ਹਸਪਤਾਲ ''ਚੋਂ 6 ਮਹੀਨਿਆਂ ਦਾ ਜਵਾਕ ਅਗਵਾ, ਮਚੀ ਹਾਹਾਕਾਰ, CCTV ਖੰਗਾਲ ਰਹੀ ਦਿੱਲੀ ਪੁਲਸ

Monday, Jun 01, 2026 - 08:04 AM (IST)

ਹਸਪਤਾਲ ''ਚੋਂ 6 ਮਹੀਨਿਆਂ ਦਾ ਜਵਾਕ ਅਗਵਾ, ਮਚੀ ਹਾਹਾਕਾਰ, CCTV ਖੰਗਾਲ ਰਹੀ ਦਿੱਲੀ ਪੁਲਸ

ਨਵੀਂ ਦਿੱਲੀ (ਨਵੋਦਿਆ ਟਾਈਮਜ਼) - ਦਿੱਲੀ ਦੇ ਇਕ ਹਸਪਤਾਲ ’ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ 6 ਮਹੀਨਿਆਂ ਦੇ ਇਕ ਬੱਚੇ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ। ਇਕ ਔਰਤ ਸੀਲਮਪੁਰ ਥਾਣਾ ਖੇਤਰ ਤੋਂ ਬੱਚੇ ਅਤੇ ਉਸ ਦੇ ਮਾਪਿਆਂ ਨੂੰ ਜਨਮ ਸਰਟੀਫਿਕੇਟ ਬਣਵਾਉਣ ਦਾ ਝਾਂਸਾ ਦੇ ਕੇ ਹਸਪਤਾਲ ਲੈ ਕੇ ਆਈ ਸੀ। ਪਰਿਵਾਰ ਵਾਲਿਆਂ ਨੂੰ ਫਾਰਮ ਭਰਨ ’ਚ ਉਲਝਾ ਕੇ ਉਕਤ ਔਰਤ ਬੱਚੇ ਨੂੰ ਲੈ ਕੇ ਫ਼ਰਾਰ ਹੋ ਗਈ। ਮਾਪਿਆਂ ਨੇ ਬੱਚੇ ਅਤੇ ਉਸ ਔਰਤ ਦੀ ਬਹੁਤ ਭਾਲ ਕੀਤੀ ਪਰ ਕਿਤੇ ਵੀ ਨਾ ਮਿਲਣ ਤੋਂ ਬਾਅਦ ਉਹ ਪੁਲਸ ਸਟੇਸ਼ਨ ਪਹੁੰਚ ਗਏ।

ਪੜ੍ਹੋ ਇਹ ਵੀ - 42 ਸਾਲਾ ਵਿਅਕਤੀ ਨੇ ਕੁਹਾੜੀ ਨਾਲ ਵੱਢ ਦਿੱਤਾ ਆਪਣਾ ਗੁਪਤ ਅੰਗ, ਕਾਰਨ ਜਾਣ ਉੱਡਣਗੇ ਹੋਸ਼

ਇਸ ਦੌਰਾਨ ਬੱਚੇ ਦੇ ਪਿਤਾ ਦੀ ਸ਼ਿਕਾਇਤ ’ਤੇ ਜੀ. ਟੀ. ਬੀ. ਇਨਕਲੇਵ ਥਾਣਾ ਪੁਲਸ ਨੇ ਕੇਸ ਦਰਜ ਕਰ ਲਿਆ। ਸ਼ਾਹਦਰਾ ਜ਼ਿਲ੍ਹਾ ਡੀ. ਸੀ. ਪੀ. ਆਰ. ਪੀ. ਮੀਣਾ ਨੇ ਦੱਸਿਆ ਕਿ ਬੱਚੇ ਦੇ ਅਗਵਾ ਦਾ ਕੇਸ ਦਰਜ ਕੀਤਾ ਗਿਆ ਹੈ। ਥਾਣਾ ਪੁਲਸ, ਸਪੈਸ਼ਲ ਸਟਾਫ਼ ਸਮੇਤ ਕਈ ਟੀਮਾਂ ਬੱਚੇ ਨੂੰ ਬਰਾਮਦ ਕਰਨ ਲਈ ਤਾਇਨਾਤ ਕੀਤੀਆਂ ਗਈਆਂ ਹਨ। ਉੱਤਰ-ਪੂਰਬੀ ਜ਼ਿਲ੍ਹਾ ਪੁਲਸ ਤੋਂ ਵੀ ਸਹਿਯੋਗ ਲਿਆ ਜਾ ਰਿਹਾ ਹੈ। ਮੁਲਜ਼ਮ ਔਰਤ ਦੀ ਪਛਾਣ ਲਈ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News