ਆਖ਼ਿਰ ਕਿੰਨੀ ਕਮਾਈ ਕਰਦੇ ਹਨ ਮੋਦੀ, ਪੁਤਿਨ ਤੇ ਟਰੰਪ ? ਤਨਖ਼ਾਹ ਜਾਣ ਰਹਿ ਜਾਓਗੇ ਹੈਰਾਨ
Thursday, Dec 04, 2025 - 02:23 PM (IST)
ਨੈਸ਼ਨਲ ਡੈਸਕ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੋ ਦਿਨਾਂ ਦੇ ਭਾਰਤ ਦੌਰੇ 'ਤੇ ਆ ਰਹੇ ਹਨ। ਪੁਤਿਨ ਦਾ ਇਹ ਦੌਰਾ ਰਾਜਨੀਤਿਕ ਚਰਚਾ ਦਾ ਵਿਸ਼ਾ ਹੀ ਨਹੀਂ ਬਣਿਆ ਹੋਇਆ, ਬਲਕਿ ਲੋਕ ਇਹ ਜਾਣਨ ਲਈ ਪੂਰੇ ਉਤਸਕ ਹਨ ਕਿ ਦੁਨੀਆ ਦੇ ਚੋਟੀ ਦੇ ਨੇਤਾ ਅਸਲ 'ਚ ਕਿੰਨੀ ਕਮਾਈ ਕਰਦੇ ਹਨ ? ਅਕਸਰ ਸਾਡੇ ਸਭ ਦੇ ਮਨਾਂ 'ਚ ਇਹ ਖਿਆਲ ਆਉਂਦੇ ਹਨ ਕਿ ਇਨ੍ਹਾਂ ਨੇਤਾਵਾਂ ਨੂੰ ਸਿਰਫ਼ ਦੌਲਤ ਅਤੇ ਆਲੀਸ਼ਾਨ ਜੀਵਨ ਸ਼ੈਲੀ 'ਚ ਦਿਲਚਸਪੀ ਹੁੰਦੀ ਹੈ, ਪਰ ਅਸਲੀਅਤ ਕੁਝ ਹੋਰ ਹੀ ਹੈ। ਚਲੋ, ਤੁਹਾਨੂੰ ਦੱਸਦੇ ਹਾਂ ਪੁਤਿਨ, ਡੋਨਾਲਡ ਟਰੰਪ ਅਤੇ ਨਰਿੰਦਰ ਮੋਦੀ ਦੀ ਬੇਸਿਕ ਸੈਲਰੀ ਅਤੇ ਉਨ੍ਹਾਂ ਦੀਆਂ ਸਰਕਾਰੀ ਸਹੂਲਤਾਂ ਦੀ ਸੱਚਾਈ-
ਰਾਸ਼ਟਰਪਤੀ ਪੁਤਿਨ ਦੀ ਸਲਾਨਾ ਬੇਸਿਕ ਸੈਲਰੀ
ਦੁਨੀਆਂ ਦੇ ਸਭ ਤੋਂ ਤਾਕਤਵਰ ਦੇਸ਼ਾਂ ਵਿਚੋਂ ਇਕ ਰੂਸ 'ਤੇ ਸ਼ਾਸ਼ਨ ਕਰਨ ਵਾਲੇ ਰਾਸ਼ਟਰਪਤੀ ਪੁਤਿਨ ਦੀ ਸਲਾਨਾ ਬੇਸਿਕ ਸੈਲਰੀ ਲਗਭਗ 1,40,000 ਡਾਲਰ (ਕਰੀਬ 1.16 ਕਰੋੜ ਰੁਪਏ) ਹੈ। ਭਾਵੇਂ ਕਿ ਇਹ ਸੈਲਰੀ ਸੁਣਨ ਨੂੰ ਘੱਟ ਲੱਗ ਸਕਦੀ ਹੈ, ਲੇਕਿਨ ਇਸ 'ਚ ਉਨ੍ਹਾਂ ਦੀਆਂ ਪੂਰੀਆਂ ਸਹੂਲਤਾਂ ਦਾ ਹਿਸਾਬ ਨਹੀਂ ਹੈ। ਪੁਤਿਨ ਨੂੰ ਸਰਕਾਰੀ ਬੰਗਲਾ, ਫੁੱਲ ਟਾਈਮ ਸਕਿਓਰਿਟੀ, ਯਾਤਰਾ ਦੀਆਂ ਸਹੂਲਤਾਂ ਅਤੇ ਹੋਰ ਰਾਸ਼ਟਰਪਤੀ ਭੱਤੇ ਵੀ ਮਿਲਦੇ ਹਨ, ਜਿਹੜੇ ਉਨ੍ਹਾਂ ਦੀ ਜੀਵਨਸ਼ੈਲੀ ਨੂੰ ਆਸਾਨ ਬਣਾਉਂਦੇ ਹਨ।
