'ਇਕ ਬਿੰਦੂ ਤੋਂ ਵੀ 2 ਹਜ਼ਾਰ ਗੁਣਾ ਛੋਟਾ ਹੈ ਕੋਰੋਨਾਵਾਇਰਸ'

03/22/2020 11:01:38 AM

ਹਾਂਗਕਾਂਗ/ਨਵੀਂ ਦਿੱਲੀ (ਬਿਊਰੋ): ਕੋਰੋਨਾਵਾਇਰਸ ਨੇ ਪੂਰੀ ਦੁਨੀਆ ਵਿਚ ਕਹਿਰ ਵਰਾਇਆ ਹੋਇਆ ਹੈ। ਹੁਣ ਤੱਕ 13 ਹਜ਼ਾਰ ਤੋਂ ਵਧੇਰੇ ਲੋਕ ਇਸ ਵਾਇਰਸ ਕਾਰਨ ਮੌਤ ਦੇ ਮੂੰਹ ਵਿਚ ਚਲ ਗਏ ਹਨ। ਭਾਰਤ ਵਿਚ ਹੁਣ ਤੱਕ ਇਸ ਵਾਇਰਸ ਨਾਲ 300 ਤੋਂ ਵੱਧ ਲੋਕ ਪੀੜਤ ਹਨ ਜਦਕਿ 5 ਲੋਕਾਂ ਦੀ ਮੌਤ ਹੋ ਚੁੱਕੀ ਹੈ।ਇਸ ਜਾਨਲੇਵਾ ਵਾਇਰਸ ਦੇ ਆਕਾਰ ਦੇ ਬਾਰੇ ਵਿਚ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।

PunjabKesari

ਇਹ ਵਾਇਰਸ ਜਿਸ ਨੇ ਦੁਨੀਆ ਵਿਚ ਖੌਫ ਦਾ ਮਾਹੌਲ ਬਣਾ ਦਿੱਤਾ ਹੈ ਉਸ ਦਾ ਆਕਾਰ ਇਕ ਬਿੰਦੂ (ਡਾਟ) ਤੋਂ ਵੀ 2 ਹਜ਼ਾਰ ਗੁਣਾ ਛੋਟਾ ਹੈ ਮਤਲਬ ਜੇਕਰ ਤੁਸੀਂ ਇਕ ਸਫੇ 'ਤੇ ਇਕ ਬਿੰਦੂ ਬਣਾਉਂਦੇ ਹੋ ਉਸ ਦਾ ਜਿਹੜਾ ਆਕਾਰ ਹੋਵੇਗਾ ਉਸ ਨਾਲੋਂ ਵੀ 2000 ਗੁਣਾ ਛੋਟਾ ਇਹ ਜਾਨਲੇਵਾ ਕੋਰੋਨਾਵਾਇਰਸ ਹੈ। ਜਦੋਂ ਮਾਈਕ੍ਰੋਸਕੋਪ ਜ਼ਰੀਏ ਇਸ ਬਹੁਤ ਖਤਰਨਾਕ ਕੋਰੋਨਾਵਾਇਰਸ ਦੀ ਅਸਲੀ ਤਸਵੀਰ ਸਾਹਮਣੇ ਆਈ ਤਾਂ ਇਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। 

PunjabKesari

ਮਾਈਕ੍ਰੋਸਕੋਪ ਵਿਚ ਕੋਰੋਨਾਵਾਇਰਸ ਨੂੰ ਦੇਖਣ ਲਈ ਇਸ ਵਾਇਰਸ ਨੂੰ 1 ਮਿਲੀਮੀਟਰ ਦੇ ਇਕ ਲੱਖਵੇਂ ਹਿੱਸੇ ਦੇ ਛੋਟੇ ਟੁੱਕੜੇ ਵਿਚ ਵੰਡਣਾ ਹੋਵੇਗਾ, ਤਾਂ ਜੋ ਇਸ ਨੂੰ ਮਾਪਿਆ ਜਾ ਸਕੇ। ਸ਼ੋਧ ਕਰਤਾਵਾਂ ਨੇ ਹਾਲ ਵਿਚ ਹੀ ਕੋਰੋਨਾਵਾਇਰਸ ਨਾਲ ਦੁਨੀਆ ਵਿਚ ਹਜ਼ਾਰਾਂ ਮੌਤਾਂ ਦੇ ਬਾਅਦ ਵਾਇਰਸ ਨੂੰ ਲੈ ਕੇ ਮਾਈਕ੍ਰੋਸਕੋਪ ਨਾਲ ਲਈਆਂ ਤਸਵੀਰਾਂ ਜਾਰੀ ਕੀਤੀਆਂ ਹਨ। 

PunjabKesari

ਇਸ ਵਾਇਰਸ ਨੇ ਪੂਰੇ ਮਹਾਂਦੀਪ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ। ਬੀਤੇ ਦਿਨੀਂ ਹਾਂਗਕਾਂਗ ਯੂਨੀਵਰਸਿਟੀ ਦੇ ਐੱਲ.ਕੇ.ਐੱਸ. ਫੈਕਲਟੀ ਆਫ ਮੈਡੀਸਨ ਨੇ ਇਸ ਜਾਨਲੇਵਾ ਅਤੇ ਖਤਰਨਾਕ ਵਾਇਰਸ ਦੀ ਤਸਵੀਰ ਦੀ ਕਾਪੀ ਜਾਰੀ ਕੀਤੀ ਸੀ।

