ਪਾਕਿ ਨੂੰ ਉਮੀਦ : ਟਰੰਪ ਭਾਰਤ ਦੌਰੇ ਦੌਰਾਨ ਸਾਡੇ ਲਈ ਕੁਝ ਕਰਨਗੇ

Thursday, Feb 20, 2020 - 08:59 PM (IST)

ਪਾਕਿ ਨੂੰ ਉਮੀਦ : ਟਰੰਪ ਭਾਰਤ ਦੌਰੇ ਦੌਰਾਨ ਸਾਡੇ ਲਈ ਕੁਝ ਕਰਨਗੇ

ਇਸਲਾਮਾਬਾਦ - ਪਾਕਿਸਤਾਨ ਨੇ ਵੀਰਵਾਰ ਨੂੰ ਉਮੀਦ ਜਤਾਈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕਸ਼ਮੀਰ 'ਤੇ ਵਿਚੋਲਗੀ ਦੀ ਆਪਣੀ ਪੇਸ਼ਕਸ਼ 'ਤੇ ਅਗਲੇ ਹਫਤੇ ਆਪਣੀ ਭਾਰਤ ਯਾਤਰਾ ਦੌਰਾਨ ਕੁਝ ਠੋਸ ਵਿਵਹਾਰਕ ਕਦਮ ਚੁੱਕਣਗੇ। ਦੱਸ ਦਈਏ ਕਿ ਰਾਸ਼ਟਰਪਤੀ ਟਰੰਪ 24 ਅਤੇ 25 ਫਰਵਰੀ ਨੂੰ ਭਾਰਤ ਦੀ ਯਾਤਰਾ ਕਰਨ ਵਾਲੇ ਹਨ। ਵਿਦੇਸ਼ ਦਫਤਰ (ਐਫ. ਓ.) ਦੀ ਬੁਲਾਰੀ ਆਇਸ਼ਾ ਫਾਰੂਕੀ ਨੇ ਇਥੇ ਮੀਡੀਆ ਬਿ੍ਰਫਿੰਹ ਵਿਚ ਉਮੀਦ ਜਤਾਈ ਕਿ ਵਿਚੋਲਗੀ ਲਈ ਰਾਸ਼ਟਰਪਤੀ ਟਰੰਪ ਵੱਲੋਂ ਕੀਤੀ ਗਈ ਪੇਸ਼ਕਸ਼ ਕੁਝ ਠੋਸ ਵਿਵਹਾਰਕ ਕਦਮਾਂ ਦੇ ਜ਼ਰੀਏ ਅੱਗੇ ਵਧਾਈ ਜਾਵੇਗੀ।

ਫਾਰੂਕੀ ਨੇ ਟਰੰਪ ਦੀ ਭਾਰਤ ਯਾਤਰਾ ਅਤੇ ਕਸ਼ਮੀਰ ਦੇ ਹਾਲਾਤ ਬਾਰੇ ਵਿਚ ਪੁੱਛੇ ਗਏ ਸਵਾਲਾਂ ਦੇ ਜਵਾਬ ਵਿਚ ਇਹ ਟਿੱਪਣੀ ਕੀਤੀ। ਉਨ੍ਹਾਂ ਨੇ ਆਖਿਆ ਕਿ 4 ਅਮਰੀਕੀ ਸੈਨੇਟਰਾਂ ਨੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੂੰ ਚਿੱਠੀ ਲਿੱਖ ਕੇ ਉਨ੍ਹਾਂ ਦਾ ਧਿਆਨ ਕਸ਼ਮੀਰ ਦੀ ਸਥਿਤੀ ਵੱਲ ਆਕਰਸ਼ਿਤ ਕੀਤਾ। ਨਵੀਂ ਦਿੱਲੀ ਦਾ ਆਖਣਾ ਹੈ ਕਿ ਕਸ਼ਮੀਰ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਕਿਸੇ ਤੀਜੇ ਪੱਖ ਵੱਲੋਂ ਵਿਚੋਲਗੀ ਕੀਤੇ ਜਾਣ ਦੀ ਕੋਈ ਗੁਜਾਇੰਸ਼ ਨਹੀਂ ਹੈ। ਫਾਰੂਕੀ ਨੇ ਆਖਿਆ ਕਿ ਇਹ ਹਫਤੇ 13 ਸਾਲ ਪਹਿਲਾਂ ਸਮਝੌਤਾ ਐਕਸਪ੍ਰੈਸ ਟ੍ਰੇਨ ਮਾਮਲੇ ਦੀ ਦੁਖਦ ਯਾਦ ਦਿਵਾਉਂਦਾ ਹੈ ਅਤੇ ਉਸ ਅੱਤਵਾਦੀ ਹਮਲੇ ਦੇ 68 ਪੀਡ਼ਤਾਂ ਦੇ ਪਰਿਵਾਰਾਂ ਨੂੰ ਅਜੇ ਵੀ ਨਿਆਂ ਦਾ ਇੰਤਜ਼ਾਰ ਹੈ।


author

Khushdeep Jassi

Content Editor

Related News