ਹੁਣ ਨਹੀਂ ਚੱਲੇਗੀ ਹਸਪਤਾਲਾਂ ਦੀ ਮਨਮਾਨੀ ! ਸੂਈ-ਸਰਿੰਜ ਤੋਂ ਲੈ ਕੇ ਕਿਰਾਏ ਤੱਕ, ਹਰ ਚੀਜ਼ ਦਾ ਦੇਣਾ ਪਵੇਗਾ ''ਹਿਸਾਬ''
Friday, Mar 28, 2025 - 12:43 PM (IST)

ਨਵੀਂ ਦਿੱਲੀ- ਮਰੀਜ਼ਾਂ ਦੇ ਇਲਾਜ ਦੌਰਾਨ ਹਸਪਤਾਲਾਂ ਵੱਲੋਂ ਕੀਤੀ ਜਾਣ ਵਾਲੀ ਮਨਮਾਨੀ ਹੁਣ ਨਹੀਂ ਚੱਲੇਗੀ। ਕੇਂਦਰ ਸਰਕਾਰ ਹੁਣ ਇਕ ਅਜਿਹਾ ਬਿੱਲ ਫਾਰਮੈਟ ਲਿਆਉਣ ਦੀ ਤਿਆਰੀ ਕਰ ਰਹੀ ਹੈ, ਜਿਸ ਤਹਿਤ ਹਸਪਤਾਲਾਂ ਨੂੰ ਮਰੀਜ਼ ਦੇ ਇਲਾਜ ਦੌਰਾਨ ਆਏ ਹਰੇਕ ਛੋਟੇ ਤੋਂ ਛੋਟੇ ਖਰਚੇ ਦਾ ਹਿਸਾਬ ਦੇਣਾ ਪਵੇਗਾ।
ਸਰਕਾਰ ਦੇ ਇਸ ਫ਼ੈਸਲੇ ਨਾਲ ਦੇਸ਼ ਦੇ ਕਰੋੜਾਂ ਲੋਕਾਂ ਨੂੰ ਫ਼ਾਇਦਾ ਹੋਵੇਗਾ ਤੇ ਹਸਪਤਾਲਾਂ ਵੱਲੋਂ ਕੀਤੀ ਜਾਂਦੀ ਮਨਮਾਨੀ ਤੇ ਮਨਚਾਹੇ ਰੇਟ 'ਤੇ ਕੀਤੇ ਜਾਂਦੇ ਇਲਾਜ 'ਤੇ ਵੀ ਨਕੇਲ ਕੱਸੀ ਜਾਵੇਗੀ। ਇਸ ਨਵੇਂਂ ਬਿੱਲ ਫਾਰਮੈਟ ਅਨੁਸਾਰ ਹਸਪਤਾਲਾਂ ਨੂੰ ਹੁਣ ਇਲਾਜ ਦੌਰਾਨ ਹੋਏ ਖ਼ਰਚੇ ਦੀ ਪੂਰੀ ਜਾਣਕਾਰੀ ਦੇਣੀ ਪਵੇਗੀ, ਜਿਸ ਨਾਲ ਖਰਚੇ ਦੀ ਪਾਰਦਰਸ਼ਿਤਾ ਵਧੇਗੀ।
ਇਹ ਵੀ ਪੜ੍ਹੋ- ਹੁਣ ਸੜਕਾਂ 'ਤੇ ਚੱਲਣਾ ਵੀ ਹੋ ਜਾਵੇਗਾ ਮਹਿੰਗਾ ! 1 ਅਪ੍ਰੈਲ ਤੋਂ ਵਧ ਜਾਣਗੇ ਟੋਲ ਟੈਕਸ
ਇਸ ਫਾਰਮੈਟ ਅਨੁਸਾਰ ਹਸਪਾਤਲਾਂ ਨੂੰ ਹੁਣ ਇਲਾਜ ਲਈ ਆਏ ਮਰੀਜ਼ ਦੇ ਕਮਰੇ ਦਾ ਕਿਰਾਇਆ, ਡਾਕਟਰ ਦੀ ਫ਼ੀਸ, ਸਰਜਰੀ ਚਾਰਜ, ਆਪਰੇਸ਼ਨ ਥਿਏਟਰ ਦਾ ਖ਼ਰਚਾ, ਦਵਾਈਆਂ ਦੀ ਲਿਸਟ ਤੇ ਉਨ੍ਹਾਂ ਦਾ ਰੇਟ, ਸਰਿੰਜ, ਦਸਤਾਨੇ ਆਦਿ ਹਰੇਕ ਚੀਜ਼ ਦੀ ਜਾਣਕਾਰੀ ਦੇਣੀ ਪਵੇਗੀ। ਇਸ ਤੋਂ ਇਲਾਵਾ ਦਵਾਈਆਂ ਦਾ ਬੈਚ ਨੰਬਰ ਤੇ ਐਕਸਪਾਇਰੀ ਡੇਟ ਲਿਖਣਾ ਵੀ ਜ਼ਰੂਰੀ ਹੋਵੇਗਾ।
