐੱਮ. ਪੀ. ਬਿਧੁੜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਨੂੰ ਇਸ ਮਾਮਲੇ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ, ਕਿਉਂਕਿ ਇਹ ਲੋਕਾਂ ਦੀਆਂ ਭਾਵਨਵਾਂ ਨਾਲ ਜੁੜਿਆ ਮਾਮਲਾ ਹੈ। ਇਹ ਇਕ ਭਾਵਨਾਤਮਕ ਮਾਮਲਾ ਹੈ ਅਤੇ ਇਸ ਨਾਲ ਇਕ ਸਾਮਾਜ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਕੁਝ ਲੋਕ ਸਿਰਫ ਰਾਜਨੀਤੀ ਕਰਨ ਲਈ ਅਤੇ ਇਸ ਦਾ ਲਾਭ ਚੁੱਕਣ ਲਈ ਸਾਮਾਜ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਜੇਕਰ ਦਿੱਲੀ ਦੇ ਚੀਫ ਸੈਕਟਰੀ ਇਸ ਮੰਦਰ ਨਾਲ ਸੰਬੰਧਤ ਜ਼ਮੀਨ ਦਾ ਲੈਂਡ ਆਫ ਯੂਜ ਚੇਂਜ਼ ਕਰ ਦੇਣ ਤਾਂ ਇਸ ਥਾਂ ਉਤੇ ਮੁੜ ਮੰਦਰ ਦਾ ਨਿਰਮਾਣ ਸੰਭਵ ਹੋ ਸਕਦਾ ਹੈ। ਲੈਂਡ ਆਫ ਯੂਜ ਚੇਂਜ਼ ਕਰਨ ਦਾ ਹੱਕ ਸਿਰਫ ਦਿੱਲੀ ਦੇ ਚੀਫ ਸਕੱਤਰ ਦੇ ਕੋਲ ਹੈ। ਜੇਕਰ ਲੈਂਡ ਆਫ ਯੂਜ ਬਦਲ ਜਾਂਦਾ ਹੈ ਤਾਂ ਦਿੱਲੀ ਡਿਵੈਲਪਮੈਂਟ ਅਥਾਰਟੀ (ਡੀ. ਡੀ. ਏ.) ਆਸਾਨੀ ਨਾਲ ਇਹ ਜ਼ਮੀਨ ਮੰਦਰ ਲਈ ਵਾਪਸ ਕਰ ਦੇਵੇਗਾ।    


Inder Prajapati

Content Editor

Related News