ਰਿਹਾਇਸ਼ ਕਮੇਟੀ ਨੇ ਰਾਹੁਲ ਗਾਂਧੀ ਨੂੰ ਸੁਨਹਿਰੀ ਬਾਗ ਰੋਡ ''ਤੇ ਬੰਗਲੇ ਦੀ ਕੀਤੀ ਪੇਸ਼ਕਸ਼
Friday, Jul 26, 2024 - 04:47 PM (IST)
ਨਵੀਂ ਦਿੱਲੀ (ਭਾਸ਼ਾ)- ਲੋਕ ਸਭਾ ਦੀ ਰਿਹਾਇਸ਼ ਕਮੇਟੀ ਨੇ ਸਦਨ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਉਨ੍ਹਾਂ ਦੇ ਰਹਿਣ ਵਾਲੀ '5 ਸੁਨਹਿਰੀ ਬਾਗ ਰੋਡ' ਬੰਗਲੇ ਦਾ ਪ੍ਰਸਤਾਵ ਦਿੱਤਾ ਹੈ। ਰਿਹਾਇਸ਼ ਕਮੇਟੀ ਨਾਲ ਜੁੜੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਰਾਹੁਲ ਗਾਂਧੀ ਨਾਲ ਜੁੜੇ ਸੂਤਰਾਂ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਸੂਤਰਾਂ ਨੇ ਦੱਸਿਆ ਕਿ ਰਾਹੁਲ ਗਾਂਧੀ ਦੀ ਸਹਿਮਤੀ ਮਿਲਣ 'ਤੇ ਇਹ ਉਨ੍ਹਾਂ ਦਾ ਨਵਾਂ ਘਰ ਹੋਵੇਗਾ। ਕਾਂਗਰਸ ਜਨਰਲ ਸਕੱਤਰ ਅਤੇ ਰਾਹੁਲ ਗਾਂਧੀ ਦੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਸ਼ੁੱਕਰਵਾਰ ਨੂੰ '5 ਸੁਨਹਿਰੀ ਬਾਗ' ਪਹੁੰਚੀ ਸੀ।
ਇਹ 'ਟਾਈਪ8' ਸ਼੍ਰੇਣੀ ਦਾ ਬੰਗਲਾ ਹੈ ਜੋ ਆਮ ਤੌਰ 'ਤੇ ਕੈਬਨਿਟ ਮੰਤਰੀਆਂ ਨੂੰ ਅਲਾਟ ਕੀਤਾ ਜਾਂਦਾ ਹੈ। ਰਾਹੁਲ ਗਾਂਧੀ ਕਈ ਸਾਲਾਂ ਤੱਕ '12 ਤੁਗਲਗ ਲੇਨ' 'ਚ ਰਹੇ ਪਰ ਪਿਛਲੇ ਸਾਲ ਮਾਣਹਾਨੀ ਦੇ ਮਾਮਲੇ 'ਚ ਗੁਜਰਾਤ ਦੀ ਇਕ ਹੇਠਲੀ ਅਦਾਲਤ ਵਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਜਦੋਂ ਉਨ੍ਹਾਂ ਦੀ ਮੈਂਬਰਤਾ ਚਲੀ ਗਈ ਹੈ ਤਾਂ ਉਨ੍ਹਾਂ ਨੇ ਇਸ ਘਰ ਨੂੰ ਖ਼ਾਲੀ ਕਰ ਦਿੱਤਾ ਸੀ। ਇਸ ਦੇ ਬਾਅਦ ਤੋਂ ਉਹ ਆਪਣੀ ਮਾਂ ਅਤੇ ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਦੇ ਘਰ '10 ਜਨਪਥ' 'ਤੇ ਰਹੇ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਇਸ ਵਾਰ ਰਾਏਬਰੇਲੀ ਤੋਂ ਚੁਣੇ ਗਏ ਹਨ ਅਤੇ ਵਿਰੋਧੀ ਧਿਰ ਦੇ ਨੇਤਾ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e