ਡੋਨਾਲਡ ਟਰੰਪ ਦੀ ਸੈਲਰੀ
ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਲਾਨਾ 4,00,000 ਡਾਲਰ (ਲਗਭਗ 3.5 ਕਰੋੜ ਰੁਪਏ) ਬੇਸਿਕ ਸੈਲਰੀ ਮਿਲਦੀ ਹੈ। ਇਸ ਤੋਂ ਟ੍ਰੈਵਲ, ਮਨੋਰੰਜਨ ਅਤੇ ਹਾਊਸ ਮੈਨੇਜਮੈਂਟ ਲਈ ਅਲੱਗ ਭੱਤੇ ਵੀ ਦਿੱਤੇ ਜਾਂਦੇ ਹਨ। ਇਨ੍ਹਾਂ ਸਾਰੇ ਫਾਇਦਿਆਂ ਨੂੰ ਮਿਲਾ ਕੇ ਉਨ੍ਹਾਂ ਦੀ ਕੁੱਲ ਆਫੀਸ਼ੀਅਲ ਇਨਕਮ ਲਗਭਗ 5,69,000 ਡਾਲਰ ਬਣਦੀ ਹੈ।
ਨਰਿੰਦਰ ਮੋਦੀ ਦੀ ਸੈਲਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੈਲਰੀ ਪੁਤਿਨ ਅਤੇ ਟਰੰਪ ਦੇ ਮੁਕਾਬਲੇ ਕਾਫੀ ਘੱਟ ਹੈ। ਉਨ੍ਹਾਂ ਦੀ ਮਹੀਨਾਵਰ ਸੈਲਰੀ 1.66 ਲੱਖ ਰੁਪਏ ਹੈ, ਮਤਲਬ ਸਲਾਨਾ ਕਰੀਬ 20 ਲੱਖ ਰੁਪਏ। ਇਸ 'ਚ ਬੇਸਿਕ ਸੈਲਰੀ ਅਤੇ ਅਲੱਗ-ਅਲੱਗ ਭੱਤੇ ਵੀ ਸ਼ਾਮਿਲ ਹਨ। ਮੋਦੀ ਵਿਅਕਤੀਗਤ ਸੈਲਰੀ ਦੇ ਰੂਪ 'ਚ ਕੇਵਲ ਰੁਪਏ 50,000 ਲੈਂਦੇ ਹਨ ਅਤੇ ਬਾਕੀ ਪ੍ਰਧਾਨ ਮੰਤਰੀ ਰਿਲੀਫ ਫੰਡ 'ਚ ਦਾਨ ਕਰ ਦਿੰਦੇ ਹਨ। ਇਸ ਦੇ ਬਾਵਜੂਦ ਉਨ੍ਹਾਂ ਨੂੰ ਸਰਕਾਰੀ ਬੰਗਲਾ, ਸੁਰੱਖਿਆ, ਸਟਾਫ ਅਤੇ ਯਾਤਰਾਵਾਂ ਵਰਗੀਆਂ ਸਹੂਲਤਾਂ ਵੀ ਮਿਲਦੀਆਂ ਹਨ।
ਤਿੰਨਾਂ ਨੇਤਾਵਾਂ ਦੀ ਤੁਲਨਾ
ਤਿੰਨਾਂ ਨੇਤਾਵਾਂ ਦੀ ਤੁਲਨਾ 'ਚ ਪੁਤਿਨ ਅਤੇ ਮੋਦੀ ਦੀ ਬੇਸਿਕ ਸੈਲਰੀ ਟਰੰਪ ਦੀ ਤੁਲਨਾ 'ਚ ਕਾਫੀ ਘੱਟ ਹੈ। ਲੇਕਿਨ ਇਨ੍ਹਾਂ ਨੇਤਾਵਾਂ ਦੀ ਸੈਲਰੀ ਉਨ੍ਹਾਂ ਦੇ ਜੀਵਨ ਪੱਧਰ 'ਤੇ ਇਕ ਛੋਟੀ ਜਿਹੀ ਝਲਕ ਹੈ। ਅਸਲੀ ਤਾਕਤ ਉਨ੍ਹਾਂ ਦੇ ਅਹੁਦੇ, ਰਾਜਨੀਤਿਕ ਫੈਸਲੇ ਅਤੇ ਦੇਸ਼ ਦੇ ਸਰੋਤਾਂ 'ਤੇ ਕੰਟਰੋਲ 'ਚ ਹੈ।
