ਹਸਪਤਾਲ ''ਚ ਆਕਸੀਜਨ ਦੇ ਬਿਨਾਂ ਮਰੀਜ਼ ਮਰੇ ਜਾਂ ਮਾਰੇ ਗਏ : ਰਾਹੁਲ ਗਾਂਧੀ

Monday, May 03, 2021 - 04:30 PM (IST)

ਹਸਪਤਾਲ ''ਚ ਆਕਸੀਜਨ ਦੇ ਬਿਨਾਂ ਮਰੀਜ਼ ਮਰੇ ਜਾਂ ਮਾਰੇ ਗਏ : ਰਾਹੁਲ ਗਾਂਧੀ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਰਨਾਟਕ ਦੇ ਚਾਮਰਾਜਨਗਰ 'ਚ ਆਕਸੀਜਨ ਦੀ ਘਾਟ ਨਾਲ 24 ਮਰੀਜ਼ਾਂ ਦੀ ਮੌਤ ਨੂੰ ਲੈ ਕੇ ਸਰਕਾਰ ਤੋਂ ਸਵਾਲ ਕੀਤਾ ਹੈ ਕਿ ਉਹ ਦੱਸਣ ਕਿ ਇਸ ਘਟਨਾ ਦੇ ਪੀੜਤ ਮਰੇ ਹਨ ਜਾਂ ਮਾਰੇ ਗਏ ਹਨ। ਰਾਹੁਲ ਨੇ ਟਵੀਟ ਕੀਤਾ,''ਮਰ ਗਏ ਜਾਂ ਮਾਰੇ ਗਏ। ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਮੇਰੀ ਹਮਦਰਦੀ। ਸਿਸਟਮ ਦੇ ਜਾਗਣ ਤੋਂ ਬਾਅਦ ਪਹਿਲਾਂ ਅਜਿਹਾ ਹੋਰ ਕਿੰਨਾ ਦੁਖ ਸਹਿਨ ਕਰਨਾ ਪਵੇਗਾ।''

ਇਹ ਵੀ ਪੜ੍ਹੋ : ਹੁਣ ਕਰਨਾਟਕ ਦੇ ਸਰਕਾਰੀ ਹਸਪਤਾਲ 'ਚ ਆਕਸੀਜਨ ਦੀ ਘਾਟ ਨੇ ਲਈ 24 ਮਰੀਜ਼ਾਂ ਦੀ ਜਾਨ

PunjabKesariਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਵੀ ਇਸ ਘਟਨਾ 'ਤੇ ਸਵਾਲ ਚੁੱਕਿਆ ਅਤੇ ਕਿਹਾ ਇਹ ਕਤਲ ਯੇਦੀਯੁਰੱਪਾ ਸਰਕਾਰ ਦੀ ਲਾਪਰਵਾਹੀ ਨਾਲ ਹੋਇਆ। ਸਿਹਤ ਮੰਤਰੀ ਅਸਤੀਫ਼ਾ ਦੇਣ। ਕੀ ਮੁੱਖ ਮੰਤਰੀ ਯੇਦੀਯੁਰੱਪਾ ਜੀ ਇਨ੍ਹਾਂ ਮੌਤਾਂ ਦੀ ਨੈਤਿਕ ਜ਼ਿੰਮੇਵਾਰੀ ਲੈਣਗੇ।''

ਇਹ ਵੀ ਪੜ੍ਹੋ : ਆਕਸੀਜਨ ਦੀ ਘਾਟ ਕਾਰਨ ਆਂਧਰਾ ਪ੍ਰਦੇਸ਼ ਦੇ 2 ਹਸਪਤਾਲਾਂ 'ਚ 20 ਕੋਰੋਨਾ ਮਰੀਜ਼ਾਂ ਦੀ ਮੌਤ


author

DIsha

Content Editor

Related News