ਹੋਮਵਰਕ ਪੂਰਾ ਨਾ ਕਰਨ ’ਤੇ ਵਿਦਿਆਰਥਣ ਨੂੰ ਅਧਿਆਪਕ ਨੇ ਮਾਰੇ ਥੱਪੜ, ਹੋਈ 3 ਸਾਲ ਦੀ ਜੇਲ੍ਹ

Thursday, Feb 05, 2026 - 07:34 AM (IST)

ਹੋਮਵਰਕ ਪੂਰਾ ਨਾ ਕਰਨ ’ਤੇ ਵਿਦਿਆਰਥਣ ਨੂੰ ਅਧਿਆਪਕ ਨੇ ਮਾਰੇ ਥੱਪੜ, ਹੋਈ 3 ਸਾਲ ਦੀ ਜੇਲ੍ਹ

ਗਾਂਧੀਨਗਰ (ਭਾਸ਼ਾ) - ਗੁਜਰਾਤ ’ਚ ਗਾਂਧੀਨਗਰ ਦੀ ਇਕ ਅਦਾਲਤ ਨੇ ਹੋਮਵਰਕ ਪੂਰਾ ਨਾ ਕਰਨ ’ਤੇ 9ਵੀਂ ਜਮਾਤ ਦੀ ਵਿਦਿਆਰਥਣ ਨੂੰ ਥੱਪੜ ਮਾਰਨ ਵਾਲੀ ਸਕੂਲ ਅਧਿਆਪਕਾ ਨੂੰ ਦੋਸ਼ੀ ਕਰਾਰ ਦੇ ਦਿੱਤਾ। ਇਸ ਮਾਮਲੇ ਦੇ ਸਬੰਧ ਵਿਚ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਅਧਿਆਪਕਾ ਨੂੰ 3 ਸਾਲ ਜੇਲ੍ਹ ਵਿਚ ਰਹਿਣ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਅਦਾਲਤ ਨੇ ਦੋਸ਼ੀ ਅਧਿਆਪਕਾ ਨੂੰ 50,000 ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ। 

ਇਹ ਵੀ ਪੜ੍ਹੋ : 'ਜੇ ਦਾਰੂ ਰੱਖਦੇ ਹੋ ਤਾਂ ਚਿਪਸ ਵੀ ਰੱਖਿਆ ਕਰੋ...', ਚੋਰੀ ਕਰਨ ਆਏ ਚੋਰ ਨੇ ਮਕਾਨ ਮਾਲਕ ਨੂੰ ਪਾਈ ਝਾੜ

ਦੱਸ ਦੇਈਏ ਕਿ ਅਧਿਆਪਕ ਵਲੋਂ ਥੱਪੜ ਮਾਰੇ ਜਾਣ ਦੀ ਇਸ ਘਟਨਾ ਕਾਰਨ ਵਿਦਿਆਰਥਣ ਦੇ ਖੱਬੇ ਕੰਨ ਦਾ ਪਰਦਾ ਫਟ ਗਿਆ ਅਤੇ ਉਸ ਨੂੰ ਸੁਣਨ ’ਚ ਦਿੱਕਤ ਹੋਣ ਲੱਗੀ। ਇਸ ਮਾਮਲੇ ਦੇ ਸਬੰਧ ਵਿਚ ਵਧੀਕ ਮੁੱਖ ਜੁਡੀਸ਼ੀਅਲ ਮੈਜਿਸਟ੍ਰੇਟ ਹਿਮਾਂਸ਼ੂ ਚੌਧਰੀ ਨੇ ਆਪਣੇ ਫੈਸਲੇ ’ਚ ਕਿਹਾ ਕਿ ਇਹ ਅਪਰਾਧ ਇਕ ਅਧਿਆਪਕ ਵੱਲੋਂ ਆਪਣੇ ਅਧਿਕਾਰ ਦੀ ਗਲਤ ਵਰਤੋਂ ਸੀ, ਜਿਸ ਨਾਲ 14 ਸਾਲ ਦੀ ਲੜਕੀ ਨੂੰ ਗੰਭੀਰ ਚੋਟ ਲੱਗੀ ਅਤੇ ਉਸ ਨੂੰ ‘ਲੰਬੇ ਸਮੇਂ ਤੱਕ ਸੁਣਨ ’ਚ ਮੁਸ਼ਕਲ’ ਹੋਈ। ਅਦਾਲਤ ਨੇ ਇਹ ਵੀ ਕਿਹਾ ਕਿ ਘਟਨਾ ਦੇ ਸਾਢੇ 4 ਸਾਲ ਬਾਅਦ ਵੀ ਪੀੜਤ ਦਾ ਇਲਾਜ ਜਾਰੀ ਹੈ।

ਇਹ ਵੀ ਪੜ੍ਹੋ : ਪੁਰਾਣਾ ਯਾਰ...ਹੁਣ ਗੱਦਾਰ! ਸੰਸਦ ਕੰਪਲੈਕਸ ਦੇ ਬਾਹਰ ਰਾਹੁਲ ਗਾਂਧੀ-ਰਵਨੀਤ ਬਿੱਟੂ ਦੀ ਤਿੱਖੀ ਬਹਿਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News