Honeymoon ''ਤੇ ਗਏ ਲਾੜੇ ਨਾਲ ਹੋ ਗਈ ਜੱਗੋਂ ਤੇਰ੍ਹਵੀਂ! ਵਹੁਟੀ ਨੇ ਚਾਰ ਮੁੰਡਿਆਂ ਨਾਲ...

Monday, Jun 09, 2025 - 08:59 AM (IST)

Honeymoon ''ਤੇ ਗਏ ਲਾੜੇ ਨਾਲ ਹੋ ਗਈ ਜੱਗੋਂ ਤੇਰ੍ਹਵੀਂ! ਵਹੁਟੀ ਨੇ ਚਾਰ ਮੁੰਡਿਆਂ ਨਾਲ...

ਨੈਸ਼ਨਲ ਡੈਸਕ: ਵਿਆਹ ਮਗਰੋਂ ਆਪਣੀ ਪਤਨੀ ਨਾਲ Honeymoon ਲਈ ਮੇਘਾਲਿਆ ਗਏ ਇੰਦੌਰ ਦੇ ਨੌਜਵਾਨ ਨੂੰ ਉਸ ਦੀ ਪਤਨੀ ਨੇ ਹੀ ਮਾਰ ਦਿੱਤਾ। ਇਸ ਕੰਮ ਲਈ ਉਸ ਨੇ ਕਿਰਾਏ ਦੇ 4 ਕਾਤਲਾਂ ਦੀ ਮਦਦ ਲਈ। ਦੱਸ ਦਈਏ ਕਿ ਜੋੜੇ ਨੇ 11 ਮਈ ਨੂੰ ਵਿਆਹ ਕਰਵਾਇਆ ਸੀ ਤੇ 21 ਮਈ ਨੂੰ ਉਹ Honeymoon ਲਈ ਮੇਘਾਲਿਆ ਦੀ ਰਾਜਧਾਨੀ ਸ਼ਿਲੌਂਗ ਪਹੁੰਚੇ ਸਨ। ਇਸ ਮਗਰੋਂ ਇਹ ਜੋੜਾ ਲਾਪਤਾ ਹੋ ਗਿਆ ਸੀ, ਪਰ ਹੁਣ ਇਸ ਮਾਮਲੇ ਵਿਚ ਸਨਸਨੀਖੇਜ਼ ਖ਼ੁਲਾਸਾ ਹੋਇਆ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਵੱਲ ਫ਼ਿਰ ਭੇਜੇ ਗਏ ਪਾਕਿਸਤਾਨੀ ਡਰੋਨ! ਦਰਜਨਾਂ ਡਰੋਨ ਵੇਖ ਸਹਿਮੇ ਲੋਕ

ਮੇਘਾਲਿਆ ਦੇ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ.ਜੀ.ਪੀ.) ਆਈ. ਨੋਂਗਰਾਂਗ ਨੇ ਸੋਮਵਾਰ ਨੂੰ ਕਿਹਾ ਕਿ ਇੰਦੌਰ ਦੇ ਰਾਜਾ ਰਘੂਵੰਸ਼ੀ ਨੂੰ ਮੇਘਾਲਿਆ ਵਿਚ ਉਸ ਦੀ ਪਤਨੀ ਨੇ ਕਾਤਲਾਂ ਨੂੰ ਕਿਰਾਏ 'ਤੇ ਲੈ ਕੇ ਮਰਵਾ ਦਿੱਤਾ। ਡੀਜੀਪੀ ਨੇ ਕਿਹਾ ਕਿ ਰਾਜਾ ਦੀ ਪਤਨੀ ਸੋਨਮ ਨੇ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਵਿਚ ਪੁਲਸ ਸਾਹਮਣੇ ਆਤਮ ਸਮਰਪਣ ਕਰ ਦਿੱਤਾ, ਜਦੋਂ ਕਿ ਤਿੰਨ ਹੋਰ ਹਮਲਾਵਰਾਂ ਨੂੰ ਰਾਤ ਭਰ ਛਾਪੇਮਾਰੀ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ, "ਇਕ ਵਿਅਕਤੀ ਨੂੰ ਉੱਤਰ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਦੋ ਹੋਰ ਮੁਲਜ਼ਮਾਂ ਨੂੰ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਨੇ ਇੰਦੌਰ ਤੋਂ ਗ੍ਰਿਫ਼ਤਾਰ ਕੀਤਾ ਸੀ।" 

ਨੋਂਗਰਾਂਗ ਨੇ ਕਿਹਾ, "ਸੋਨਮ ਨੇ ਉੱਤਰ ਪ੍ਰਦੇਸ਼ ਦੇ ਨੰਦਗੰਜ ਪੁਲਸ ਸਟੇਸ਼ਨ ਵਿਚ ਆਤਮ ਸਮਰਪਣ ਕਰ ਦਿੱਤਾ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।" ਡੀ.ਜੀ.ਪੀ. ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਨੇ ਖੁਲਾਸਾ ਕੀਤਾ ਹੈ ਕਿ ਸੋਨਮ ਨੇ ਰਘੂਵੰਸ਼ੀ ਨੂੰ ਮਾਰਨ ਲਈ ਉਨ੍ਹਾਂ ਨੂੰ ਕਿਰਾਏ 'ਤੇ ਲਿਆ ਸੀ। ਉਨ੍ਹਾਂ ਕਿਹਾ, "ਮੱਧ ਪ੍ਰਦੇਸ਼ ਵਿਚ ਅਪਰਾਧ ਵਿਚ ਸ਼ਾਮਲ ਕੁਝ ਹੋਰ ਲੋਕਾਂ ਨੂੰ ਫੜਨ ਲਈ ਕਾਰਵਾਈ ਅਜੇ ਵੀ ਜਾਰੀ ਹੈ।" 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਕੁੜੀਆਂ ਦੇ ਖਾਤੇ 'ਚ ਆਉਣ ਲੱਗੇ ਪੈਸੇ! ਮਾਨ ਸਰਕਾਰ ਵੱਲੋਂ ਕਰੋੜਾਂ ਰੁਪਏ ਜਾਰੀ

ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਕੇ. ਸੰਗਮਾ ਨੇ ਰਾਜ ਅਤੇ ਦੇਸ਼ ਨੂੰ ਹਿਲਾ ਦੇਣ ਵਾਲੇ ਮਾਮਲੇ ਨੂੰ ਹੱਲ ਕਰਨ ਲਈ ਪੁਲਸ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ 'ਐਕਸ' 'ਤੇ ਪੋਸਟ ਕੀਤਾ ਅਤੇ ਕਿਹਾ, "7 ਦਿਨਾਂ ਦੇ ਅੰਦਰ, ਮੇਘਾਲਿਆ ਪੁਲਸ ਨੇ ਰਾਜਾ ਕਤਲ ਕੇਸ ਵਿਚ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ। ਮੱਧ ਪ੍ਰਦੇਸ਼ ਦੇ ਤਿੰਨ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਔਰਤ ਨੇ ਆਤਮ ਸਮਰਪਣ ਕਰ ਦਿੱਤਾ ਹੈ ਅਤੇ ਇੱਕ ਹੋਰ ਹਮਲਾਵਰ ਨੂੰ ਫੜਨ ਦੀ ਭਾਲ ਅਜੇ ਵੀ ਜਾਰੀ ਹੈ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News