ਉਤਰਾਖੰਡ ’ਚ ਭਾਰੀ ਬਰਫ਼ਬਾਰੀ, ਬਰਫ਼ ਨਾਲ ਢੱਕੀਆਂ ਪਹਾੜੀਆਂ, ਜੰਮ ਗਈ ਹਿਮਾਚਲ ਦੀ ‘ਸ਼ਿੰਕੂਲਾ ਝੀਲ’

Saturday, Nov 28, 2026 - 08:39 AM (IST)

ਉਤਰਾਖੰਡ ’ਚ ਭਾਰੀ ਬਰਫ਼ਬਾਰੀ, ਬਰਫ਼ ਨਾਲ ਢੱਕੀਆਂ ਪਹਾੜੀਆਂ, ਜੰਮ ਗਈ ਹਿਮਾਚਲ ਦੀ ‘ਸ਼ਿੰਕੂਲਾ ਝੀਲ’

ਸ਼ਿਮਲਾ (ਇੰਟ.) - ਉਤਰਾਖੰਡ ਦੇ ਕੇਦਾਰਨਾਥ ਧਾਮ ਖੇਤਰ ’ਚ ’ਬਰਫ਼ਬਾਰੀ ਦਾ ਦੌਰ ਸ਼ੁਰੂ ਹੋ ਗਿਆ ਹੈ। ਪਹਾੜਾਂ ਤੇ ਆਲੇ-ਦੁਆਲੇ ਦੇ ਖੇਤਰ ਨੂੰ ਬਰਫ਼ ਦੀ ਚਿੱਟੀ ਚਾਦਰ ਨੇ ਢੱਕ ਲਿਆ ਹੈ, ਜਿਸ ਦਾ ਖ਼ੂਬਸੂਰਤ ਨਜ਼ਾਰਾ ਦੇਖਣ ਵਾਲਾ ਹੈ। ਰੁਦਰਪ੍ਰਯਾਗ ਪੁਲਸ ਨੇ ਸੋਸ਼ਲ ਮੀਡੀਆ ’ਤੇ ਬਰਫ਼ਬਾਰੀ ਦੀਆਂ ਸੁੰਦਰ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਜਿਵੇਂ-ਜਿਵੇਂ ਠੰਢ ਵਧ ਰਹੀ ਹੈ, ਧਾਮ ਖੇਤਰ ਇਕ ਦਿਲਖਿੱਚਵਾਂ ਦ੍ਰਿਸ਼ ਪੇਸ਼ ਕਰ ਰਿਹਾ ਹੈ।

ਇਹ ਵੀ ਪੜ੍ਹੋ: ਹੋ ਗਿਆ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ! ਸਿੱਧਾ ਅਗਲੇ ਸਾਲ ਖੁੱਲ੍ਹਣਗੇ ਸਕੂਲ, DSEK ਨੇ ਕੀਤਾ ਐਲਾਨ

ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੀ ਲਾਹੌਲ ਵਾਦੀ ਦੇ ਉੱਚੇ ਇਲਾਕਿਆਂ ’ਚ ਭਾਰੀ ਠੰਢ ਪੈ ਰਹੀ ਹੈ। ਰਾਤ ​​ਦਾ ਤਾਪਮਾਨ ਜ਼ੀਰੋ ਤੋਂ ਕਾਫ਼ੀ ਹੇਠਾਂ ਆ ਗਿਆ ਹੈ। ਸ਼ਿੰਕੂਲਾ ਦੱਰੇ ’ਤੇ ਸਵੇਰ ਤੇ ਸ਼ਾਮ ਦਾ ਤਾਪਮਾਨ ਮਨਫ਼ੀ 16 ਡਿਗਰੀ ਸੈਲਸੀਅਸ ਤੱਕ ਪਹੁੰਚ ਰਿਹਾ ਹੈ। ਦੁਪਹਿਰ ਦਾ ਤਾਪਮਾਨ ਵੀ ਮਨਫ਼ੀ 3 ਤੋਂ ਮਨਫ਼ੀ 5 ਡਿਗਰੀ ਸੈਲਸੀਅਸ ਦਰਮਿਆਨ ਰਹਿੰਦਾ ਹੈ। ਵਧੇਰੇ ਠੰਢ ਕਾਰਨ ਸ਼ਿੰਕੂਲਾ ਦੱਰੇ ਨੇੜੇ ਸਥਿਤ ਸ਼ਿੰਕੂਲਾ ਝੀਲ ਦਾ ਪਾਣੀ ਪੂਰੀ ਤਰ੍ਹਾਂ ਜੰਮ ਗਿਆ ਹੈ। ਬਰਫ਼ ਦੀ ਮੋਟੀ ਪਰਤ ਨੇ ਝੀਲ ਨੂੰ ਢੱਕ ਲਿਆ ਹੈ।