ਇਸ ਬਿੱਲ ਫਾਰਮੈਟ ਦੀ ਲੋੜ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਮੰਤਰਾਲੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਲਾਜ ਮਗਰੋਂ ਹਸਪਤਾਲਾਂ 'ਚੋਂ ਕਈ ਵਾਰ ਖ਼ਰਚੇ ਦੀ ਸਹੀ ਜਾਣਕਾਰੀ ਨਹੀਂ ਮਿਲਦੀ, ਜਿਸ ਕਾਰਨ ਹਸਪਤਾਲ ਮੈਨੇਜਮੈਟ ਤੇ ਮਰੀਜ਼ ਦੇ ਪਰਿਵਾਰ ਵਿਚਾਲੇ ਝਗੜੇ ਹੋ ਜਾਂਦੇ ਹਨ। ਇਸੇ ਮਸਲੇ ਨੂੰ ਹੱਲ ਕਰਨ ਲਈ ਸਰਕਾਰ ਇਹ ਫਾਰਮੈੱਟ ਲਿਆ ਰਹੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਬਿੱਲ ਦੀ ਭਾਸ਼ਾ ਆਸਾਨ ਹੋਵੇਗੀ ਤੇ ਉਸ 'ਚ ਅੱਖਰਾਂ ਦਾ ਸਾਈਜ਼ ਵੱਡਾ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਇਹ ਬਿੱਲ ਹਸਪਤਾਲ ਦੀ ਖੇਤਰੀ ਭਾਸ਼ਾ 'ਚ ਜਾਰੀ ਕੀਤਾ ਜਾਵੇਗਾ। ਇਸ ਬਿੱਲ ਦਾ ਡ੍ਰਾਫਟ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਵੱਲੋਂ ਤਿਆਰ ਕਰ ਲਿਆ ਗਿਆ ਹੈ ਤੇ ਜਾਣਕਾਰੀ ਅਨੁਸਾਰ ਇਹ ਬਿੱਲ ਫਾਰਮੈਟ ਸਾਰੇ ਹਸਪਤਾਲਾਂ 'ਚ ਲਗਭਰ 3-6 ਮਹੀਨਿਆਂ ਤੱਕ ਲਾਗੂ ਹੋ ਜਾਵੇਗਾ।
ਇਹ ਵੀ ਪੜ੍ਹੋ- ਜਿਸ ਦੋਸਤ ਨੂੰ ਭਰਾ ਮੰਨਿਆ, ਉਸੇ ਨਾਲ ਭੱਜ ਗਈ ਘਰਵਾਲੀ, ਕਿਹਾ- 'ਚੰਗਾ ਹੋਇਆ, ਨਹੀਂ ਤਾਂ ਮੇਰੀ ਵੀ....'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e