ਹੇਮਕੁੰਟ ਸਾਹਿਬ ਜਾਣ ਵਾਲਿਆਂ ਲਈ ਅਹਿਮ ਖ਼ਬਰ, ਪ੍ਰਸ਼ਾਸਨ ਨੇ ਪੈਦਲ ਮਜ਼ਦੂਰ ਅਤੇ ਘੋੜਾ-ਖੱਚਰ ਦੀ ਦਰ ਕੀਤੀ ਤੈਅ

Wednesday, May 18, 2022 - 05:35 PM (IST)

ਹੇਮਕੁੰਟ ਸਾਹਿਬ ਜਾਣ ਵਾਲਿਆਂ ਲਈ ਅਹਿਮ ਖ਼ਬਰ, ਪ੍ਰਸ਼ਾਸਨ ਨੇ ਪੈਦਲ ਮਜ਼ਦੂਰ ਅਤੇ ਘੋੜਾ-ਖੱਚਰ ਦੀ ਦਰ ਕੀਤੀ ਤੈਅ

ਉੱਤਰਾਖੰਡ- ਹੇਮਕੁੰਟ ਸਾਹਿਬ ਯਾਤਰਾ 22 ਮਈ ਤੋਂ ਸ਼ੁਰੂ ਹੋਣ ਵਾਲੀ ਹੈ। ਜਿਸ ਨੂੰ ਲੈ ਕੇ ਹੇਮਕੁੰਟ ਸਾਹਿਬ ਯਾਤਰਾ ਮਾਰਗ 'ਤੇ ਚਹਿਲ-ਪਹਿਲ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਪੰਚਾਇਤ ਚਮੋਲੀ, ਪ੍ਰਸ਼ਾਸਨ ਅਤੇ ਈਕੋ ਵਿਕਾਸ ਕਮੇਟੀ ਵਲੋਂ ਘੋੜਾ-ਖੱਚਰ ਅਤੇ ਡੰਡੀ-ਕੰਡੀ ਦੀ ਦਰ ਵੀ ਤੈਅ ਕਰ ਦਿੱਤੀ ਗਈ ਹੈ। ਹੇਮਕੁੰਟ ਸਾਹਿਬ ਅਤੇ ਲੋਕਪਾਲ ਲਕਸ਼ਮਣ ਮੰਦਰ ਦੇ ਕਿਵਾੜ 22 ਮਈ ਨੂੰ ਖੋਲ੍ਹੇ ਜਾਣੇ ਹਨ।

ਹੇਮਕੁੰਟ ਯਾਤਰਾ ਮਾਰਗ 'ਤੇ ਜੰਗਲਾਤ ਵਿਭਾਗ ਦੀ ਦੇਖਰੇਖ 'ਚ ਭਯੂੰਡਾਰ ਅਤੇ ਪੁਲਨਾ ਦੇ ਪਿੰਡ ਵਾਸੀਆਂ ਦੀ ਈਕੋ ਵਿਕਾਸ ਕਮੇਟੀ ਘੋੜਾ-ਖੱਚਰ ਅਤੇ ਡੰਡੀ-ਕੰਡੀ ਦੇ ਸੰਚਾਲਨ ਦੀ ਜਿੰਮੇਵਾਰੀ ਸੰਭਾਲਦੀ ਹੈ। ਇਸ ਲਈ ਕਮੇਟੀ ਵਲੋਂ ਘੋੜਾ-ਖੱਚਰ ਅਤੇ ਡੰਡੀ-ਕੰਡੀ 'ਤੇ ਵਿਵਸਥਾ ਫੀਸ ਵਸੂਲੀ ਜਾਂਦੀ ਹੈ। ਇਹ ਰਾਸ਼ੀ ਖੇਤਰ 'ਚ ਸਾਫ਼-ਸਫ਼ਾਈ ਸਮੇਤ ਹੋਰ ਕੰਮਾਂ 'ਤੇ ਲਗਾਈ ਜਾਂਦੀ ਹੈ। ਪ੍ਰਸ਼ਾਸਨ ਨੇ ਸ਼ਰਧਾਲੂਆਂ ਦੀ ਗਿਣਤੀ ਪ੍ਰਤੀਦਿਨ 5 ਹਜ਼ਾਰ ਤੈਅ ਕੀਤੀ ਹੋਈ ਹੈ।
ਪੁਲਨਾ ਤੋਂ ਹੇਮਕੁੰਟ ਸਾਹਿਬ ਤੱਕ ਤੈਅ ਦਰਾਂ (ਵਾਪਸੀ ਸਮੇਤ)

ਪੁਲਨਾ ਤੋਂ ਹੇਮਕੁੰਟ ਸਾਹਿਬ ਤੱਕ ਤੈਅ ਦਰਾਂ (ਵਾਪਸੀ ਸਮੇਤ)

ਮਾਧਿਅਮ ਭਾਰ ਦਰ
ਪੈਦਲ ਮਜ਼ਦੂਰ 25 ਕਿਲੋ ਤੱਕ 2500 
ਪੈਦਲ ਮਜ਼ਦੂਰ 50 ਕਿਲੋ ਤੱਕ 3700
ਘੋੜਾ-ਖੱਚਰ 60 ਕਿਲੋ ਤੱਕ 3700
ਘੋੜਾ-ਖੱਚਰ 90 ਕਿਲੋ ਤੱਕ 4300
ਡੰਡੀ-ਕੰਡੀ 75 ਕਿਲੋ ਤੱਕ 14,550
ਡੰਡੀ-ਕੰਡੀ 100 ਕਿਲੋ ਤੱਕ 18,250

 


author

DIsha

Content Editor

Related News