ਗ੍ਰਹਿ ਮੰਤਰਾਲੇ ਨੇ ਖਾਰਿਜ ਕੀਤੀ ਨਿਰਭਿਯਾ ਦੋਸ਼ੀ ਦੀ ਅਰਜੀ

12/06/2019 2:42:00 PM

ਨਵੀਂ ਦਿੱਲੀ—ਗ੍ਰਹਿ ਮੰਤਰਾਲੇ ਨੇ ਨਿਰਭਿਯਾ ਦੇ ਗੈਂਗਰੇਪ ਦੇ ਦੋਸ਼ੀ ਦੀ ਦਯਾ ਪਟੀਸ਼ਨ ਖਾਰਿਜ ਕਰ ਦਿੱਤੀ ਹੈ। ਹੁਣ ਇਹ ਪਟੀਸ਼ਨ ਰਾਸ਼ਟਰਪਤੀ ਕੋਲ ਭੇਜੀ ਗਈ ਹੈ। ਦੱਸਣਯੋਗ ਹੈ ਕਿ ਦਿੱਲੀ ਸਰਕਾਰ ਪਹਿਲਾਂ ਹੀ ਦੋਸ਼ੀ ਦਯਾ ਪਟੀਸ਼ਨ ਖਾਰਿਜ ਕਰ ਚੁੱਕੀ ਹੈ।

ਦੱਸਣਯੋਗ ਹੈ ਕਿ ਦੋਸ਼ੀ ਨੇ ਸਭ ਤੋਂ ਪਹਿਲਾਂ ਦਿੱਲੀ ਸਰਕਾਰ ਦੇ ਸਾਹਮਣੇ ਦਯਾ ਪਟੀਸ਼ਨ ਲਗਾਈ ਸੀ। ਦਯਾ ਪਟੀਸ਼ਨ ਨੂੰ ਖਾਰਿਜ ਕਰਦੇ ਹੋਏ ਦਿੱਲੀ ਸਰਕਾਰ ਨੇ ਆਪਣੀ ਰਿਪੋਰਟ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤੀ ਸੀ, ਜਿਸ ਤੋਂ ਬਾਅਦ ਅੱਜ ਗ੍ਰਹਿ ਮੰਤਰਾਲੇ ਵੱਲੋਂ ਖਾਰਿਜ ਕਰ ਦਿੱਤੀ ਗਈ ਹੈ। ਹੁਣ ਸਾਰਿਆਂ ਦਾ ਧਿਆਨ ਰਾਸ਼ਟਰਪਤੀ ਰਾਮਨਾਥ ਕੋਵਿੰਦ 'ਤੇ ਹੈ ਕਿ ਉਹ ਦਯਾ ਪਟੀਸ਼ਨ 'ਤੇ ਕੀ ਫੈਸਲਾ ਲੈਂਦੇ ਹਨ। ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਸੀ ਕਿ ਉਹ ਦੋਸ਼ੀਆਂ ਦੀ ਦਯਾ ਪਟੀਸ਼ਨ ਖਾਰਿਜ ਕਰ ਦੇਵੇ ਤਾਂ ਕਿ ਨਿਰਭਿਯਾ ਨੂੰ ਵੀ ਇਨਸਾਫ ਮਿਲ ਸਕੇ।

ਜ਼ਿਕਰਯੋਗ ਹੈ ਕਿ 2012 'ਚ ਰਾਜਧਾਨੀ ਦਿੱਲੀ 'ਚ ਨਿਰਭਿਯਾ ਦੇ ਨਾਲ ਹੋਈ ਦਰਿੰਦਗੀ ਤੋਂ ਬਾਅਦ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। 16 ਦਸੰਬਰ ਨੂੰ ਇਸ ਘਟਨਾ ਨੂੰ 7 ਸਾਲ ਪੂਰੇ ਹੋ ਰਹੇ ਹਨ ਪਰ ਹੁਣ ਤੱਕ ਦੋਸ਼ੀਆਂ ਨੂੰ ਫਾਂਸੀ ਹੋਣੀ ਅਜੇ ਬਾਕੀ ਹੈ। ਹੈਦਰਾਬਾਦ 'ਚ ਮਹਿਲਾ ਡਾਕਟਰ ਦੇ ਨਾਲ ਹੋਈ ਹੈਵਾਨੀਅਤ ਕਰਨ ਵਾਲੇ ਦੋਸ਼ੀਆਂ ਨੂੰ ਪੁਲਸ ਨੇ ਅੱਜ ਸਵੇਰਸਾਰ ਐਨਕਾਊਂਟਰ 'ਚ ਮਾਰ ਦਿੱਤਾ, ਜਿਸ ਤੋਂ ਬਾਅਦ ਨਿਰਭਿਯਾ ਦੀ ਮਾਂ ਦੀ ਵੀ ਪ੍ਰਤੀਕਿਰਿਆ ਆਈ ਹੈ। ਉਨ੍ਹਾਂ ਨੇ ਕਿਹਾ, ''ਹੈਦਰਾਬਾਦ ਪੁਲਸ ਦਾ ਮੈਂ ਬਹੁਤ ਸ਼ੁਕਰੀਆਂ ਕਰਦੀ ਹਾਂ। ਇਹ ਦੋਸ਼ੀ ਇਸੇ ਲਾਈਕ ਸਨ, ਕਿਉਂਕਿ ਉਨ੍ਹਾਂ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਸੀ। ਉਨ੍ਹਾਂ ਨੇ ਕਿਹਾ ਕਿ ਤੁਸੀਂ ਇਹ ਸੋਚੋ ਕਿ ਦੋਸ਼ੀਆਂ ਦੇ ਮਨ 'ਚ ਇੰਨਾ ਜ਼ੁਰਮ ਭਰਿਆ ਹੋਇਆ ਸੀ ਕਿ ਉਨ੍ਹਾਂ ਨੇ ਪੁਲਸ ਕਸਟੱਡੀ 'ਚ ਦੌੜਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਅੱਜ ਪਰਿਵਾਰ ਨੂੰ ਇਨਸਾਫ ਮਿਲਿਆ।''


Iqbalkaur

Content Editor

Related News