ਹੋਟਲ ਸੰਚਾਲਕ ਕਤਲਕਾਂਡ ਦਾ ਮਾਸਟਰਮਾਈਂਡ ਗ੍ਰਿਫ਼ਤਾਰ

Sunday, Nov 21, 2021 - 06:26 PM (IST)

ਹੋਟਲ ਸੰਚਾਲਕ ਕਤਲਕਾਂਡ ਦਾ ਮਾਸਟਰਮਾਈਂਡ ਗ੍ਰਿਫ਼ਤਾਰ

ਗੁਰੂਗ੍ਰਾਮ- ਪੁਲਸ ਦੀ ਕ੍ਰਾਈਮ ਬਰਾਂਚ ਨੇ ਪਟੌਦੀ ’ਚ ਹੋਏ ਹੋਟਲ ਸੰਚਾਲਕ ਦੇ ਕਤਲ ’ਚ ਮਾਸਟਰਮਾਈਂਡ ਨੂੰ ਗ੍ਰਿਫ਼ਤਾਰ ਕਰ ਕੇ ਮਾਮਲੇ ਦਾ ਖ਼ੁਲਾਸਾ ਕਰ ਦਿੱਤਾ। ਏ.ਸੀ.ਪੀ. ਕ੍ਰਾਈਮ ਮੁਤਾਬਕ ਤਾਂ ਕਤਲ ਦੇ ਮਾਸਟਰਮਾਈਂਡ ਸੰਦੀਪ ਵਿਰੁੱਧ ਪਹਿਲਾਂ ਵੀ ਕਈ ਗੰਭੀਰ ਮਾਮਲੇ ਦਰਜ ਹਨ। ਦੱਸਣਯੋਗ ਹੈ ਰਹੇ ਪਟੌਦੀ ਦੀ ਇਸ ਸਨਸਨੀਖੇਜ ਵਾਰਦਾਤ ’ਚ ਗੁਰੂਗ੍ਰਾਮ ਪੁਲਸ 3 ਸ਼ੂਟਰਜ਼ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁਕੀ ਹੈ। ਧਮਕੀ ਨੂੰ ਹਲਕੇ ’ਚ ਲੈਣ ਦੀ ਕੀਮਤ ਧੀਰਜ ਹੋਟਲ ਦੇ ਸੰਚਾਲਕ ਅਜੀਤ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਵੇਗੀ, ਇਹ ਕਿਸੇ ਨੇ ਨਹੀਂ ਸੋਚਿਆ ਸੀ। 

ਇਹ ਵੀ ਪੜ੍ਹੋ : ਵਿਆਹ ਦਾ ਪ੍ਰਸਤਾਵ ਠੁਕਰਾਉਣ ’ਤੇ 2 ਬੱਚਿਆਂ ਦੀ ਮਾਂ ਨੇ ਪ੍ਰੇਮੀ ’ਤੇ ਸੁੱਟਿਆ ਤੇਜ਼ਾਬ

ਬੀਤੀ 8 ਅਕਤੂਬਰ 2021 ਦੀ ਸਵੇਰ 9 ਵਜੇ ਜਦੋਂ ਅਜੀਤ, ਆਪਣੇ ਭਰਾ ਮਹੇਂਦਰ ਅਤੇ ਹੋਰ ਹੋਟਲ ਕਰਮੀਆਂ ਨਾਲ ਬੈਠਾ ਸੀ, ਉਦੋਂ ਗੱਡੀ ’ਚ ਆਏ ਅੱਧਾ ਦਰਜਨ ਬਦਮਾਸ਼ਾਂ ਨੇ ਹੋਟਲ ਸੰਚਾਲਕ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਿਸ ’ਚ ਅਜੀਤ ਅਤੇ ਉਸ ਦੇ ਭਰਾ ਮਹੇਂਦਰ ਨੂੰ ਗੋਲੀਆਂ ਲੱਗੀਆਂ ਸਨ। ਦੋਹਾਂ ਨੂੰ ਗੰਭੀਰ ਹਾਲਤ ’ਚ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਅਜੀਤ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਦਰਅਸਲ ਧੀਰਜ ਹੋਟਲ ਸੰਚਾਲਕ ਦਾ ਫਲਿਪਕਾਰਡ ਵੇਅਰਹਾਊਸ ’ਚ ਗੱਡੀਆਂ ਅਤੇ ਲੋਡਿੰਗ ਅਨਲੋਡਿੰਗ ਦਾ ਠੇਕਾ ਚੱਲ ਰਿਹਾ ਹੈ। ਬਸ ਇਸੇ ਠੇਕੇ ਨੂੰ ਕਾਤਲ ਸੰਦੀਪ ਜ਼ਬਰਨ ਹਾਸਲ ਕਰਨਾ ਚਾਹੁੰਦਾ ਸੀ, ਜਿਸ ਕਾਰਨ ਯੋਜਨਾਬੱਧ ਤਰੀਕੇ ਨਾਲ ਹੋਟਲ ਸੰਚਾਲਕ ਦੇ ਕਤਲ ਨੂੰ ਅੰਜਾਮ ਦਿੱਤਾ ਗਿਆ ਸੀ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ’ਚ ਜੁਟੀ ਹੈ।

ਇਹ ਵੀ ਪੜ੍ਹੋ : ਕੋਰੋਨਾ ਵੈਕਸੀਨ ਲੱਗਣ ਤੋਂ ਬਾਅਦ ਜਨਾਨੀ ਦੀ ਮੌਤ, ਨਾਰਾਜ਼ ਪਰਿਵਾਰਕ ਮੈਂਬਰਾਂ ਨੇ ਡਾਕਟਰਾਂ ’ਤੇ ਕੀਤਾ ਹਮਲਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

DIsha

Content Editor

Related News