ਪੰਚਕੂਲਾ ਹਿੰਸਾ ਮਾਮਲਾ: ਪੇਸ਼ੀ ਦੌਰਾਨ ਪਹਿਲਾਂ ਤੋਂ ਖੁਸ਼ ਦੇਖੀ ਗਈ ਹਨੀਪ੍ਰੀਤ

12/13/2019 2:17:49 PM

ਪੰਚਕੂਲਾ—ਪੰਚਕੂਲਾ 'ਚ ਭੜਕੇ ਦੰਗਿਆਂ ਦੇ ਮਾਮਲਿਆਂ 'ਚ ਦੋਸ਼ੀ ਹਨੀਪ੍ਰੀਤ ਇੰਸਾ 'ਚ ਕੁਝ ਬਦਲਾਅ ਨਜ਼ਰ ਆ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਅੱਜ ਪੰਚਕੂਲਾ ਕੋਰਟ 'ਚ ਪੇਸ਼ੀ ਦੌਰਾਨ ਪਹੁੰਚੀ ਹਨੀਪ੍ਰੀਤ ਦੇ ਚਿਹਰੇ 'ਤੇ ਮੁਸਕਾਰਟ ਦਿਖਾਈ ਦਿੱਤੀ ਅਤੇ ਉਹ ਕਾਫੀ ਆਤਮ ਵਿਸ਼ਵਾਸ਼ ਨਾਲ ਅਦਾਲਤ 'ਚ ਵਕੀਲਾਂ ਨਾਲ ਪਹੁੰਚੀ ਹਾਲਾਂਕਿ ਮਾਮਲੇ 'ਚ ਕੋਈ ਖਾਸ ਕਾਰਵਾਈ ਨਹੀਂ ਹੋਈ ਅਤੇ ਹਨੀਪ੍ਰੀਤ ਸਮੇਤ ਸਾਰੇ ਦੋਸ਼ੀਆਂ ਨੇ ਸਿਰਫ ਹਾਜ਼ਰੀ ਹੀ ਲਗਾਈ ਹੈ ਫਿਲਹਾਲ ਮਾਮਲੇ ਦੀ ਸੁਣਵਾਈ ਲਈ ਅਗਲੀ ਤਾਰੀਕ ਨਿਰਧਾਰਿਤ ਨਹੀਂ ਕੀਤੀ ਗਈ ਹੈ।

PunjabKesari

ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਹਨੀਪ੍ਰੀਤ ਸੁਨਾਰੀਆ ਜੇਲ 'ਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨਾਲ ਮੁਲਾਕਾਤ ਹੋਈ ਸੀ। ਇਸ ਦੌਰਾਨ ਦੋਵਾਂ ਨੇ ਲਗਭਗ ਅੱਧੇ ਘੰਟੇ ਤੱਕ ਗੱਲਬਾਤ ਕੀਤੀ ਸੀ। ਇਸ ਮੁਲਾਕਾਤ ਤੋਂ ਬਾਅਦ ਹਨੀਪ੍ਰੀਤ ਦੇ ਹਾਵ-ਭਾਵ 'ਚ ਬਦਲਾਅ ਦੇਖਣ ਨੂੰ ਮਿਲਿਆ ਹੈ। ਇਸ ਮੁਲਾਕਾਤ ਤੋਂ ਬਾਅਦ ਪਹਿਲੀ ਵਾਰ ਉਹ ਅਦਾਲਤ ਪਹੁੰਚੀ ਸੀ।

PunjabKesari

ਜ਼ਿਕਰਯੋਗ ਹੈ ਕਿ ਰਾਮ ਰਹੀਮ 'ਤੇ ਲੱਗੇ ਦੋਸ਼ਾਂ ਤੋਂ ਬਾਅਦ ਉਸ ਦੀ ਗ੍ਰਿਫਤਾਰੀ ਦੌਰਾਨ ਪੰਚਕੂਲਾ 'ਚ ਹਿੰਸਾ ਭੜਕ ਗਈ ਸੀ। ਇਸ ਦੌਰਾਨ ਹਨੀਪ੍ਰੀਤ 'ਤੇ ਹਿੰਸਾ ਭੜਕਾਉਣ ਅਤੇ ਦੇਸ਼ ਧ੍ਰੋਹ ਦੇ ਦੋਸ਼ ਲੱਗੇ ਸੀ ਅਤੇ ਉਸ ਨੂੰ ਜੇਲ ਜਾਣ ਪਿਆ ਸੀ। ਬਾਅਦ 'ਚ ਅਦਾਲਤ ਵੱਲੋਂ ਦੇਸ਼ ਧ੍ਰੋਹ ਦਾ ਦੋਸ਼ ਹਟਾਉਣ ਤੋਂ ਬਾਅਦ 6 ਨਵੰਬਰ ਨੂੰ ਜ਼ਮਾਨਤ ਮਿਲ ਗਈ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਰਾਮ ਰਹੀਮ ਹੁਣ ਵੀ ਸੁਨਾਰੀਆ ਜੇਲ 'ਚ ਬੰਦ ਹਨ।


Iqbalkaur

Content Editor

Related News