ਬਾਗ਼ਬਾਨੀ ਵਿਭਾਗ ਨੇ ਊਧਮਪੁਰ ’ਚ ਕਿਸਾਨਾਂ ਲਈ ਲਾਇਆ ਕੈਂਪ, ਦਿੱਤੀ ਸਰਕਾਰੀ ਸਕੀਮਾਂ ਦੀ ਜਾਣਕਾਰੀ
Thursday, Jul 22, 2021 - 05:47 PM (IST)
ਜੰਮੂ— ਬਾਗ਼ਬਾਨੀ ਵੱਲ ਕਿਸਾਨਾਂ ਨੂੰ ਆਕਰਸ਼ਿਤ ਕਰਨ ਲਈ ਵਿਭਾਗ ਨੇ ਊਧਮਪੁਰ ’ਚ ਇਕ ਕੈਂਪ ਦਾ ਆਯੋਜਨ ਕੀਤਾ। ਬਡੋਲਾ ਫਲ ਨਰਸਰੀ ’ਚ ਇਸ ਮੌਕੇ ’ਤੇ ਕਿਸਾਨਾਂ ਨੂੰ ਵੱਖ-ਵੱਖ ਸਰਕਾਰੀ ਸਕੀਮਾਂ ਬਾਰੇ ’ਚ ਵੀ ਜਾਣਕਾਰੀ ਦਿੱਤੀ ਗਈ। ਕਿਸਾਨਾਂ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਨਾਲ ਬਾਗ਼ਬਾਨੀ ਖੇਤਰ ’ਚ ਉਹ ਆਪਣੀ ਕਿਸਮਤ ਨੂੰ ਆਜ਼ਮਾ ਸਕਦੇ ਹਨ ਤੇ ਸਰਕਾਰ ਉਨ੍ਹਾਂ ਦੀ ਕਿਵੇਂ ਮਦਦ ਕਰੇਗੀ।
ਬਡੋਲਾ ਤੇ ਉਸ ਦੇ ਨਜ਼ਦੀਕੀ ਖੇਤਰ ਦੇ ਕਿਸਾਨਾਂ ਨੇ ਪ੍ਰੋਗਰਾਮ ’ਚ ਹਿੱਸਾ ਲਿਆ। ਵਿਭਾਗ ਵੱਲੋਂ ਬੇਰੋਜ਼ਗਾਰੀ ਨਾਲ ਜੂਝ ਰਹੇ ਨੌਜਵਾਨਾਂ ਨੂੰ ਇਸ ਪਾਸੇ ਆਕਰਸ਼ਿਤ ਕੀਤਾ ਗਿਆ। ਇਕ ਦਿਨ ਦੇ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ’ਚ ਉਨ੍ਹਾਂ ਨੂੰ ਉੱਚ ਪੱਧਰੀ ਬੂਟਿਆਂ ਦੇ ਰੱਖ-ਰਖਾਅ, ਬੁੱਟੇ ਲਾਉਣੇ ਤੇ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ। ਵਿਭਾਗ ਦੇ ਊਧਮਪੁਰ ਦੇ ਅਧਿਕਾਰੀ ਸਾਹਿਲ ਕੁਮਾਰ ਗੁਪਤਾ ਨੇ ਨੌਜਵਾਨਾਂ ਨੂੰ ਕਿਹਾ ਕਿ ਸਰਕਾਰ ਨੇ ਉਨ੍ਹਾਂ ਲਈ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਹਨ ਤੇ ਉਨ੍ਹਾਂ ਨੂੰ ਲਾਭ ਲੈਣਾ ਚਾਾਹੀਦਾ ਹੈ। ਉਨ੍ਹਾਂ ਕਿਹਾ ਕਿ ਯੁਵਾ ਆਪਣੀ ਨਰਸਰੀ ਖੋਲ ਸਕਦੇ ਹਨ ਤੇ ਵਿਭਾਗ ਉਨ੍ਹਾਂ ਦੀ ਮਦਦ ਕਰੇਗਾ।
ਨੀਲੀ ਨਾਲਾ ਦੇ ਕਿਸਾਨ ਪੁਰਸ਼ੋਤਮ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਤੋਂ ਪਹਿਲਾਂ ਇੰਨੀ ਜਾਣਕਤਾਰੀ ਨਹੀਂ ਸੀ। ਉਨ੍ਹਾਂ ਕਿਹਾ ਕਿ ਹੁਣ ਗ੍ਰਾਫ਼ਟਿੰਗ ਦੇ ਬਾਰੇ ’ਚ ਉਨ੍ਹਾਂ ਨੂੰ ਕਾਫ਼ੀ ਜਾਣਕਾਰੀ ਮਿਲੀ। ਬੂਟਿਆਂ ਨੂੰ ਲਾਉਣ ਦੇ ਬਾਰੇ ’ਚ ਵੀ ਪਤਾ ਲੱਗਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨ ਇਸ ਤੋਂ ਲਾਭ ਲੈ ਕੇ ਖ਼ੁਦ ਦਾ ਰੋਜ਼ਗਾਰ ਪੈਦਾ ਕਰ ਸਕਦਾ ਹੈ।