ਇਹ ਵੀ ਪੜ੍ਹੋ: 20,00,00,000 ਦੀ ਲੁੱਟ! ਕੁੱਟਮਾਰ ਕਰਕੇ ਕਾਰ 'ਚੋਂ 16 ਕਿਲੋ ਸੋਨਾ ਲੈ ਦੌੜੇ 4 ਹਮਲਾਵਰ, ਫੈਲੀ ਸਨਸਨੀ

ਧੁੰਦ ਦੇ ਨਾਲ ਹੀ ਸੜਕ ’ਤੇ ਫਿਸਲਣ ਵਧੀ
ਸੱਚੇ ਜੋਤ ਰਾਹੀਂ ਚੰਬਾ ਤੋਂ ਕਿਲਾਦ ਜਾਣ ਵਾਲੀ ਸੜਕ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਨੇ ਇਹ ਫੈਸਲਾ ਸੱਚੇ ਜੋਤ ਦੱਰੇ ’ਤੇ ਛਾਈ ਧੁੰਦ ਕਾਰਨ ਲਿਆ ਹੈ। ਨਾਾਲ ਹੀ ਸੜਕ ’ਤੇ ਫਿਸਲਣ ਵੀ ਵੱਧ ਗਈ ਹੈ। ਕਿਲਾਦ (ਪੰਗੀ) ਦੇ ਐੱਸ. ਡੀ. ਐੱਮ. ਵੱਲੋਂ ਭੇਜੀ ਗਈ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਸੱਚੇ ਜੋਤ ਦੱਰੇ 'ਤੇ ਤਾਪਮਾਨ ਸਿਫਰ ਤੋਂ ਹੇਠਾਂ ਚਲਾ ਗਿਆ ਹੈ, ਜਿਸ ਕਾਰਨ ਸੜਕ 'ਤੇ ਫਿਸਲਣ ਵਾਲੀ ਸਥਿਤੀ ਪੈਦਾ ਹੋ ਰਹੀ ਹੈ। ਇਸ ਕਾਰਨ ਐੱਸ. ਡੀ. ਐੱਮ. ਨੇ ਸੈਲਾਨੀਆਂ ਨੂੰ ਮੌਜੂਦਾ ਮੌਸਮੀ ਹਾਲਾਤ ਬਾਰੇ ਸੂਚਿਤ ਕਰਨ ਅਤੇ ਸੱਚੇ ਜੋਤ ਦੱਰੇ ਦੀ ਯਾਤਰਾ ਕਰਨ ਤੋਂ ਪਹਿਲਾਂ ਮੌਸਮ ਦੀ ਤਾਜ਼ਾ ਜਾਣਕਾਰੀ ਹਾਸਲ ਕਰਨ ਲਈ ਬੇਨਤੀ ਕੀਤੀ ਹੈ।

ਇਹ ਵੀ ਪੜ੍ਹੋ: ਮਹਿੰਗਾ ਹੋਇਆ Gold-Silver, ਕੀਮਤਾਂ 'ਚ ਹੋਇਆ ਜ਼ਬਰਦਸਤ ਵਾਧਾ, ਚੈਕ ਕਰੋ ਨਵਾਂ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News