ਹਾਂਗਕਾਂਗ ਨੇ ਏਅਰ ਇੰਡੀਆ ਦੀਆਂ ਉਡਾਣਾਂ ''ਤੇ 5ਵੀਂ ਵਾਰ ਲਾਈ ਪਾਬੰਦੀ
Saturday, Nov 21, 2020 - 09:08 AM (IST)
ਨਵੀਂ ਦਿੱਲੀ- ਇਸ ਹਫ਼ਤੇ ਏਅਰ ਇੰਡੀਆ ਦੀ ਇਕ ਉਡਾਣ ’ਚ ਕੁੱਝ ਯਾਤਰੀਆਂ ਦੇ ਹਾਂਗਕਾਂਗ ਪੁੱਜਣ ਤੋਂ ਬਾਅਦ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਜਾਣ ਮਗਰੋਂ ਹਾਂਗਕਾਂਗ ਦੀ ਸਰਕਾਰ ਨੇ ਦਿੱਲੀ ਤੋਂ ਏਅਰ ਇੰਡੀਆ ਦੀਆਂ ਉਡਾਣਾਂ ’ਤੇ 3 ਦਸੰਬਰ ਤੱਕ ਪਾਬੰਦੀ ਲਾ ਦਿੱਤੀ ਹੈ।
ਸਰਕਾਰ ਦੇ ਇਕ ਉੱਚ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਹਾਂਗਕਾਂਗ ਸਰਕਾਰ ਨੇ ਪੀੜਤ ਯਾਤਰੀਆਂ ਦੇ ਪੁੱਜਣ ਨੂੰ ਲੈ ਕੇ 5ਵੀਂ ਵਾਰ ਭਾਰਤ ਵਲੋਂ ਏਅਰ ਇੰਡੀਆ ਦੀਆਂ ਉਡਾਣਾਂ ’ਤੇ ਪਾਬੰਦੀ ਲਾਈ ਹੈ। ਭਾਰਤ ਦੇ ਯਾਤਰੀਆਂ ਵਲੋਂ 72 ਘੰਟੇ ਪਹਿਲਾਂ ਕਰਾਈ ਗਈ ਕੋਵਿਡ-19 ਜਾਂਚ ਦੀ ਨੈਗੇਟਿਵ ਰਿਪੋਰਟ ਦੇ ਨਾਲ ਹੀ ਹਾਂਗਕਾਂਗ ਪਹੁੰਚ ਸਕਦੇ ਹਨ।
ਇਹ ਵੀ ਪੜ੍ਹੋ- USA : ਵਿਸਕੌਨਸਿਨ ਦੇ ਸ਼ਾਪਿੰਗ ਮਾਲ 'ਚ ਅੰਨ੍ਹੇਵਾਹ ਗੋਲੀਬਾਰੀ, 8 ਲੋਕ ਜ਼ਖ਼ਮੀ
ਇਸ ਸਬੰਧ ਵਿਚ ਉੱਥੋਂ ਦੀ ਸਰਕਾਰ ਨੇ ਜੁਲਾਈ ਵਿਚ ਨਿਯਮ ਜਾਰੀ ਕੀਤੇ ਸਨ। ਇਸ ਦੇ ਇਲਾਵਾ ਸਾਰੇ ਕੌਮਾਂਤਰੀ ਯਾਤਰੀਆਂ ਨੂੰ ਹਾਂਗਕਾਂਗ ਹਵਾਈ ਅੱਡੇ 'ਤੇ ਉਤਰਨ ਦੇ ਬਾਅਦ ਕੋਰੋਨਾ ਦੀ ਜਾਂਚ ਕਰਾਉਣੀ ਹੁੰਦੀ ਹੈ। ਇਸ ਤੋਂ ਪਹਿਲਾਂ ਏਅਰਲਾਈਨਜ਼ ਦੀ ਦਿੱਲੀ-ਹਾਂਗਕਾਂਗ ਉਡਾਣ 'ਤੇ 18 ਅਗਸਤ ਤੋਂ 31 ਅਗਸਤ, 20 ਸਤੰਬਰ ਤੋਂ 3 ਅਕਤੂਬਰ, 17 ਅਕਤੂਬਰ ਤੋਂ 30 ਅਕਤੂਬਰ ਅਤੇ ਮੁੰਬਈ-ਹਾਂਗਕਾਂਗ ਉਡਾਣ 'ਤੇ 28 ਅਕਤੂਬਰ ਤੋਂ 10 ਨਵੰਬਰ ਤੱਕ ਪਾਬੰਦੀ ਰਹੀ ਸੀ।