ਹੋਟਲ ''ਚ ਕੁੜੀ ਨਾਲ  ''ਗੰਦਾ ਕੰਮ''  ਕਰਦੇ ਬੰਦੇ ਦੀ ਨਿਕਲੀ ਜਾਨ, ਵਜ੍ਹਾ ਕਰੇਗੀ ਹੈਰਾਨ

Monday, Nov 04, 2024 - 07:22 PM (IST)

ਹੋਟਲ ''ਚ ਕੁੜੀ ਨਾਲ  ''ਗੰਦਾ ਕੰਮ''  ਕਰਦੇ ਬੰਦੇ ਦੀ ਨਿਕਲੀ ਜਾਨ, ਵਜ੍ਹਾ ਕਰੇਗੀ ਹੈਰਾਨ

ਨੈਸ਼ਨਲ ਡੈਸਕ, ਹੋਟਲ ਦੇ ਕਮਰੇ ਅੰਦਰ ਨਾਬਾਲਗ ਕੁੜੀ ਨਾਲ ਸਰੀਰਕ ਸੰਬੰਧ ਬਣਾਉਣ ਵੇਲੇ ਇਕ 41 ਸਾਲਾ ਵਿਅਕਤੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਵਲੋਂ ਸੰਬੰਧ ਬਣਾਉਣ ਤੋਂ ਪਹਿਲਾਂ ਕੁਝ ਗੋਲੀਆਂ ਦਾ ਸੇਵਨ ਕੀਤਾ ਸੀ, ਜਿਸ ਕਾਰਨ ਉਸਦੀ ਮੌਤ ਹੋਣ ਦਾ ਖਦਸ਼ਾ ਜ਼ਹਿਰ ਕੀਤਾ ਜਾ ਰਿਹਾ ਹੈ। 

ਜਾਣਕਾਰੀ ਮੁਤਬਾਕ ਮਹਾਰਾਸ਼ਟਰ ਦੇ ਡੀਬੀ ਮਾਰਗ ਪੁਲਸ ਸਟੇਸ਼ਨ ਅਧਿਨ ਆਉਂਦੇ ਇਲਾਕੇ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ। ਪੁਲਸ ਮੁਤਾਬਕ ਸੰਜੇ ਕੁਮਾਰ ਤਿਵਾੜੀ ਨਾਮੀ ਵਿਅਕਤੀ ਦੀ ਲਾਸ਼ ਮਿਲੀ ਹੈ। ਮੁੱਢਲੀ ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਸੰਜੇ ਨੇ ਸਰੀਰਕ ਸਬੰਧ ਬਣਾਉਣ ਤੋਂ ਪਹਿਲਾਂ ਕੁਝ ਗੋਲੀਆਂ ਵੀ ਖਾ ਲਈਆਂ ਸਨ।

ਪੁਲਸ ਮੁਤਾਬਕ ਕੁਝ ਸਮਾਂ ਪਹਿਲਾਂ ਇਕ ਨਾਬਾਲਗ ਲੜਕੀ ਦੇ ਪਿਤਾ ਨੂੰ ਦੌਰਾ ਪੈ ਗਿਆ ਸੀ, ਉਸ ਵੇਲੇ ਸੰਜੇ ਨੇ ਲੜਕੀ ਦੀ ਮਦਦ ਕੀਤੀ, ਇਸ ਤੋਂ ਬਾਅਦ ਦੋਵਾਂ ਵਿਚਕਾਰ ਗੱਲਬਾਤ ਸ਼ੁਰੂ ਹੋ ਗਈ। 2 ਅਕਤੂਬਰ ਨੂੰ ਸੰਜੇ ਪੀੜਤ ਲੜਕੀ ਨੂੰ ਘੁਮਾਉਣ ਬਹਾਨੇ ਮੁੰਬਈ ਦੇ ਗ੍ਰਾਂਟ ਰੋਡ ਇਲਾਕੇ ‘ਚ ਸਥਿਤ ਸੁਪਰ ਹੋਟਲ ‘ਚ ਲੈ ਗਿਆ, ਕਿਉਂਕਿ ਲੜਕੀ ਛੋਟੀ ਸੀ, ਇਸ ਲਈ ਉਹ ਦੋਵੇਂ ਜਾਅਲੀ ਆਧਾਰ ਕਾਰਡ ਦੇ ਕੇ ਹੋਟਲ ‘ਚ ਦਾਖਲ ਹੋਏ।

ਹੋਟਲ ਦੇ ਕਮਰੇ ਵਿੱਚ ਸੰਜੇ ਨੇ ਲੜਕੀ ਨਾਲ ਸਰੀਰਕ ਸਬੰਧ ਬਣਾਉਣ ਤੋਂ ਪਹਿਲਾਂ ਕੁਝ ਗੋਲੀਆਂ ਖਾ ਲਈਆਂ ਸਨ। ਕੁਝ ਸਮੇਂ ਬਾਅਦ ਜਦੋਂ ਸੰਜੇ ਬੇਹੋਸ਼ ਹੋ ਗਿਆ ਤਾਂ ਲੜਕੀ ਡਰ ਗਈ। ਉਸ ਨੇ ਇਸ ਸੰਬੰਧੀ ਤੁਰੰਤ ਹੋਟਲ ਸਟਾਫ ਤੋਂ ਮਦਦ ਮੰਗੀ। ਸਟਾਫ ਨੇ ਪੁਲਸ ਨੂੰ ਸੱਦ ਲਿਆ। ਪੁਲਸ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਸੰਜੇ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ। ਹਸਪਤਾਲ 'ਚ ਸੰਜੇ ਦੀ ਇਲਾਜ ਦੌਰਾਨ ਮੌਤ ਹੋ ਗਈ।

ਦੂਜੇ ਪਾਸੇ ਪੁਲਸ ਨੇ ਹੁਣ ਮਾਮਲੇ ਦੀ ਜਾਂਚ ਪਿੱਛੋਂ ਮ੍ਰਿਤਕ ਸੰਜੇ ਦੇ ਖਿਲਾਫ ਨਾਬਾਲਗ ਲੜਕੀ ਨਾਲ ਸਰੀਰਕ ਸਬੰਧ ਬਣਾਉਣ ਦੇ ਸੰਬੰਧ ‘ਚ ਪੋਕਸੋ ਐਕਟ ਦੇ ਤਹਿਤ FIR ਦਰਜ ਕੀਤੀ ਹੈ।


author

DILSHER

Content Editor

Related News