PunjabKesari

ਇਸ ਵਾਇਰਸ ਦਾ ਆਕਾਰ ਮਾਈਕ੍ਰੋਮੀਟਰ ਵਿਚ ਹੈ ਜੋ ਇਕ ਮਿਲੀਮੀਟਰ ਦਾ ਹਜ਼ਾਰਵਾਂ ਹਿੱਸਾ ਹੈ। ਵਾਇਰਸ 20 ਨੈਨੋਮੀਟਰ ਦੇ ਵਿਚ ਵਿਆਸ ਵਿਚ ਹੁੰਦੇ ਹਨ। ਇਕ ਨੈਨੋਮੀਟਰ ਇਕ ਮਾਈਕ੍ਰੋਮੀਟਰ ਦਾ ਇਕ ਹਜ਼ਾਰਵਾਂ ਹਿੱਸਾ ਹੈ। ਇੱਥੇ ਦੱਸ ਦਈਏ ਕਿ ਇਸ ਮਹਾਮਾਰੀ ਦੀ ਚਪੇਟ ਵਿਚ ਆਉਣ ਨਾਲ ਪੂਰੀ ਦੁਨੀਆ ਵਿਚ ਹੁਣ ਤੱਕ ਕਰੀਬ 13 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਵਿਚ ਵੀ ਕੋਰੋਨਾਵਾਇਰਸ ਨੇ 5 ਲੋਕਾਂ ਦੀ ਜਾਨ ਲੈ ਲਈ ਹੈ। ਚੀਨ ਤੋਂ ਫੈਲੇ ਇਸ ਵਾਇਰਸ ਨੇ ਪੂਰੀ ਦੁਨੀਆ ਦੇ ਕਰੋੜਾਂ ਲੋਕਾਂ ਨੂੰ ਆਪਣੇ ਘਰਾਂ ਵਿਚ ਰਹਿਣ ਲਈ ਮਜਬੂਰ ਕਰ ਦਿੱਤਾ ਹੈ। 

ਪੜ੍ਹੋ ਇਹ ਅਹਿਮ ਖਬਰ- ਸਰਹੱਦਾਂ ਦੀ ਤਾਲਾਬੰਦੀ ਨੇ ਸਤਾਏ ਆਸਟ੍ਰੇਲੀਆਈ ਵੀਜ਼ਾ ਧਾਰਕ

ਯੂਰਪ ਵਿਚ ਕੋਰੋਨਾਵਇਸ ਨੇ 5 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਜਾਨ ਲੈ ਲਈ ਹੈ। ਬੁਰੀ ਤਰ੍ਹਾਂ ਪ੍ਰਭਾਵਿਤ ਇਟਲੀ ਵਿਚ ਮ੍ਰਿਤਕਾਂ ਦਾ ਅੰਕੜਾ 3,405 ਤੱਕ ਪਹੁੰਚ ਚੁੱਕਾ ਹੈ। ਪਾਕਿਸਤਾਨ ਵਿਚ ਕੋਰੋਨਾਵਾਇਰਸ ਨਾਲ ਤੀਜੀ ਮੌਤ ਦਾ ਮਾਮਲਾ ਸਾਹਮਣੇ ਆਉਣ ਦੇ ਬਾਅਦ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ੁੱਕਰਵਾਰ ਨੂੰ ਜਨਤਾ ਨੂੰ ਘੱਟੋ-ਘੱਟ 45 ਦਿਨਾਂ ਦੇ ਲਈ ਇਕ-ਦੂਜੇ ਤੋਂ ਦੂਰੀ ਬਣਾਉਣ ਦੀ ਅਪੀਲ ਕੀਤੀ ਹੈ। ਇੱਥੇ ਇਨਫੈਕਟਿਡਾਂ ਦੀ ਗਿਣਤੀ ਵੱਧ ਕੇ 645 ਤੱਕ ਪਹੁੰਚ ਚੁੱਕੀ ਹੈ। ਤੀਜੀ ਮੌਤ ਦਾ ਮਾਮਲਾ ਸਿੰਧ ਸੂਬੇ ਵਿਚ ਸਾਹਮਣੇ ਆਇਆ ਹੈ, ਜਿੱਥੇ ਇਨਫੈਕਸ਼ਨ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।

ਪੜ੍ਹੋ ਇਹ ਅਹਿਮ ਖਬਰ- 'ਕੋਵਿਡ-19 ਦੇ ਫੈਲਣ ਦਾ ਸੰਬੰਧ ਦੇਸ਼ਾਂ ਦੀ ਅਕਸ਼ਾਂਸ ਸਥਿਤੀ ਨਾਲ ਹੋ ਸਕਦੈ'


Vandana

Content Editor

Related News